ਗੁਰੂਗਰਾਮ : ਸੈਕਸ ਰੈਕਟ ''ਚ ਸ਼ਾਮਲ 11 ਲੋਕ ਗ੍ਰਿਫਤਾਰ

06/30/2017 10:18:03 AM

ਗੁਰੂਗਰਾਮ — ਗੁਰੂਗਰਾਮ ਦੀ ਪੁਲਸ ਨੇ ਸਪਾ ਸੈਂਟਰ 'ਚ ਚਲਾਏ ਜਾ ਰਹੇ ਇਕ ਸੈਕਸ ਰੈਕਟ ਦਾ ਭੰਡਾ ਫੋੜ ਕੀਤਾ ਹੈ ਅਤੇ ਵੱਖ-ਵੱਖ ਸਪਾ ਸੈਂਚਰਾਂ ਤੋਂ 10 ਔਰਤਾਂ ਅਤੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ।
ਗੁਰੂਗਰਾਮ ਪੁਲਸ ਦੇ ਜਨਸੰਪਰਕ ਅਧਿਕਾਰੀ ਮਨੀਸ਼ ਸਹਿਗਲ ਨੇ ਕਿਹਾ ਹੈ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦੇ ਹੋਏ ਪੁਲਸ ਦੀਆਂ ਤਿੰਨ ਟੀਮਾਂ ਨੇ ਤਿੰਨ ਮਾਲ 'ਚ ਸਥਿਤ ਸਪਾ ਕੇਂਦਰਾਂ 'ਤੇ ਛਾਪੇਮਾਰੀ ਕੀਤੀ ਅਤੇ ਦੇਹ ਵਪਾਰ 'ਚ ਕਥਿਤ ਰੂਪ 'ਚ ਸ਼ਾਮਲ ਹੋਣ ਦੇ ਦੋਸ਼ 'ਚ 11 ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਹੈ।
ਗੁਰੂਗਰਾਮ ਜੇ ਡੀਐਲਐਫ ਫੇਜ਼ ਇਕ, ਫੇਜ਼ ਦੋ ਅਤੇ ਸੈਕਟਰ 29 ਥਾਣਿਆਂ 'ਚ ਸਾਰੇ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।


Related News