ਗੁਰਦੁਆਰੇ ਦੇ ਸੇਵਾਦਾਰ ਨੇ WhatsApp Status ''ਤੇ ਲਗਾਈ ਅਸ਼ਲੀਲ ਵੀਡੀਓ, ਫਿਰ ਲੋਕਾਂ ਨੇ...
Monday, Apr 21, 2025 - 07:41 PM (IST)

ਨੈਸ਼ਨਲ ਡੈਸਕ: ਮੇਰਠ ਦੇ ਲਿਸਾੜੀ ਗੇਟ ਇਲਾਕੇ ਦੇ ਪ੍ਰਹਿਲਾਦ ਨਗਰ ਦੇ ਇੱਕ ਗੁਰਦੁਆਰੇ 'ਚ ਇੱਕ ਵੱਡਾ ਵਿਵਾਦ ਹੋਇਆ। ਦੋਸ਼ ਹੈ ਕਿ ਗੁਰਦੁਆਰੇ ਦੇ ਮੁੱਖ ਸੇਵਾਦਾਰ ਜਸਪਾਲ ਸਿੰਘ ਚਾਵਲਾ ਨੇ ਆਪਣੇ ਵ੍ਹਟਸਐਪ ਸਟੇਟਸ 'ਤੇ ਇੱਕ ਅਸ਼ਲੀਲ ਵੀਡੀਓ ਪੋਸਟ ਕੀਤਾ ਸੀ। ਜਦੋਂ ਸਮਾਜ ਦੇ ਕੁਝ ਲੋਕਾਂ ਨੇ ਇਹ ਵੀਡੀਓ ਦੇਖਿਆ ਤਾਂ ਉਹ ਬਹੁਤ ਗੁੱਸੇ 'ਚ ਆ ਗਏ ਅਤੇ ਵਿਰੋਧ ਕਰਨ ਲਈ ਗੁਰਦੁਆਰੇ ਪਹੁੰਚ ਗਏ।
ਮਾਮਲਾ ਵਧਿਆ ਤਾਂ ਹੋ ਗਈ ਲੜਾਈ
ਪੀੜਤਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਸੇਵਾਦਾਰ ਤੋਂ ਵੀਡੀਓ ਬਾਰੇ ਪੁੱਛਿਆ ਤਾਂ ਉਸਨੇ ਦੁਰਵਿਵਹਾਰ ਕੀਤਾ ਅਤੇ ਉਨ੍ਹਾਂ ਨੂੰ ਮਾਰਨਾ ਸ਼ੁਰੂ ਕਰ ਦਿੱਤਾ। ਦੋਸ਼ ਹੈ ਕਿ ਸੇਵਾਦਾਰ ਦੇ ਸਾਥੀਆਂ ਨੇ ਡੰਡਿਆਂ ਅਤੇ ਤਲਵਾਰਾਂ ਨਾਲ ਹਮਲਾ ਕੀਤਾ, ਜਿਸ ਕਾਰਨ ਕਈ ਲੋਕ ਜ਼ਖਮੀ ਹੋ ਗਏ। ਔਰਤਾਂ ਅਤੇ ਮਰਦਾਂ ਨੂੰ ਵੀ ਧੱਕਾ-ਮੁੱਕੀ ਦਾ ਸਾਹਮਣਾ ਕਰਨਾ ਪਿਆ।
ਗਲਤੀ ਨਾਲ ਵੀਡੀਓ ਲੱਗਣ ਦੀ ਦਿੱਤੀ ਸਫਾਈ
ਸੇਵਾਦਾਰ ਪੱਖ ਨੇ ਕਿਹਾ ਕਿ ਵੀਡੀਓ ਗਲਤੀ ਨਾਲ ਸਟੇਟਸ 'ਤੇ ਪੋਸਟ ਹੋ ਗਿਆ ਸੀ ਅਤੇ ਉਹ ਇਸਨੂੰ ਹਟਾਉਣ ਵਾਲੇ ਸਨ। ਉਸਨੇ ਦੱਸਿਆ ਕਿ ਇਹ ਵੀਡੀਓ ਉਸਨੂੰ ਕਿਸੇ ਹੋਰ ਨੇ ਭੇਜਿਆ ਸੀ।
ਪੁਲਿਸ ਨੇ ਮਾਮਲਾ ਕੀਤੀ ਦਰਜ
ਘਟਨਾ ਤੋਂ ਬਾਅਦ ਗੁੱਸੇ 'ਚ ਆਏ ਲੋਕ ਥਾਣੇ ਪਹੁੰਚੇ ਅਤੇ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕੀਤਾ ਅਤੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੇਰਠ ਦੇ ਐੱਸਪੀ ਸਿਟੀ ਆਯੁਸ਼ ਵਿਕਰਮ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਕਾਰ ਲੜਾਈ ਹੋਈ ਸੀ ਅਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਜਾਂਚ ਤੋਂ ਬਾਅਦ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।