ਲੋਕ ਸਭਾ 'ਚ ਹੰਸ ਰਾਜ ਹੰਸ ਨੇ ਬੰਨ੍ਹਿਆ ਸਮਾਂ, ਕੁਝ ਇਸ ਅੰਦਾਜ਼ 'ਚ ਦਿੱਤਾ ਪਹਿਲਾ ਭਾਸ਼ਣ

07/03/2019 4:19:48 PM

ਨਵੀਂ ਦਿੱਲੀ (ਵਾਰਤਾ)— ਉੱਤਰੀ-ਪੱਛਮੀ ਦਿੱਲੀ ਹਲਕੇ ਤੋਂ ਭਾਜਪਾ ਸੰਸਦ ਮੈਂਬਰ ਅਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਨੇ ਬੁੱਧਵਾਰ ਨੂੰ ਪਹਿਲੀ ਵਾਰ ਲੋਕ ਸਭਾ 'ਚ ਆਪਣਾ ਪਹਿਲਾ ਭਾਸ਼ਣ ਦਿੱਤਾ। ਉਨ੍ਹਾਂ ਨੇ ਲੋਕ ਸਭਾ ਸਪੀਕਰ ਦਾ ਧੰਨਵਾਦ ਕੀਤਾ ਅਤੇ ਫਿਰ ਭਾਸ਼ਣ ਸ਼ੁਰੂ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ 'ਚ ਪੰਜਾਬ 'ਚ ਨੌਜਵਾਨਾਂ ਵਿਚਾਲੇ ਨਸ਼ੇ ਦੀ ਲਤ ਦਾ ਮੁੱਦਾ ਚੁੱਕਿਆ। ਇੱਥੇ ਦੱਸ ਦੇਈਏ ਕਿ ਹੰਸ ਰਾਜ ਹੰਸ ਪਹਿਲੀ ਵਾਰ ਲੋਕ ਸਭਾ ਮੈਂਬਰ ਵਜੋਂ ਚੁਣੇ ਗਏ ਹਨ। ਆਪਣੇ ਵੱਖਰੇ ਅੰਦਾਜ਼ ਵਿਚ ਸੰਸਦ ਵਿਚ ਮੌਜੂਦ ਸਾਰੇ ਮੈਂਬਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹੋਏ ਉਨ੍ਹਾਂ ਨੇ ਕਿਹਾ, ''ਜ਼ਿੰਦਗੀ ਦੀ ਹੈ ਤੋ ਜੀਨੇ ਕਾ ਹੁਨਰ ਭੀ ਦੇਨਾ, ਪਾਂਵ ਬਖਸ਼ੇ ਹੈਂ ਤੌਫੀਕੇ ਸਫਰ ਭੀ ਦੇਨਾ। ਗੁਫਤਗੂ ਤੂਨੇ ਸਿਖਾਈ ਹੈ ਕਿ ਮੈਂ ਗੂਗਾ ਥਾ, ਅੱਜ ਮੈਂ ਬੋਲੂਗੀ ਤੋ ਬਾਤੋ ਮੇਂ ਅਸਰ ਭੀ ਦੇਨਾ।'' ਇਹ ਸਭ ਸੁਣ ਕੇ ਸੰਸਦ 'ਚ ਮੌਜੂਦ ਸੰਸਦ ਮੈਂਬਰਾਂ ਨੇ ਮੇਜ਼ ਥਪਥਪਾਈ।

ਭਾਜਪਾ ਸੰਸਦ ਮੈਂਬਰ ਹੰਸ ਰਾਜ ਹੰਸ ਨੇ ਕਿਹਾ ਕਿ ਪੰਜਾਬ ਦੀ ਸਰ ਜ਼ਮੀਨ 'ਤੇ ਮੇਰਾ ਜਨਮ ਹੋਇਆ, ਜਿੱਥੇ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਮਾਰ ਕੇ ਦੱਬ ਦਿਉ ਤਾਂ ਉਹ ਵੀ ਜ਼ਿੰਦਾ ਹੋ ਜਾਂਦਾ ਸੀ ਪਰ ਉਸ ਨੂੰ ਕਿਸੇ ਦੀ ਨਜ਼ਰ ਲੱਗ ਗਈ। ਧਰਤੀ, ਪਾਣੀ ਤੇ ਜਵਾਨੀ ਅਸੀਂ ਨਹੀਂ ਬਚਾ ਸਕੇ। ਪਹਿਲਾਂ ਧਰਤੀ ਅੱਤਵਾਦ ਦੀ ਸ਼ਿਕਾਰ ਹੋ ਗਈ, ਹੁਣ ਨਸ਼ੇ ਨਾਲ ਪੰਜਾਬ ਬਰਬਾਦ ਹੋ ਰਿਹਾ ਹੈ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ 'ਨਾਮ ਖੁਮਾਰੀ ਨਾਨਕਾ, ਚੜ੍ਹੀ ਰਹੇ ਦਿਨ-ਰਾਤ'। ਅੱਜ ਨੌਜਵਾਨ ਬੱਚੇ ਨਸ਼ੇ ਦੀ ਗ੍ਰਿ੍ਰਫਤ 'ਚ ਆ ਗਏ ਹਨ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜਵਾਨੀ ਦੇ ਨਸ਼ੇ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਪੁਰਜ਼ੋਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਪੀ. ਐੱਮ. ਨਰਿੰਦਰ ਮੋਦੀ ਦੀ ਉਨ੍ਹਾਂ ਦੀ ਤਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬ ਆਦਮੀ ਮਰ ਰਿਹਾ ਸੀ, ਸ਼ੁੱਕਰ ਹੈ ਕਿ ਉਨ੍ਹਾਂ ਨੇ ਫਿਕਰ ਕੀਤੀ। ਹੰਸ ਨੇ ਗਰੀਬਾਂ ਦੀ ਸਮੱਸਿਆ ਵੱਲ ਕਵਿਤਾ ਜ਼ਰੀਏ ਕਿਹਾ, ''ਚੇਹਰਾ ਬਤਾ ਰਹਾ ਥਾ ਕਿ ਮਰਾ ਹੈਂ ਭੁੱਖ ਸੇ, ਸਬ ਲੋਕ ਕਹਿ ਰਹੇ ਥੇ ਕਿ ਕੁਝ ਖਾ ਕੇ ਮਰ ਗਯਾ।'' ਉਨ੍ਹਾਂ ਨੇ ਸਫਾਈ ਮਜ਼ਦੂਰਾਂ ਦੀ ਸਮੱਸਿਆ ਚੁੱਕਦੇ ਹੋਏ ਕਿਹਾ ਕਿ ਉਨ੍ਹਾਂ ਦੀ ਵੀ ਸਾਨੂੰ ਫਿਕਰ ਕਰਨੀ ਚਾਹੀਦੀ ਹੈ। ਹੰਸ ਨੇ ਕਿਹਾ ਕਿ ਮੈਂ ਉਸ ਸਮਾਜ ਦੀ ਗੱਲ ਕਰਦਾ ਹਾਂ ਜੋ ਗਰੀਬ ਨਹੀਂ, ਅਤਿ ਗਰੀਬ ਹਨ, ਪਿੱਛੜੇ ਹੋਏ ਹਨ। ਉਨ੍ਹਾਂ ਲਈ ਹਾਂ ਦਾ ਨਾਅਰਾ ਲਾਉ। ਹੰਸ ਨੇ ਸੰਸਦ ਵਿਚ ਆਪਣਾ ਭਾਸ਼ਣ ਦਿੰਦੇ ਹੋਏ ਸੂਫੀਆ ਦੀ ਪਰੰਪਰਾ ਦੀ ਵੀ ਤਰੀਫ਼ ਕੀਤੀ।


Tanu

Content Editor

Related News