ਫਿਲਮੀ ਅੰਦਾਜ਼ ''ਚ ਬੰਦੂਕ ਦੀ ਨੋਕ ''ਤੇ ਡਕੈਤੀ, ਵਿਧਾਇਕਾਂ ਦੇ ਅਪਾਰਟਮੈਂਟ ਕੰਪਲੈਕਸ ’ਚੋਂ ਲੁੱਟ ਲੈ ਗਏ ਲੱਖਾਂ ਰੁਪਏ

Thursday, Aug 08, 2024 - 12:32 AM (IST)

ਫਿਲਮੀ ਅੰਦਾਜ਼ ''ਚ ਬੰਦੂਕ ਦੀ ਨੋਕ ''ਤੇ ਡਕੈਤੀ, ਵਿਧਾਇਕਾਂ ਦੇ ਅਪਾਰਟਮੈਂਟ ਕੰਪਲੈਕਸ ’ਚੋਂ ਲੁੱਟ ਲੈ ਗਏ ਲੱਖਾਂ ਰੁਪਏ

ਭੋਪਾਲ, (ਭਾਸ਼ਾ)- ਇੱਥੇ ਬੁੱਧਵਾਰ ਸਵੇਰੇ 2 ਅਣਪਛਾਤੇ ਵਿਅਕਤੀਆਂ ਨੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੇ ਅਪਾਰਟਮੈਂਟ ਕੰਪਲੈਕਸ ਵਿਚ ਸਥਿਤ ਸਾਬਕਾ ਵਿਧਾਇਕ ਦੀ ਰਿਹਾਇਸ਼ ਤੋਂ ਕਰੀਬ 12 ਲੱਖ ਰੁਪਏ ਲੁੱਟ ਲਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸਰਕਾਰ ਦੇ ਮੱਧ ਪ੍ਰਦੇਸ਼ ਰਾਜ ਸਹਿਕਾਰੀ ਹਾਊਸਿੰਗ ਐਸੋਸੀਏਸ਼ਨ ਵੱਲੋਂ ਬਣਾਏ ਰਚਨਾ ਟਾਵਰ ’ਚ ਵਾਪਰੀ।

ਪੁਲਸ ਨੇ ਉਸ ਫਲੈਟ ਦੇ ਮਾਲਕ ਦਾ ਨਾਂ ਨਹੀਂ ਦੱਸਿਆ ਜਿੱਥੇ ਬਦਮਾਸ਼ਾਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਸੂਤਰਾਂ ਨੇ ਦੱਸਿਆ ਕਿ ਇਹ ਲੁੱਟ ਇਕ ਸਾਬਕਾ ਵਿਧਾਇਕ ਦੀ ਰਿਹਾਇਸ਼ ’ਤੇ ਹੋਈ ਜੋ ਕਿ ਸ਼ਰਾਬ ਦਾ ਠੇਕੇਦਾਰ ਵੀ ਹੈ।

ਪੁਲਸ ਦੀ ਡਿਪਟੀ ਕਮਿਸ਼ਨਰ (ਡੀ. ਸੀ. ਪੀ.) ਸ਼ਰਧਾ ਤਿਵਾੜੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸ਼ਿਕਾਇਤ ਮੁਤਾਬਕ, 2 ਵਿਅਕਤੀਆਂ ਨੇ ਸਵੇਰੇ 9 ਵਜੇ ਦੇ ਕਰੀਬ ਘੰਟੀ ਵਜਾਈ ਅਤੇ ਜ਼ਬਰਦਸਤੀ ਫਲੈਟ ਵਿਚ ਦਾਖਲ ਹੋਏ।

ਤਿਵਾੜੀ ਨੇ ਦੱਸਿਆ ਕਿ ਬਦਮਾਸ਼ਾਂ ਨੇ ਰਿਹਾਇਸ਼ ਦੇ ਮਾਲਕ ਦੇ ਇਕ ਮੁਲਾਜ਼ਮ ਨੂੰ ਬੰਨ੍ਹ ਦਿੱਤਾ ਅਤੇ ਲੱਗਭਗ 12 ਲੱਖ ਰੁਪਏ ਨਕਦ ਲੈ ਕੇ ਫਰਾਰ ਹੋ ਗਏ।


author

Rakesh

Content Editor

Related News