ਹਾਫਿਜ਼ ਸਈਦ ਨੇ ਮੁੜ ਉਗਲਿਆ ਜ਼ਹਿਰ

10/21/2018 6:27:51 PM

ਨਵੀਂ ਦਿੱਲੀ (ਇੰਟ.)— ਲਸ਼ਕਰ ਦੇ ਅੱਤਵਾਦੀ ਹਾਫਿਜ਼ ਸਈਦ ਨੇ ਇਕ ਵਾਰ ਮੁੜ ਕਸ਼ਮੀਰੀ ਅੱਤਵਾਦੀਆਂ ਨਾਲ ਰਿਸ਼ਤਿਆਂ ਦੇ ਸਬੂਤ ਪੇਸ਼ ਕੀਤੇ ਹਨ। ਉਸ ਨੇ ਕੁਝ ਦਿਨ ਪਹਿਲਾਂ ਸੁਰੱਖਿਆ ਫੋਰਸਾਂ ਹੱਥੋਂ ਮਾਰੇ ਅੱਤਵਾਦੀ ਮੰਨਾਨ ਵਾਨੀ ਨੂੰ ਜੇਹਾਦੀ ਦੱਸਦੇ ਹੋਏ ਕਿਹਾ ਕਿ ਉਸਨੇ ਕਸ਼ਮੀਰ ਲਈ ਕੁਰਬਾਨੀ ਦਿੱਤੀ ਹੈ ਅਤੇ ਉਹ ਸ਼ਹੀਦ ਹੈ।

ਸਈਦ ਨੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਜਿਹਾਦ ਕਰਨ ਵਾਲੇ ਉਹ ਵਿਅਕਤੀ ਹਨ ਜਿਨ੍ਹਾਂ ਨੂੰ ਖਾਣ ਲਈ ਰੋਟੀ ਨਹੀਂ ਲੱਭਦੀ। ਉਹ ਜਾਹਿਲ ਕਿਸਮ ਦੇ ਲੋਕ ਹਨ ਪਰ ਮੰਨਾਨ ਵਾਨੀ ਨੇ ਪੀ. ਐੱਚ. ਡੀ. ਕੀਤੀ ਹੋਈ ਸੀ ਅਤੇ ਉਸਨੇ ਕਸ਼ਮੀਰ ਵਿਚ ਆਪਣੀ 'ਸ਼ਹਾਦਤ' ਦੇ ਕੇ ਦੁਨੀਆ ਨੂੰ ਇਕ ਵੱਖਰੀ ਕਿਸਮ ਦਾ ਪੈਗਾਮ ਦਿੱਤਾ ਹੈ। ਸਈਦ ਨੇ ਕਿਹਾ ਕਿ ਇਕ ਹੋਰ ਮੇਰਾਜ ਨਾਮੀ ਵਿਅਕਤੀ 'ਸ਼ਹੀਦ' ਹੋਇਆ ਹੈ ਜੋ ਬਹੁਤ ਪੜ੍ਹਿਆ-ਲਿਖਿਆ ਸੀ। ਅੱਜ ਯੂਨੀਵਰਸਿਟੀਆਂ ਦੇ ਪੜ੍ਹੇ-ਲਿਖੇ ਵਿਅਕਤੀ 'ਕੁਰਬਾਨੀਆਂ' ਦੇ ਰਹੇ ਹਨ। ਲੱਖਾਂ ਲੋਕ ਅਜਿਹੇ ਸ਼ਹੀਦ ਹੋਏ ਵਿਅਕਤੀਆਂ ਦੇ ਜਨਾਜ਼ਿਆਂ 'ਚ ਸ਼ਾਮਲ ਹੁੰਦੇ ਹਨ।


Related News