ਕੋਵਿਸ਼ੀਲਡ ਵੈਕਸੀਨ ਨਾਲ ਹੋ ਰਿਹਾ ਗੁਲੀਅਨ ਬੇਰੀ ਸਿੰਡਰੋਮ, ਚਿਹਰੇ ਦੀਆਂ ਮਾਸਪੇਸ਼ੀਆਂ 'ਤੇ ਅਸਰ

06/25/2021 1:33:24 AM

ਨਵੀਂ ਦਿੱਲੀ - ਦੁਨੀਆ ਭਰ ਵਿੱਚ ਕੋਰੋਨਾ ਨਾਲ ਜੰਗ ਜਾਰੀ ਹੈ। ਭਾਰਤ ਵਿੱਚ ਵੈਕਸੀਨੇਸ਼ਨ ਡਰਾਈਵ ਚਲਾ ਕੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਕਿ ਇਸ ਇਨਫੈਕਸ਼ਨ ਨਾਲ ਜੰਗ ਨੂੰ ਜਿੱਤਿਆ ਜਾ ਸਕੇ। ਇਸ ਵਿੱਚ ਭਾਰਤ ਵਿੱਚ ਕੋਵਿਸ਼ੀਲਡ ਵੈਕਸੀਨ ਲਗਵਾਉਣ ਵਾਲਿਆਂ ਵਿੱਚ ਇੱਕ ਗੰਭੀਰ  ਸਿੰਡਰੋਮ ਦੀ ਸ਼ਿਕਾਇਤ ਵੇਖੀ ਗਈ ਹੈ।  ਇੱਕ ਸਟੱਡੀ ਵਿੱਚ ਕਿਹਾ ਗਿਆ ਹੈ ਕਿ ਕੋਵਿਸ਼ੀਲਡ ਲਗਵਾਉਣ ਵਾਲੇ ਕੁੱਝ ਲੋਕਾਂ ਵਿੱਚ ਗੁਲੀਅਨ ਬੇਰੀ ਨਾਮ ਦਾ ਸਿੰਡਰੋਮ ਮਿਲਿਆ ਹੈ। 

ਇਹ ਵੀ ਪੜ੍ਹੋ: ਮਾਈਕ੍ਰੋਸਾਫਟ ਨੇ ਲਾਜਵਾਬ ਫੀਚਰਸ ਨਾਲ ਲਾਂਚ ਕੀਤੀ Windows 11

ਇੱਥੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਗੁਲੀਅਨ ਬੇਰੀ ਇੱਕ ਅਨੋਖੀ ਬੀਮਾਰੀ ਹੈ। ਇਸ ਵਿੱਚ ਇੰਮਿਊਨ ਸਿਸਟਮ, ਨਰਵ ਸਿਸਟਮ ਵਿੱਚ ਮੌਜੂਦ ਹੈਲਦੀ ਟਿਸ਼ੂਜ 'ਤੇ ਅਸਰ ਪੈਂਦਾ ਹੈ। ਖਾਸ ਤੌਰ 'ਤੇ ਸਿੰਡਰੋਮ ਨਾਲ ਪੀੜਤ ਲੋਕਾਂ ਦੇ ਚਿਹਰੇ ਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ। ਸਟੱਡੀ ਮੁਤਾਬਕ, ਭਾਰਤ ਵਿੱਚ ਵੈਕਸੀਨ ਲੈਣ ਤੋਂ ਬਾਅਦ ਇਸ ਬੀਮਾਰੀ ਦੇ ਸੱਤ ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਸੱਤਾਂ ਲੋਕਾਂ ਨੇ ਕੋਵਿਸ਼ੀਲਡ ਵੈਕਸੀਨ ਦੀ ਪਹਿਲੀ ਡੋਜ਼ ਲੁਆਈ ਸੀ ਅਤੇ ਉਸ ਦੇ 10-22 ਦਿਨ ਦੇ ਵਿੱਚ ਇਨ੍ਹਾਂ ਵਿੱਚ ਗੁਲੀਅਨ-ਬੇਰੀ ਸਿੰਡਰੋਮ ਦੇ ਲੱਛਣ ਦੇਖਣ ਨੂੰ ਮਿਲੇ।

ਇਹ ਵੀ ਪੜ੍ਹੋ: ਪਾਕਿ ਨਾਲ ਗੱਲ ਕਰਣਾ ਕਸ਼ਮੀਰੀਆਂ ਨੂੰ ਦਿੰਦਾ ਹੈ ਸੁਕੂਨ: ਮਹਿਬੂਬਾ ਮੁਫਤੀ

ਐਨਲਸ ਆਫ ਨਿਊਰੋਲਾਜੀ ਨਾਮਕ ਪਤ੍ਰਿਕਾ ਵਿੱਚ ਪ੍ਰਕਾਸ਼ਿਤ ਸਟੱਡੀ ਮੁਤਾਬਕ, ਵੈਕਸੀਨ ਲੈਣ ਤੋਂ ਬਾਅਦ ਜਿਨ੍ਹਾਂ ਲੋਕਾਂ ਨੂੰ ਗੁਲੀਅਨ-ਬੇਰੀ ਸਿੰਡਰੋਮ ਬੀਮਾਰੀ ਹੋਈ, ਉਨ੍ਹਾਂ ਦੇ ਚਿਹਰੇ ਦੇ ਦੋਨਾਂ ਪਾਸੇ ਕਮਜ਼ੋਰ ਹੋ ਕੇ ਲਟਕ ਗਏ ਸਨ, ਜਦੋਂ ਕਿ ਆਮਤੌਰ 'ਤੇ ਇਸ ਦੇ 20 ਫੀਸਦੀ ਤੋਂ ਵੀ ਘੱਟ ਮਾਮਲਿਆਂ ਵਿੱਚ ਅਜਿਹਾ ਦੇਖਣ ਨੂੰ ਮਿਲਦਾ ਹੈ। ਖੋਜਕਾਰ ਇਸ ਗੱਲ ਤੋਂ ਵੀ ਹੈਰਾਨ ਹਨ ਕਿ ਇਨ੍ਹੇ ਘੱਟ ਸਮੇਂ ਵਿੱਚ ਇਹ ਬੀਮਾਰੀ ਉਮੀਦ ਤੋਂ ਕਿਤੇ ਜ਼ਿਆਦਾ ਤੇਜ਼ ਰਫ਼ਤਾਰ ਨਾਲ ਫੈਲੀ। 

ਇਹ ਵੀ ਪੜ੍ਹੋ: ਵਾਇਰਸ ਦੇ ਸਰੋਤ ਦੇ ਖੁਲਾਸੇ ਤੋਂ ਪਹਿਲਾਂ ਹੀ ਡ੍ਰੈਗਨ ਨੇ ਹਟਾਇਆ ਮਰੀਜ਼ਾਂ ਦਾ ਡਾਟਾ- ਰਿਪੋਰਟ

ਖੋਜਕਾਰਾਂ ਦਾ ਕਹਿਣਾ ਹੈ ਕਿ ਕੋਰੋਨਾ ਦੀ ਵੈਕਸੀਨ ਸੁਰੱਖਿਅਤ ਹੈ ਪਰ ਇਸ ਤੋਂ ਬਾਅਦ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜੇਕਰ ਇਸ ਵੈਕਸੀਨ ਨੂੰ ਲੈਣ ਤੋਂ ਬਾਅਦ ਸਿੰਡਰੋਮ ਦੇ ਕੋਈ ਵੀ ਲੱਛਣ ਵਿਖਣ ਤਾਂ ਡਾਕਟਰਾਂ ਨਾਲ ਸੰਪਰਕ ਜ਼ਰੂਰ ਕਰੋ। ਗੁਲੀਅਨ ਬੇਰੀ ਸਿੰਡਰੋਮ ਵਿੱਚ ਸਰੀਰ ਵਿੱਚ ਕਮਜੋਰੀ, ਚਿਹਰੇ ਦੀਆਂ ਮਾਂਸਪੇਸ਼ੀਆਂ ਕਮਜ਼ੋਰ ਹੋਣਾ, ਹੱਥ ਪੈਰਾਂ ਵਿੱਚ ਖੁਜਲੀ ਹੋਣਾ ਅਤੇ ਦਿਲ ਦੀ ਧੜਕਨ ਅਨਿਯਮਿਤ ਰਹਿਣਾ ਲੱਛਣ ਹਨ। ਤੁਹਾਨੂੰ ਦੱਸ ਦਈਏ ਕਿ ਦੇਸ਼ ਵਿੱਚ ਫਿਲਹਾਲ ਭਾਰਤ ਬਾਇਓਟੈਕ ਨਿਰਮਿਤ- ਕੋਵੈਕਸੀਨ, ਆਕਸਫੋਰਡ ਅਤੇ ਐਸਟਰੇਜੇਨੇਕਾ ਦੀ ਕੋਵਿਸ਼ੀਲਡ ਅਤੇ ਰੂਸ ਦੀ ਸਪੂਤਨਿਕ ਵੀ ਟੀਕੇ ਦੀ ਖੁਰਾਕ ਦੇਣ ਦੀ ਮਨਜ਼ੂਰੀ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News