ਮੈਕਸ ਹਸਪਤਾਲ ਦੀ ਲਾਪਰਵਾਹੀ ਨਾਲ ਮਰੀਜ਼ ਦੀ ਮੌਤ

Tuesday, Jun 26, 2018 - 11:01 AM (IST)

ਮੈਕਸ ਹਸਪਤਾਲ ਦੀ ਲਾਪਰਵਾਹੀ ਨਾਲ ਮਰੀਜ਼ ਦੀ ਮੌਤ

ਗੁਰੂਗ੍ਰਾਮ— ਸਾਈਬਰ ਸਿਟੀ ਗੁਰੂਗ੍ਰਾਮ 'ਚ ਮੈਕਸ ਹੈਲਥਕੇਅਰ ਹਸਪਤਾਲ ਦੀ ਲਾਪਰਵਾਹੀ ਸਾਹਮਣੇ ਆਈ ਹੈ। ਹਸਪਤਾਲ ਦੀ ਲਾਪਰਵਾਹੀ ਕਾਰਨ ਇਕ ਹਾਰਟ ਮਰੀਜ਼ ਔਰਤ ਦੀ ਮੌਤ ਹੋ ਗਈ। ਜਿਸ ਦੇ ਬਾਅਦ ਪਰਿਵਾਰਕ ਮੈਬਰਾਂ ਨੇ ਹਸਪਤਾਲ 'ਚ ਹੰਗਾਮਾ ਕੀਤਾ। ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਇਨਫੈਕਸ਼ਨ ਕਾਰਨ ਮਰੀਜ਼ ਦੀ ਮੌਤ ਹੋਈ ਹੈ। ਪਰਿਵਾਰਕ ਮੈਬਰਾਂ ਨੇ ਕਿਹਾ ਕਿ ਹਸਪਤਾਲ ਪ੍ਰਬੰਧਨ ਨੇ ਪਹਿਲੇ 4 ਲੱਖ ਦਾ ਖਰਚਾ ਦੱਸਿਆ ਸੀ ਪਰ ਬਾਅਦ 'ਚ ਹਸਪਤਾਲ ਦਾ 12 ਦਿਨ ਦਾ ਬਿੱਲ ਕਰੀਬ 16 ਲੱਖ ਤੱਕ ਪੁੱਜ ਗਿਆ। ਜਿਸ ਦੇ ਬਾਅਦ ਪਰਿਵਾਰਕ ਮੈਬਰਾਂ ਨੇ ਪੁਲਸ 'ਚ ਸ਼ਿਕਾਇਤ ਕੀਤੀ ਅਤੇ ਨਾਲ ਹੀ ਪ੍ਰਧਾਨਮੰਤਰੀ ਨੂੰ ਟਵੀਟ ਕਰਕੇ ਨਿਆਂ ਦੀ ਗੁਹਾਰ ਲਗਾਈ ਹੈ। 
ਜਾਣਕਾਰੀ ਮੁਤਾਬਕ ਰਾਂਚੀ ਝਾਰਖੰਡ ਦੀ ਰਹਿਣ ਵਾਲੀ 52 ਸਾਲਾ ਨੀਲਮ ਨੂੰ ਹਾਰਟ ਦੀ ਸ਼ਿਕਾਇਤ ਸੀ, ਜਿਨ੍ਹਾਂ ਨੂੰ ਮੈਕਸ ਹਸਪਤਾਲ 'ਚ ਡਾਕਟਰਾਂ ਨਾਲ ਗੱਲ ਕਰਨ ਦੇ ਬਾਅਦ ਦਾਖ਼ਲ ਕਰਵਾਇਆ ਗਿਆ। ਹਸਪਤਾਲ ਪ੍ਰਬੰਧਨ ਨੇ ਪਹਿਲੇ ਚਾਰ ਲੱਖ ਦਾ ਖਰਚਾ ਦੱਸਿਆ ਸੀ ਪਰ ਬਾਅਦ 'ਚ ਹਸਪਤਾਲ ਦਾ ਬਿੱਲ ਕਰੀਬ 16 ਲੱਖ ਤੱਕ ਪੁੱਜ ਗਿਆ। ਮ੍ਰਿਤਕ ਦੇ ਪਰਿਵਾਰਕ ਮੈਬਰਾਂ ਨੂੰ ਮੈਕਸ ਪ੍ਰਬੰਧਨ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਦੀ ਮੌਤ ਇਨਫੈਕਸ਼ਨ ਕਾਰਨ ਹੋਈ ਹੈ। 

PunjabKesari
ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕਿ ਆਈ.ਸੀ.ਯੂ 'ਚ ਸਾਫ ਸਫਾਈ ਰਹਿੰਦੀ ਹੈ ਅਤੇ ਕਿਸੇ ਨੂੰ ਵੀ ਅੰਦਰ ਜਾਣ ਦੀ ਮਨਜ਼ੂਰੀ ਨਹੀਂ ਹੁੰਦੀ ਪਰ ਹਸਪਤਾਲ ਪ੍ਰਬੰਧਨ ਦੀ ਲਾਪਰਵਾਹੀ ਕਾਰਨ ਕੋਈ ਵੀ ਆਈ.ਸੀ.ਯੂ 'ਚ ਦਾਖ਼ਲ ਹੋ ਰਿਹਾ ਸੀ। ਜਦੋਂ ਪਰਿਵਾਰਕ ਮੈਬਰਾਂ ਨੇ ਹੰਗਾਮਾ ਕੀਤਾ ਤਾਂ ਹਸਪਤਾਲ ਪ੍ਰਬੰਧਨ ਨੇ ਆਪਣੇ ਲੈਟਰ ਹੈਡ 'ਤੇ ਲਿਖ ਕੇ ਦੇ ਦਿੱਤਾ ਕਿ ਕੋਈ ਵੀ ਮਰੀਜ਼ ਦਾ ਪਰਿਵਾਰਕ ਮੈਂਬਰ ਕਿਸੇ ਵੀ ਹਾਲਤ 'ਚ ਆਈ.ਸੀ.ਯੂ 'ਚ ਦਾਖ਼ਲ ਹੋ ਸਕਦਾ ਹੈ। 


Related News