ਅਮਰੀਕਾ ਦੇ ਨਿਊਯਾਰਕ ਸੂਬੇ ਦੇ ਸ਼ਹਿਰ ਸਾਈਰਾਕਿਊਜ ''ਚ ਮਕਾਨ ਡਿੱਗਣ ਕਾਰਨ 11 ਲੋਕ ਜ਼ਖਮੀ

Thursday, Jun 20, 2024 - 12:28 PM (IST)

ਅਮਰੀਕਾ ਦੇ ਨਿਊਯਾਰਕ ਸੂਬੇ ਦੇ ਸ਼ਹਿਰ ਸਾਈਰਾਕਿਊਜ ''ਚ ਮਕਾਨ ਡਿੱਗਣ ਕਾਰਨ 11 ਲੋਕ ਜ਼ਖਮੀ

ਨਿਊਯਾਰਕ (ਰਾਜ ਗੋਗਨਾ) - ਅਮਰੀਕਾ 'ਚ ਬੀਤੇਂ ਦਿਨ ਮੰਗਲਵਾਰ ਨੂੰ ਇਕ ਘਰ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਹਾਦਸਾ ਨਿਊਯਾਰਕ ਸੂਬੇ ਦੇ ਸਾਈਰਾਕਿਊਜ਼ ਸ਼ਹਿਰ 'ਚ ਸ਼ਾਮ ਕਰੀਬ 4:00 ਵਜੇ ਦੇ ਕਰੀਬ ਵਾਪਰਿਆ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਕਰੀਬ 11 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਇਲਾਜ ਲਈ ਸਥਾਨਕ  ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕੁਝ ਦੀ ਹਾਲਤ ਨਾਜ਼ੁਕ ਵੀ  ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿੱਚ ਬੱਚੇ ਵੀ ਸ਼ਾਮਲ ਹਨ।

ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਘਰ ਵਿੱਚ 13 ਲੋਕ ਮੌਜੂਦ ਸਨ। ਹਾਦਸੇ ਤੋਂ ਬਾਅਦ ਜਦੋਂ ਬਚਾਅ ਟੀਮ ਮੌਕੇ 'ਤੇ ਪਹੁੰਚੀ ਤਾਂ 6 ਲੋਕ ਬਾਹਰ ਖੜ੍ਹੇ ਸਨ ਅਤੇ ਬਾਕੀ ਮਲਬੇ ਹੇਠਾਂ ਦੱਬੇ ਹੋਏ ਸਨ। ਸਾਰੇ ਫਸੇ ਲੋਕਾਂ ਨੂੰ ਬਾਹਰ ਕੱਢ ਲਿਆ ਗਿਆ ਅਤੇ 11 ਜ਼ਖਮੀ ਲੋਕਾਂ ਨੂੰ ਤੁਰੰਤ ਹਸਪਤਾਲ ਚ’ ਦਾਖਲ ਕਰਵਾ ਦਿੱਤਾ ਗਿਆ ਹੈ।


author

Harinder Kaur

Content Editor

Related News