ਗੁਰੂਗ੍ਰਾਮ ’ਚ ਮਾਂ-ਧੀ ਨੇ ਕੀਤੀ ਖ਼ੁਦਕੁਸ਼ੀ, 10 ਦਿਨ ਪਹਿਲਾਂ ਪਤੀ ਨੇ ਵੀ ਦਿੱਤੀ ਸੀ ਜਾਨ

Saturday, Jul 17, 2021 - 03:24 PM (IST)

ਗੁਰੂਗ੍ਰਾਮ ’ਚ ਮਾਂ-ਧੀ ਨੇ ਕੀਤੀ ਖ਼ੁਦਕੁਸ਼ੀ, 10 ਦਿਨ ਪਹਿਲਾਂ ਪਤੀ ਨੇ ਵੀ ਦਿੱਤੀ ਸੀ ਜਾਨ

ਗੁਰੂਗ੍ਰਾਮ— ਹਰਿਆਣਾ ਦੇ ਗੁਰੂਗ੍ਰਾਮ ’ਚ ਮਾਂ-ਧੀ ਵਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮਹਿਲਾ ਦੇ ਪਤੀ ਹਰੀ ਸ਼ੈੱਟੀ ਨੇ ਵੀ ਕੁਝ ਦਿਨ ਪਹਿਲਾਂ ਸੈਕਟਰ-53 ਏਰੀਆ ਦੇ ਇਕ ਗੈਸਟ ਹਾਊਸ ਵਿਚ ਖ਼ੁਦਕੁਸ਼ੀ ਕਰ ਲਈ ਸੀ। ਸ਼ੁਰੂਆਤੀ ਜਾਂਚ ਵਿਚ ਆਰਥਿਕ ਤੰਗੀ ਨੂੰ ਖ਼ੁਦਕੁਸ਼ੀ ਦਾ ਕਾਰਨ ਦੱਸਿਆ ਜਾ ਰਿਹਾ ਹੈ। ਪੁਲਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਖ਼ੁਦਕੁਸ਼ੀ ਦੇ ਪਿੱਛੇ ਕੋਈ ਪਰਿਵਾਰਕ ਕਾਰਨ ਹੈ ਜਾਂ ਕਿਸੇ ਹੋਰ ਦੇ ਦਬਾਅ ’ਚ ਆ ਕੇ 3 ਲੋਕਾਂ ਨੇ ਖ਼ੁਦਕੁਸ਼ੀ ਕਰ ਲਈ। ਸੈਕਟਰ-65 ਦੀ ਥਾਣਾ ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। 

ਮਾਂ-ਧੀ ਦੀ ਖ਼ੁਦਕੁਸ਼ੀ ਦੀ ਵਜ੍ਹਾ ਨਾਲ ਇਲਾਕੇ ਵਿਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮਾਮਲੇ ਦੀ ਜਿਵੇਂ ਹੀ ਸੂਚਨਾ ਮਿਲੀ, ਤਾਂ ਗੁਰੂਗ੍ਰਾਮ ਪੁਲਸ ਮੌਕੇ ’ਤੇ ਪਹੁੰਚੀ। ਜਦੋਂ ਫਲੈਟ ’ਚ ਪੁਲਸ ਦਾਖ਼ਲ ਹੋਈ ਤਾਂ ਸਾਹਮਣੇ ਵੀਨਾ ਸ਼ੈੱਟੀ ਅਤੇ ਉਸ ਦੀ ਧੀ ਯਸ਼ਿਕਾ ਸ਼ੈੱਟੀ ਦੀਆਂ ਲਾਸ਼ਾਂ ਪਈਆਂ ਸਨ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ ਹੈ।

ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਹਰੀ ਸ਼ੈੱਟੀ ਆਪਣੇ ਪਰਿਵਾਰ ਨਾਲ ਰਹਿ ਰਹੇ ਸਨ। ਉਨ੍ਹਾਂ ਦੀਆਂ ਦੋ ਧੀਆਂ ਜੁੜਵਾਂ ਹਨ। ਇਕ ਧੀ ਐੱਮ. ਬੀ. ਏ. ਕਰ ਰਹੀ ਸੀ, ਦੂਜੀ ਲਾਅ ਦੀ ਪੜ੍ਹਾਈ ਕਰ ਰਹੀ ਹੈ। 6 ਜੁਲਾਈ ਨੂੰ ਹਰੀ ਨੇ ਖ਼ੁਦਕੁਸ਼ੀ ਕਰ ਲਈ ਸੀ, ਉੱਥੇ ਹੀ ਹੁਣ ਐੱਮ. ਬੀ. ਏ. ਕਰ ਰਹੀ ਧੀ ਯਸ਼ਿਕਾ ਅਤੇ ਪਤਨੀ ਵੀਣਾ ਨੇ ਵੀ ਜਾਨ ਦੇ ਦਿੱਤੀ। ਭੈਣ ਯੁਕਤਾ ਨੇ ਆਪਣੀ ਭੈਣ ਅਤੇ ਮਾਂ ਨੂੰ ਮਿ੍ਰਤਕ ਵੇਖ ਕੇ ਦਿੱਲੀ ਵਿਚ ਆਪਣੇ ਫੁੱਫੜ ਨੂੰ ਫੋਨ ਕੀਤਾ। ਜਿਸ ਤੋਂ ਬਾਅਦ ਪੁਲਸ ਨੂੰ ਸੂਚਨਾ ਦਿੱਤੀ ਗਈ।


author

Tanu

Content Editor

Related News