ਸ਼੍ਰੀਨਗਰ ਹਵਾਈ ਅੱਡੇ ’ਤੇ ਇਕ ਜਵਾਨ ਕੋਲੋਂ ਮਿਲਿਆ ਹੱਥ ਗੋਲਾ, ਹਿਰਾਸਤ ’ਚ ਲਿਆ ਗਿਆ

Monday, May 02, 2022 - 01:09 PM (IST)

ਸ਼੍ਰੀਨਗਰ ਹਵਾਈ ਅੱਡੇ ’ਤੇ ਇਕ ਜਵਾਨ ਕੋਲੋਂ ਮਿਲਿਆ ਹੱਥ ਗੋਲਾ, ਹਿਰਾਸਤ ’ਚ ਲਿਆ ਗਿਆ

ਸ਼੍ਰੀਨਗਰ (ਭਾਸ਼ਾ)– ਸ਼੍ਰੀਨਗਰ ਹਵਾਈ ਅੱਡੇ ’ਤੇ ਸੋਮਵਾਰ ਨੂੰ ਫ਼ੌਜ ਦੇ ਇਕ ਜਵਾਨ ਦੇ ਸਾਮਾਨ ’ਚੋਂ ਇਕ ਹੱਥ ਗੋਲਾ ਬਰਾਮਦ ਹੋਇਆ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ’ਚ ਲੈ ਲਿਆਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। 
ਅਧਿਕਾਰੀਆਂ ਨੇ ਦੱਸਿਆ ਕਿ ਜਵਾਨ ਦੀ ਪਛਾਣ ਤਾਮਿਲਨਾਡੂ ਦੇ ਬਾਲਾਜੀ ਸੰਪਤ ਦੇ ਤੌਰ ’ਤੇ ਹੋਈ ਹੈ। ਉਹ ਇੰਡੀਗੋ ਦੇ ਇਕ ਜਹਾਜ਼ ’ਚ ਸ਼੍ਰੀਨਗਰ ਤੋਂ ਦਿੱਲੀ ਹੁੰਦੇ ਹੋਏ ਚੇਨਈ ਜਾਣ ਵਾਲਾ ਸੀ। ਅਧਿਕਾਰੀਆਂ ਨੇ ਕਿਹਾ, ‘‘ਫ਼ੌਜ ਦੇ ਜਵਾਨ ਦੇ ਬੈਗ ਦੀ ਸਕ੍ਰੀਨਿੰਗ ਦੌਰਾਨ ਉਸ ’ਚੋਂ ਇਕ ਹੱਥ ਗੋਲਾ ਬਰਾਮਦ ਹੋਇਆ। ਅੱਗੇ ਦੀ ਜਾਂਚ ਲਈ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ।


author

Tanu

Content Editor

Related News