ਗੁਜਰਾਤ : ਸ਼ੱਕੀ ਹਾਲਤ ''ਚ ਚਾਰ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 6 ਮੈਂਬਰ ਫਾਂਸੀ ਨਾਲ ਲਟਕਦੇ ਮਿਲੇ

06/19/2020 5:27:59 PM

ਅਹਿਮਦਾਬਾਦ- ਗੁਜਰਾਤ ਦੇ ਅਹਿਮਦਾਬਾਦ ਸ਼ਹਿਰ 'ਚ ਸ਼ੁੱਕਰਵਾਰ ਤੜਕੇ ਇਕ ਖਾਲੀ ਪਏ ਫਲੈਟ 'ਚੋਂ ਚਾਰ ਬੱਚਿਆਂ ਸਮੇਤ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀਆਂ ਲਾਸ਼ਾਂ ਫਾਂਸੀ ਨਾਲ ਲਟਕਦੀਆਂ ਮਿਲੀਆਂ ਹਨ। ਵਟਵਾ ਜੀਆਈਡੀਸੀ ਪੁਲਸ ਥਾਣੇ ਦੇ ਇੰਸਪੈਕਟਰ ਡੀ. ਆਰ. ਗੋਹਿਲ ਨੇ ਦੱਸਿਆ ਕਿ 2 ਭਰਾਵਾਂ ਅਮਰੀਨ ਪਟੇਲ (42) ਅਤੇ ਗੌਰੰਗ ਪਟੇਲ (40) ਅਤੇ ਉਨ੍ਹਾਂ ਦੇ 4 ਬੱਚਿਆਂ ਦੀਆਂ ਲਾਸ਼ਾਂ ਵਟਵਾ ਜੀਆਈਡੀਸੀ ਖੇਤਰ 'ਚ ਖਾਲੀ ਪਏ ਫਲੈਟ ਤੋਂ ਮਿਲੀਆਂ ਹਨ। ਇਹ ਫਲੈਟ ਇਸੇ ਪਰਿਵਾਰ ਹੈ। ਇੰਸਪੈਕਟਰ ਅਨੁਸਾਰ ਦੋਵੇਂ ਭਰਾ ਸ਼ਹਿਰ ਦੇ ਹੋਰ ਥਾਂਵਾਂ 'ਤੇ ਰਹਿੰਦੇ ਸਨ। ਅਧਿਕਾਰੀ ਨੇ ਦੱਸਿਆ,''17 ਜੂਨ ਨੂੰ ਇਹ ਦੋਵੇਂ ਭਰਾ ਆਪਣੇ ਬੱਚਿਆਂ ਨਾਲ ਨਿਕਲੇ ਸਨ ਅਤੇ ਆਪਣੀਆਂ ਪਤਨੀਆਂ ਨੂੰ ਕਿਹਾ ਸੀ ਕਿ ਉਹ ਬਾਹਰ ਘੁੰਮਣ ਜਾ ਰਹੇ ਹਨ।''

ਉਨ੍ਹਾਂ ਨੇ ਦੱਸਿਆ,.''ਜਦੋਂ ਇਹ ਸਾਰੇ ਵੀਰਵਾਰ ਰਾਤ ਵੀ ਵਾਪਸ ਨਹੀਂ ਆਏ ਤਾਂ ਦੋਹਾਂ ਦੀਆਂ ਪਤਨੀਆਂ ਇਸ ਖਾਲੀ ਪਏ ਫਲੈਟ 'ਚ ਗਈਆਂ। ਫਲੈਟ ਅੰਦਰੋਂ ਬੰਦ ਸੀ, ਜਿਸ ਤੋਂ ਬਾਅਦ ਦੋਹਾਂ ਨੇ ਪੁਲਸ ਨਾਲ ਸੰਪਰਕ ਕੀਤਾ।'' ਅਧਿਕਾਰੀਆਂ ਨੇ ਦੱਸਿਆ ਕਿ ਅਜਿਹਾ ਸ਼ੱਕ ਹੈ ਕਿ ਦੋਹਾਂ ਪੁਰਸ਼ਾਂ ਨੇ ਬੇਹੋਸ਼ੀ ਵਾਲੀ ਦਵਾਈ ਮਿਲਿਆ ਭੋਜਨ ਖੁਆ ਦਿੱਤਾ ਹੋਵੇਗਾ ਅਤੇ ਖੁਦ ਨੂੰ ਫਾਂਸੀ ਲਗਾਉਣ ਤੋਂ ਪਹਿਲਾਂ ਬੱਚਿਆਂ ਨੂੰ ਮਾਰ ਦਿੱਤਾ ਹੋਵੇਗਾ। ਪੁਲਸ ਨੇ 2 ਪੁਰਸ਼ਾਂ ਦੀਆਂ ਲਾਸ਼ਾਂ ਡਰਾਇੰਗ ਰੂਮ 'ਚੋਂ, 2 ਬੱਚੀਆਂ- ਕੀਰਤੀ (9) ਅਤੇ ਸਾਨਵੀ (7) ਦੀਆਂ ਲਾਸ਼ਾਂ ਰਸੋਈ ਘਰ ਤੋਂ ਅਤੇ 12 ਸਾਲ ਦੇ 2 ਮੁੰਡੇ ਮਊਰ ਅਤੇ ਧਰੁਵ ਦੀਆਂ ਲਾਸ਼ਾਂ ਬੈੱਡ ਰੂਮ 'ਚੋਂ ਬਰਾਮਦ ਕੀਤੀਆਂ। ਇਨ੍ਹਾਂ ਸਾਰਿਆਂ ਦੀਆਂ ਲਾਸ਼ਾਂ ਫਾਂਸੀ ਨਾਲ ਲਟਕਦੀਆਂ ਹੋਈਆਂ ਮਿਲੀਆਂ। ਉਨ੍ਹਾਂ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਜਾਂਚ ਜਾਰੀ ਹੈ।


DIsha

Content Editor

Related News