ਗੁਜਰਾਤ ''ਚ 6 ਸਾਲਾ ਨਾਬਾਲਗ ਦਾ ਯੌਨ ਸ਼ੋਸ਼ਣ, ਦੋਸ਼ੀ ਗ੍ਰਿਫਤਾਰ

Saturday, Nov 10, 2018 - 08:29 PM (IST)

ਗੁਜਰਾਤ ''ਚ 6 ਸਾਲਾ ਨਾਬਾਲਗ ਦਾ ਯੌਨ ਸ਼ੋਸ਼ਣ, ਦੋਸ਼ੀ ਗ੍ਰਿਫਤਾਰ

ਵਲਸਾਡ— ਗੁਜਰਾਤ ਦੇ ਵਲਸਾਡ 'ਚ ਇਕ ਜਨਤਕ ਪਖਾਨੇ 'ਚ 6 ਸਾਲਾ ਇਕ ਲੜਕੀ ਦਾ ਕਥਿਤ ਤੌਰ 'ਤੇ ਯੌਨ ਸ਼ੋਸ਼ਣ ਕਰਨ ਵਾਲੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ।

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਵਿਅਕਤੀ ਦੀ ਪਛਾਣ ਆਲੋਕ ਮਿਸ਼ਰਾ ਦੇ ਰੂਪ 'ਚ ਹੋਈ ਹੈ। ਮਿਸ਼ਰਾ ਨੇ ਸ਼ੁੱਕਰਵਾਰ ਨੂੰ ਇਥੇ ਮੋਗ੍ਰਾਵਾੜੀ ਇਲਾਕੇ 'ਚ ਪਖਾਨੇ ਤੱਕ ਨਾਬਾਲਗ ਦਾ ਪਿੱਛਾ ਕੀਤਾ ਤੇ ਉਸ ਨੂੰ ਅੰਦਰ ਬੰਦ ਕਰਕੇ ਉਸ ਦਾ ਯੌਨ ਸ਼ੋਸ਼ਣ ਕੀਤਾ। ਵਲਸਾਡ ਸ਼ਹਿਰ ਥਾਣਾ ਦੇ ਅਧਿਕਾਰੀ ਨੇ ਦੱਸਿਆ ਕਿ ਨੇੜੇ ਤੋਂ ਲੰਘ ਰਹੇ ਲੋਕਾਂ ਨੇ ਬੱਚੀ ਦੇ ਰੋਣ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਉਨ੍ਹਾਂ ਨੇ ਮਿਸ਼ਰਾ ਨੂੰ ਫੜ੍ਹ ਕੇ ਪੁਲਸ ਹਵਾਲੇ ਕਰ ਦਿੱਤਾ। ਮਿਸ਼ਰਾ ਉੱਤਰ ਪ੍ਰਦੇਸ਼ ਦੇ ਜੌਨਪੁਰ ਦਾ ਰਹਿਣਾ ਵਾਲਾ ਹੈ ਤੇ ਇਥੇ ਇਕ ਚਾਹ ਦੀ ਦੁਕਾਨ 'ਚ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਮਿਸ਼ਰਾ ਦੇ ਖਿਲਾਫ ਪੋਕਸੋ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


Related News