ਗਧਿਆਂ ਦੀ ਲੱਗੀ ਮੌਜ! ਲੋਕ ਥਾਲੀ ਭਰ ਕੇ ਖੁਆ ਰਹੇ ਗੁਲਾਬ ਜਾਮੁਨ, ਜਾਣੋਂ ਕਾਰਨ

Friday, Jul 26, 2024 - 10:18 PM (IST)

ਮੰਦਸੌਰ : ਮੱਧ ਪ੍ਰਦੇਸ਼ ਦੇ ਮੰਦਸੌਰ 'ਚ ਇਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ। ਗਧਿਆਂ ਨੂੰ ਗੁਲਾਬ ਜਾਮੁਨ ਖੁਆਏ ਜਾਣ ਦੀ ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ ਮਾਨਸੂਨ ਦੇ ਆਉਣ ਤੋਂ ਬਾਅਦ ਵੀ ਮੰਦਸੌਰ 'ਚ ਚੰਗੀ ਬਾਰਿਸ਼ ਨਹੀਂ ਹੋਈ। ਇੱਕ ਮਾਨਤਾ ਅਨੁਸਾਰ ਚੰਗੀ ਬਾਰਿਸ਼ ਲਈ ਸ਼ਮਸ਼ਾਨਘਾਟ ਨੂੰ ਵਾਹੁਣ ਲਈ ਗਧਿਆਂ ਦੀ ਵਰਤੋਂ ਕੀਤੀ ਜਾਂਦੀ ਸੀ। ਸ਼ਮਸ਼ਾਨਘਾਟ ਵਿੱਚ ਲੂਣ ਬੀਜਿਆ ਗਿਆ। ਇਸ ਟੋਟਕੇ ਤੋਂ ਬਾਅਦ ਮੀਂਹ ਪਿਆ ਤਾਂ ਪਿੰਡ ਵਾਲਿਆਂ ਨੇ ਗਧਿਆ ਨੂੰ ਢੇਰ ਸਾਰੇ ਗੁਲਾਬ ਜਾਮੁਨ ਖੁਆਏ।

ਪਿੰਡ ਦੇ ਵਾਸੀ ਸੰਜੇ ਪੰਵਾਰ ਨੇ ਦੱਸਿਆ ਕਿ ਰਾਜਪੂਤ ਸਮਾਜ ਦੇ ਪ੍ਰਧਾਨ ਸੋਹਨ ਸਿੰਘ ਭਦੌਰਿਆ ਨੇ 7 ਦਿਨ ਪੂਜਾ ਕੀਤੀ ਸੀ। ਗਧਿਆਂ ਦੇ ਰਾਹੀਂ ਸ਼ਮਸ਼ਾਨ ਘਾਟ ਵਿਚ ਨਮਕ ਬੀਜਿਆ ਗਿਆ ਸੀ। ਜਿਸ ਤੋਂ ਬਾਅਦ ਇਲਾਕੇ ਵਿਚ ਮੀਂਹ ਪਿਆ। ਪਿੰਡ ਵਾਲਿਆਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਪੁਰਖਿਆਂ ਨੇ ਇਹ ਟੋਟਕਾ ਦੱਸਿਆ ਸੀ। ਜਦੋਂ ਵੀ ਮੀਂਹ ਨਹੀਂ ਪੈਂਦਾ ਤਾਂ ਇਸੇ ਟੋਟਕੇ ਦਾ ਸਹਾਰਾ ਲਿਆ ਜਾਂਦਾ ਹੈ ਤੇ ਇਹ ਕਾਫੀ ਕਾਰਗਰ ਹੈ।

ਪਿੰਡ ਵਾਲੇ ਅਰਧ ਨਗਨ ਹੋ ਕੇ ਗਧਿਆਂ 'ਤੇ ਸਵਾਰ ਹੁੰਦੇ ਹਨ। ਗਧੇ ਨਾਲ ਹਲ ਜੋੜ ਕੇ ਕਾਲਾ ਲੂਣ ਬੀਜਿਆ ਜਾਂਦਾ ਹੈ। ਇਸ ਤੋਂ ਪਹਿਲਾਂ ਪੂਰੇ ਸ਼ਮਸ਼ਾਨ ਘਾਟ ਵਿਚ ਗੰਗਾਜਲ ਛਿੜਕ ਕੇ ਉਸ ਨੂੰ ਪਵਿੱਤਰ ਕੀਤਾ ਜਾਂਦਾ ਹੈ।

ਮੰਦਸੌਰ ਵਿੱਚ ਭਾਰੀ ਬਰਸਾਤ ਨਾਲ ਕਿਸਾਨ ਖੁਸ਼
ਇਸ ਟੋਟਕੇ ਤੋਂ ਬਾਅਦ ਵੀਰਵਾਰ ਨੂੰ ਭਗਵਾਨ ਇੰਦਰਦੇਵਤਾ ਮਿਹਰਬਾਨ ਹੋਏ ਅਤੇ ਸ਼ਹਿਰ 'ਚ ਭਾਰੀ ਮੀਂਹ ਪਿਆ। ਇਸ ਨਾਲ ਕਿਸਾਨਾਂ ਸਮੇਤ ਆਮ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਆ ਗਈ। ਇੰਦਰ ਦੇਵ ਦੇ ਪ੍ਰਸੰਨ ਹੋਣ ਅਤੇ ਖੋਤਿਆਂ ਦੇ ਟੋਟਕੇ ਦੇ ਕੰਮ ਕਰਨ ਤੋਂ ਬਾਅਦ, ਪਿੰਡ ਵਾਸੀਆਂ ਨੇ ਗਧਿਆਂ ਨੂੰ ਗੁਲਾਬ ਜਾਮੁਨ ਖੁਆਏ। ਪਿਛਲੇ ਸਾਲ ਵੀ ਜਦੋਂ ਮੀਂਹ ਨਹੀਂ ਪਿਆ ਤਾਂ ਅਜਿਹਾ ਹੀ ਕੀਤਾ ਗਿਆ ਅਤੇ ਗਧਿਆਂ ਨੂੰ ਗੁਲਾਬ ਜਾਮੁਨ ਖੁਆਏ ਗਏ ਸਨ।


Baljit Singh

Content Editor

Related News