ਬੱਚੀ ਦੇ ਜਨਮ ਮਗਰੋਂ ਉਠਿਆ ਮਾਂ ਦਾ ਸਾਇਆ, ਜੱਜ ਨੇ ਲਿਆ ਗੋਦ

08/18/2019 1:12:01 PM

ਗੁਜਰਾਤ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 'ਬੇਟੀ ਬਚਾਉ-ਬੇਟੀ ਪੜ੍ਹਾਉ' ਮੁਹਿੰਮ ਸਫਲ ਹੁੰਦੀ ਨਜ਼ਰ ਆ ਰਹੀ ਹੈ। ਗੁਜਰਾਤ 'ਚ ਵੱਡੇ ਅਹੁਦਿਆਂ 'ਤੇ ਬਿਰਾਜਮਾਨ ਪਤੀ-ਪਤਨੀ ਨੇ ਮਿਸਾਲ ਪੇਸ਼ ਕੀਤੀ ਹੈ। ਦਰਅਸਲ ਇਕ ਨਵਜੰਮੀ ਬੱਚੀ ਦੀ ਮਾਂ ਜਨਮ ਦੇਣ ਦੇ 15 ਦਿਨ ਬਾਅਦ ਹੀ ਦੁਨੀਆ ਨੂੰ ਅਲਵਿਦਾ ਆਖ ਗਈ। ਦੁੱਧ ਨਾ ਮਿਲਣ ਕਾਰਨ ਬੱਚੀ 14 ਘੰਟੇ ਤਕ ਭੁੱਖ ਨਾਲ ਤੜਫਦੀ ਰਹੀ। ਗੁਜਰਾਤ ਦੇ ਜ਼ਿਲਾ ਵਿਕਾਸ ਅਧਿਕਾਰੀ (ਡੀ.ਡੀ.ਓ.) ਦੀ ਜੱਜ ਪਤਨੀ ਨੂੰ ਜਿਵੇਂ ਹੀ ਇਸ ਗੱਲ ਦੀ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਹਸਪਤਾਲ ਪਹੁੰਚ ਕੇ ਬੱਚੀ ਨੂੰ ਪਹਿਲਾਂ ਦੁੱਧ ਪਿਲਾਇਆ ਅਤੇ ਫਿਰ ਪਰਿਵਾਰ ਨੂੰ ਮਿਲ ਕੇ ਉਸ ਨੂੰ ਗੋਦ ਲੈ ਲਿਆ। 

Image result for gujarat-district-development-officer-and-her-cjm-wife-adopted-a-baby-girl

ਗੁਜਰਾਤ ਦੇ ਆਣੰਦ ਜ਼ਿਲਾ ਵਿਕਾਸ ਅਧਿਕਾਰੀ ਅਮਿਤ ਪ੍ਰਕਾਸ਼ ਯਾਦਵ ਨੂੰ ਡਿਲਿਵਰੀ ਦੇ ਸਮੇਂ ਕਿਸੇ ਮਹਿਲਾ ਦੀ ਮੌਤ ਹੋਣ ਦੀ ਸੂਚਨਾ ਮਿਲੀ ਤਾਂ ਉਹ ਤੁਰੰਤ ਹਸਪਤਾਲ ਪਹੁੰਚ ਗਏ। ਉਨ੍ਹਾਂ ਨੂੰ ਜਦੋਂ ਪੂਰੀ ਘਟਨਾ ਨੂੰ ਜਾਣਿਆ ਅਤੇ ਨਵਜੰਮੀ ਬੱਚੀ ਨੂੰ ਦੇਖਿਆ ਤਾਂ ਉਨ੍ਹਾਂ ਦਾ ਦਿਲ ਪਸੀਜ ਗਿਆ। ਅਮਿਤ ਪ੍ਰਕਾਸ਼ ਯਾਦਵ ਨੇ ਇਸ ਘਟਨਾ ਦੀ ਪੂਰੀ ਜਾਣਕਾਰੀ ਆਪਣੀ ਪਚਨੀ ਚਿਤਰਾ ਨੂੰ ਦਿੱਤੀ। ਇਸ ਤੋਂ ਬਾਅਦ ਦੋਵੇਂ ਫਿਰ ਹਸਪਤਾਲ ਪਹੁੰਚੇ, ਜਿੱਥੇ ਚਿਤਰਾ ਨੇ ਬੱਚੀ ਨੂੰ ਦੁੱਧ ਪਿਲਾਇਆ। ਨਵਜੰਮੀ ਬੱਚੀ ਦੇ ਪਰਿਵਾਰ ਦੀ ਹਾਲਤ ਨੂੰ ਦੇਖਦੇ ਹੋਏ ਅਮਿਤ ਪ੍ਰਕਾਸ਼ ਅਤੇ ਉਨ੍ਹਾਂ ਦੀ ਪਤਨੀ ਚਿਤਰਾ ਨੇ ਬੱਚੀ ਨੂੰ ਗੋਦ ਲੈਣ ਦਾ ਫੈਸਲਾ ਲਿਆ।

Image result for gujarat-DDO and-her wife-adopted baby-girl

ਇਸ ਤੋਂ ਬਾਅਦ ਬੱਚੀ ਦੇ ਪਿਤਾ ਅਤੇ ਪਰਿਵਾਰ ਦੀ ਸਹਿਮਤੀ ਨਾਲ ਦੋਹਾਂ ਨੇ ਨਵਜੰਮੀ ਬੱਚੀ ਨੂੰ ਗੋਦ ਲੈ ਲਿਆ। ਬੱਚੀ ਦਾ ਜਨਮ ਮਹੀ ਨਦੀ ਦੇ ਕਿਨਾਰੇ ਸਥਿਤ ਵਾਸਦ ਪਿੰਡ ਦੇ ਹਸਪਤਾਲ 'ਚ ਹੋਇਆ ਸੀ, ਜਿਸ ਦੇ ਚੱਲਦੇ ਬੱਚੀ ਦਾ ਨਾਮ 'ਮਾਹੀ' ਰੱਖਿਆ ਗਿਆ। ਅਮਿਤ ਪ੍ਰਕਾਸ਼ ਯਾਦਵ ਅਤੇ ਚਿਤਰਾ ਦਾ ਡੇਢ ਸਾਲ ਦਾ ਇਕ ਬੇਟਾ ਵੀ ਹੈ।


Tanu

Content Editor

Related News