ਗੁਜਰਾਤ ''ਚ ਪੰਚਾਇਤੀ ਚੋਣਾਂ ਦੇ ਦੌਰਾਨ ਹੋਈ ਹਿੰਸਕ ਝੜਪ ''ਚ 6 ਲੋਕਾਂ ਦੀ ਮੌਤ

Wednesday, Oct 24, 2018 - 04:03 PM (IST)

ਗੁਜਰਾਤ ''ਚ ਪੰਚਾਇਤੀ ਚੋਣਾਂ ਦੇ ਦੌਰਾਨ ਹੋਈ ਹਿੰਸਕ ਝੜਪ ''ਚ 6 ਲੋਕਾਂ ਦੀ ਮੌਤ

ਗੁਜਰਾਤ-ਗੁਜਰਾਤ ਦੇ ਕੱਛ ਜ਼ਿਲੇ 'ਚ ਗ੍ਰਾਮ ਪੰਚਾਇਤ ਚੋਣਾਂ ਨੂੰ ਲੈ ਕੇ ਪੈਦਾ ਹੋਏ ਇਕ ਵਿਵਾਦ ਦੇ ਚੱਲਦਿਆਂ ਹੋਇਆ ਹਿੰਸਕ ਝੜਪ 'ਚ 6 ਲੋਕਾਂ ਦੀ ਮੌਤ ਹੋ ਗਈ। ਕੱਛ (ਪੱਛਮੀ) ਦੇ ਪੁਲਸ ਅਧਿਕਾਰੀ ਐੱਮ. ਐੱਸ. ਭਾਰਦਾ ਨੇ ਕਿਹਾ ਹੈ ਕਿ ਛਾਸਰਾ ਪਿੰਡ 'ਚ ਕੁਝ ਸਮਾਂ ਪਹਿਲਾਂ ਸਰਪੰਚ ਦੀ ਚੋਣ ਹੋਈ ਸੀ, ਜਿਸ ਨੂੰ ਲੈ ਕੇ ਮੰਗਲਵਾਰ ਨੂੰ ਦੇਰ ਰਾਤ ਤੱਕ ਦੋ ਧੜਿਆਂ ਦੇ ਮੈਬਰਾਂ 'ਚ ਝੜਪਾਂ ਹੁੰਦੀਆਂ ਰਹੀਆਂ।

ਪੁਲਸ ਨੇ ਦੱਸਿਆ ਹੈ ਕਿ ਇਸ ਚੋਣ 'ਚ ਇਕ ਮਹਿਲਾ ਉਮੀਦਵਾਰ ਦੀ ਜਿੱਤ ਹੋਈ ਸੀ। ਚੋਣ 'ਚ ਹਾਰ ਜਾਣ ਤੋਂ ਬਾਅਦ ਇਕ ਧੜੇ ਦੇ ਕੁਝ ਮੈਂਬਰਾਂ ਨੇ ਦੂਜੇ ਧੜੇ ਦੇ ਮੈਂਬਰਾਂ ਖਿਲਾਫ ਵਿਵਾਦ ਖੜ੍ਹਾਂ ਕਰ ਦਿੱਤਾ। ਇਸ ਮੁੱਦੇ ਨੂੰ ਲੈ ਕੇ ਝਗੜਾ ਵੱਧ ਗਿਆ ਅਤੇ ਦੋਵਾਂ ਪੱਖਾਂ ਦੇ ਲੋਕਾਂ ਨੇ ਇਕ-ਦੂਜੇ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਇਲਾਵਾ ਅਧਿਕਾਰੀ ਦੇ ਮੁਤਾਬਕ ਝੜਪਾਂ 'ਚ 6 ਲੋਕਾਂ ਦੀ ਮੌਤ ਹਾਦਸੇ ਵਾਲੇ ਸਥਾਨ 'ਤੇ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੇ ਦੱਸਿਆ ਹੈ ਕਿ ਸਥਿਤੀ 'ਤੇ ਕਾਬੂ ਪਾਉਣ ਦੇ ਲਈ ਪਿੰਡ 'ਚ ਪੁਲਸ ਆਧਿਕਾਰੀਆਂ ਦੀ ਟੀਮ ਨੂੰ ਤੈਨਾਤ ਕੀਤਾ ਗਿਆ ਹੈ। ਘਟਨਾ ਨੂੰ ਲੈ ਕੇ ਦੋਵਾਂ ਧੜਿਆਂ ਦੇ ਮੈਂਬਰਾਂ ਦੇ ਖਿਲਾਫ ਐੱਫ. ਆਈ. ਆਰ. ਦਰਜ ਕੀਤੀ ਗਈ।


Related News