ਹਾਈਵੇਅ 'ਚ ਅੜਿੱਕਾ ਬਣੇ ਹਨੂੰਮਾਨ ਮੰਦਰ ਨੂੰ 1 ਫੁੱਟ ਖਿਸਕਾਇਆ ਗਿਆ, 'ਬਾਬੂ ਅਲੀ' ਨੇ ਪੇਸ਼ ਕੀਤੀ ਮਿਸਾਲ

Wednesday, Dec 28, 2022 - 03:38 PM (IST)

ਹਾਈਵੇਅ 'ਚ ਅੜਿੱਕਾ ਬਣੇ ਹਨੂੰਮਾਨ ਮੰਦਰ ਨੂੰ 1 ਫੁੱਟ ਖਿਸਕਾਇਆ ਗਿਆ, 'ਬਾਬੂ ਅਲੀ' ਨੇ ਪੇਸ਼ ਕੀਤੀ ਮਿਸਾਲ

ਸ਼ਾਹਜਹਾਂਪੁਰ- ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ 'ਚ ਨੈਸ਼ਨਲ ਹਾਈਵੇਅ ਨੂੰ ਚੌੜਾ ਕਰਨ ਵਿਚ ਅੜਿੱਕਾ ਬਣ ਰਹੇ ਹਨੂੰਮਾਨ ਮੰਦਰ ਨੂੰ ਪੂਜਾ ਮਗਰੋਂ ਜੈੱਕ ਦੇ ਸਹਾਰੇ ਇਕ ਫੁੱਟ ਪਿਛੇ ਖਿਸਕਾਇਆ ਗਿਆ। ਜ਼ਿਲ੍ਹੇ ਦੇ ਤਿਲਹਰ ਖੇਤਰ ਦੇ ਡਿਪਟੀ ਕਲੈਕਟਰ ਰਾਸ਼ੀ ਕ੍ਰਿਸ਼ਨਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹਾਈਵੇਅ ਨੂੰ ਚੌੜਾ ਕਰਨ ਲਈ ਮੰਦਰ ਨੂੰ 67 ਫੁੱਟ ਪਿੱਛੇ ਖਿਸਕਾਉਣ ਦੀ ਕਾਰਜ ਯੋਜਨਾ ਤਿਆਰ ਕੀਤੀ ਗਈ ਹੈ। ਕ੍ਰਿਸ਼ਨਾ ਨੇ ਦੱਸਿਆ ਕਿ ਕਛਿਆਣੀ ਖੇੜਾ ਸਥਿਤ ਹਨੂੰਮਾਨ ਮੰਦਰ ਨੂੰ ਪਿੱਛੇ ਖਿਸਕਾਉਣ ਦੀ ਕਵਾਇਦ 16 ਅਕਤੂਬਰ ਨੂੰ ਸ਼ੁਰੂ ਹੋਈ ਸੀ। ਉਨ੍ਹਾਂ ਦੱਸਿਆ ਕਿ ਉੱਤਰ ਪ੍ਰਦੇਸ਼ 'ਚ ਪਹਿਲੀ ਵਾਰ ਇਸ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਤਹਿਤ ਪੂਰੇ ਮੰਦਰ ਨੂੰ ਖਿਸਕਾ ਕੇ 67 ਫੁੱਟ ਪਿੱਛੇ ਲਿਜਾਇਆ ਜਾਵੇਗਾ।

ਇਹ ਵੀ ਪੜ੍ਹੋ- PM ਮੋਦੀ ਦੀ ਮਾਂ ਹੀਰਾਬੇਨ ਦੀ ਸਿਹਤ ਵਿਗੜੀ, ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ

PunjabKesari

ਕ੍ਰਿਸ਼ਨਾ ਮੁਤਾਬਕ ਮੰਗਲਵਾਰ ਸ਼ਾਮ ਨੂੰ ਪੂਜਾ ਤੋਂ ਬਾਅਦ ਮੰਦਰ ਨੂੰ ਖਿਸਕਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਇਸ ਦੌਰਾਨ NHI ਅਤੇ ਪੁਲਸ ਦੇ ਅਧਿਕਾਰੀ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਮੰਗਲਵਾਰ ਦੁਪਹਿਰ ਨੂੰ 250 ਜੈੱਕਾਂ ਦੀ ਮਦਦ ਨਾਲ ਪੂਰੇ ਮੰਦਰ ਨੂੰ ਚੁੱਕ ਲਿਆ ਗਿਆ ਅਤੇ ਸ਼ਾਮ ਤੱਕ ਇਸ ਨੂੰ ਕਰੀਬ ਇਕ ਫੁੱਟ ਪਿੱਛੇ ਹਟਾਇਆ ਗਿਆ। ਆਉਣ ਵਾਲੇ ਦਿਨਾਂ 'ਚ ਮੰਦਰ ਨੂੰ 67 ਫੁੱਟ ਪਿੱਛੇ ਖਿਸਕਾਉਣ ਦੀ ਯੋਜਨਾ ਹੈ। ਇਸ ਦੌਰਾਨ ਹਨੂੰਮਾਨ ਮੰਦਰ ਦੇ ਮਹੰਤ ਰਾਮ ਲਖਨ ਗਿਰੀ ਨੇ ਕਿਹਾ ਕਿ ਮੰਦਰ ਨੂੰ ਖਿਸਕਾਉਣ ਲਈ ਸਾਡੀ ਕੋਈ ਸਹਿਮਤੀ ਨਹੀਂ ਹੈ। ਇਸ ਮੰਦਰ ਨੂੰ ਨਾ ਹਟਾਉਣ ਸਬੰਧੀ ਅਦਾਲਤ 'ਚ ਦੋ ਕੇਸ ਵਿਚਾਰ ਅਧੀਨ ਹਨ। 

ਇਹ ਵੀ ਪੜ੍ਹੋ- ਨਵੇਂ ਸਾਲ 'ਤੇ ਹਿਮਾਚਲ ਘੁੰਮਣ ਜਾਣ ਵਾਲੇ ਸੈਲਾਨੀਆਂ ਦੀ ਸਹੂਲਤ ਲਈ ਮੁੱਖ ਮੰਤਰੀ ਦਾ ਵੱਡਾ ਫ਼ੈਸਲਾ

PunjabKesari

ਡਿਪਟੀ ਕਲੈਕਟਰ ਕ੍ਰਿਸ਼ਨਾ ਮੰਦਰ ਕਮੇਟੀ ਦੀ ਚੇਅਰਪਰਸਨ ਹੈ ਅਤੇ ਉਹ ਆਪਣੀ ਅਗਵਾਈ ਹੇਠ ਇਸ ਨੂੰ ਮੰਦਰ ਨੂੰ ਪਿੱਛੇ ਖਿਸਕਾਉਣ ਦਾ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਪ੍ਰਸ਼ਾਸਨ) ਰਾਮਸੇਵਕ ਦ੍ਰਿਵੇਦੀ ਨੇ ਨੂੰ ਦੱਸਿਆ ਸੀ ਕਿ ਮੰਦਰ ਨੂੰ ਖਿਸਕਾਉਣ 'ਚ ਜ਼ਮੀਨ ਦੀ ਸਮੱਸਿਆ ਸੀ ਪਰ ਇੱਥੋਂ ਦੇ ਬਾਬੂ ਅਲੀ ਨੇ ਆਪਣੀ ਇਕ ਵਿੱਘਾ ਪ੍ਰਸ਼ਾਸਨ ਦੇ ਨਾਮ ਕਰ ਦਿੱਤੀ ਹੈ। ਇਸ ਨਾਲ ਮੰਦਰ ਨੂੰ ਖਿਸਕਾਉਣ ਦੀ ਰੁਕਾਵਟ ਦੂਰ ਹੋ ਗਈ ਹੈ। ਡਿਪਟੀ ਕੁਲੈਕਟਰ ਕ੍ਰਿਸ਼ਨਾ ਨੇ ਦੱਸਿਆ ਕਿ ਉਨ੍ਹਾਂ ਦੀ ਇਕ ਵਿੱਘਾ ਜ਼ਮੀਨ ਬਾਬੂ ਅਲੀ ਨੇ ਪ੍ਰਸ਼ਾਸਨ ਦੇ ਨਾਂ ਕਰਵਾ ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਖਰੀਦਦਾਰ ਵਜੋਂ ਦਸਤਖਤ ਕੀਤੇ ਹਨ ਅਤੇ ਇਸ ਜ਼ਮੀਨ ’ਤੇ ਹਨੂੰਮਾਨ ਮੰਦਰ ਸ਼ਿਫਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬਾਬੂ ਅਲੀ ਨੇ ਗੰਗਾ-ਜਮੁਨੀ ਤਹਿਜ਼ੀਬ ਨੂੰ ਬਰਕਰਾਰ ਰੱਖ ਕੇ ਹਿੰਦੂ-ਮੁਸਲਿਮ ਏਕਤਾ ਦੀ ਮਿਸਾਲ ਕਾਇਮ ਕੀਤੀ ਹੈ।

ਇਹ ਵੀ ਪੜ੍ਹੋ-  'ਵੀਰ ਬਾਲ ਦਿਵਸ' ਮੌਕੇ ਬੋਲੇ PM ਮੋਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਯਾਦ ਕਰ ਕਹੀਆਂ ਅਹਿਮ ਗੱਲਾਂ


author

Tanu

Content Editor

Related News