ਰੁਮਾਲ ਬਣਿਆ ਵਿਆਹ ਦਾ ਕਾਰਡ, ਦਾਜ ''ਚ ਬੂਟੇ ਦਿੱਤੇ ਗਿਫਟ

Thursday, Nov 28, 2019 - 05:44 PM (IST)

ਰੁਮਾਲ ਬਣਿਆ ਵਿਆਹ ਦਾ ਕਾਰਡ, ਦਾਜ ''ਚ ਬੂਟੇ ਦਿੱਤੇ ਗਿਫਟ

ਰੇਵਾੜੀ—ਹਰਿਆਣਾ ਦੇ ਰੇਵਾੜੀ ਜ਼ਿਲੇ ਦੇ ਇਕ ਐਡਵੋਕੇਟ ਦੀ ਮਹੇਂਦਰਗੜ੍ਹ ਦੀ ਪੁਲਸ ਕਰਮਚਾਰੀ ਨਾਲ ਵਿਆਹ ਕਈ ਪਿੰਡਾਂ 'ਚ ਮਿਸਾਲ ਬਣ ਗਿਆ ਹੈ। ਲਾੜ੍ਹੇ ਨੇ ਵਾਤਾਵਰਣ ਸੁਰੱਖਿਆ ਨੂੰ ਲੈ ਕੇ ਕਾਗਜ਼ ਨਾਲ ਬਣੇ ਕਾਰਡ ਦੀ ਜਗ੍ਹਾ ਰੁਮਾਲ 'ਤੇ ਵਿਆਹ ਦਾ ਸੱਦਾ ਛਪਵਾਇਆ। ਉਥੇ ਹੀ, ਪੁਲਸ ਕਰਮਚਾਰੀ ਲਾੜ੍ਹੀ ਦੇ ਪਿਤਾ ਨੇ ਸਾਰੇ ਬਰਾਤੀਆਂ ਨੂੰ ਦਾਜ 'ਚ 201 ਬੂਟੇ ਭੇਂਟ ਕੀਤੇ। ਵਿਆਹ ਤੋਂ ਬਾਅਦ ਨਵੇਂ ਵਿਆਹੇ ਜੋੜੇ ਨੇ 21 ਬੂਟੇ ਲਾ ਕੇ ਨਵੇਂ ਜੀਵਨ ਦੀ ਸ਼ੁਰੂਆਤ ਕੀਤੀ।

PunjabKesari

ਸ਼ਗਨ 'ਚ ਲਿਆ ਸਿਰਫ 1 ਰੁਪਇਆ-
ਪਿੰਡ ਸ਼ਹਬਾਜਪੁਰ ਖਾਲਸਾ ਨਿਵਾਸੀ ਐਡਵੋਕੇਟ ਪ੍ਰੀਕਸ਼ਿਤ ਯਾਦਵ ਦਾ ਵਿਆਹ 23 ਨਵੰਬਰ ਨੂੰ ਮਹੇਂਦਰਗੜ੍ਹ ਦੇ ਪਿੰਡ ਚੰਦਪੁਰਾ ਦੀ ਰਹਿਣ ਵਾਲੀ ਅਲਕਾ ਯਾਦਵ ਨਾਲ ਹੋਇਆ ਹੈ। ਉਹ ਫਿਲਹਾਲ ਦਿੱਲੀ 'ਚ ਪੁਲਸ ਕਰਮਚਾਰੀ ਹੈ। ਇਸ ਦਾਜ ਰਹਿਤ ਵਿਆਹ ਦੀ ਖਾਸ ਗੱਲ ਇਹ ਵੀ ਰਹੀ ਕਿ ਇਸ 'ਚ ਦਾਜ ਦੇ ਨਾਂ 'ਤੇ ਸਗਨ 'ਚ ਬਸ 1 ਰੁਪਇਆ ਅਤੇ ਨਾਰੀਅਲ ਲਿਆ ਗਿਆ। ਵਿਆਹ ਤੋਂ ਪਹਿਲਾਂ ਪ੍ਰੀਕਸ਼ਿਤ ਯਾਦਵ ਨੇ ਕਾਗਜ਼ ਦੇ ਵਿਆਹ ਕਾਰਡ ਦੇ ਬਜਾਏ ਰੁਮਾਲ 'ਤੇ ਵਿਆਹ ਦਾ ਸੱਦਾ ਛਪਵਾ ਕੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਵੰਡੇ। ਰੁਮਾਲ 'ਤੇ ਛਪੇ ਇਸ ਸੱਦੇ ਦੀ ਖਾਸ ਗੱਲ ਇਹ ਹੈ ਕਿ ਇਕ ਵਾਰ ਧੋਣ ਤੋਂ ਬਾਅਦ ਇਸ ਰੁਮਾਲ ਨੂੰ ਯੂਜ਼ ਵੀ ਕੀਤਾ ਜਾ ਸਕਦਾ ਹੈ। ਇਸ ਨਾਲ ਨਾ ਸਿਰਫ ਕਾਗਜ਼ਾਂ ਦੀ ਬੱਚਤ ਹੋਈ, ਸਗੋਂ ਵਿਆਹ ਦੇ ਕਾਰਡ ਵਾਂਗ ਇਧਰ-ਓਧਰ ਵੀ ਇਹ ਨਹੀਂ ਪਏ ਰਹਿਣਗੇ।

ਕਿਸੇ ਨੇ ਨਹੀਂ ਚਲਾਏ ਪਟਾਕੇ-
ਪ੍ਰੀਕਸ਼ਿਤ ਨੇ ਦੱਸਿਆ ਕਿ ਵਿਆਹ 'ਚ ਦੋਸਤਾਂ ਨੇ ਇਕ ਵੀ ਪਟਾਕਾ ਨਹੀਂ ਚਲਾਇਆ ਤੇ ਨਾ ਹੀ ਕਿਸੇ ਵੀ ਬਰਾਤੀ ਨੂੰ ਕਿਸੇ ਤਰ੍ਹਾਂ ਦਾ ਨਸ਼ਾ ਕਰਨ ਦੀ ਆਗਿਆ ਸੀ। ਸਟੇਜ 'ਤੇ ਅਸ਼ੀਰਵਾਦ ਦੌਰਾਨ ਸਾਰਿਆਂ ਨੂੰ ਬੂਟੇ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਦੇ ਸਾਹੁਰਾ ਤੇਜਪ੍ਰਕਾਸ਼ ਯਾਦਵ ਨੇ 201 ਬੂਟੇ ਤੋਹਫੇ ਵਜੋਂ ਵੰਡੇ। ਬਾਰਾਤੀਆਂ ਨੇ ਇਹ ਸਾਰੇ ਬੂਟੇ ਆਪਣੇ-ਆਪਣੇ ਘਰਾਂ 'ਚ ਲਾਏ ਹਨ।


author

Iqbalkaur

Content Editor

Related News