ਗੁਜਰਾਤ ਦੇ CM ਵਿਜੇ ਰੂਪਾਨੀ ਦਾ ਹੋਇਆ ਕੋਰੋਨਾ ਟੈਸਟ, ਖੁਦ ਨੂੰ ਕੀਤਾ ਹੋਮ ਕੁਆਰੰਟੀਨ

04/15/2020 2:08:39 PM

ਨੈਸ਼ਨਲ ਡੈਸਕ- ਗੁਜਰਾਤ ਦੇ ਮੁੱਖ ਮੰਤਰੀ ਵਿਜੇ ਰੂਪਾਨੀ ਦਾ ਬੁੱਧਵਾਰ ਨੂੰ ਕੋਰੋਨਾ ਟੈਸਟ ਕੀਤਾ ਗਿਆ। ਗੁਜਰਾਤ ਸਰਕਾਰ ਅਨੁਸਾਰ ਸੀ.ਐੱਮ. ਰੂਪਾਨੀ ਦੀ ਸਿਹਤ ਬਿਲਕੁਲ ਠੀਕ ਹੈ ਅਤੇ ਉਹ ਪੂਰੀ ਤਰਾਂ ਨਾਰਮਲ ਹਨ ਪਰ ਉਨਾਂ ਨੇ ਖੁਦ ਨੂੰ ਕੁਆਰੰਟੀਨ ਕਰਨ ਦਾ ਫੈਸਲਾ ਕੀਤਾ ਹੈ। ਗੁਜਰਾਤ ਦੇ ਮੁੱਖ ਮੰਤਰੀ ਹੁਣ ਆਪਣੇ ਘਰੋਂ ਵੀਡੀਓ ਕਾਨਫਰੈਂਸਿੰਗ ਰਾਹੀਂ ਸਰਕਾਰ ਦਾ ਸਾਰਾ ਕੰਮਕਾਰ ਦੇਖਣਗੇ। ਦੱਸਣਯੋਗ ਹੈ ਕਿ ਕਾਂਗਰਸ ਵਿਧਾਇਕ ਇਮਰਾਨ ਖੇੜਾਵਾਲਾ ਮੰਗਲਵਾਰ ਨੂੰ ਕੋਰੋਨਾ ਪਾਜ਼ੀਟਿਵ ਪਾਏ ਗਏ। ਇਮਰਾਨ ਖੇੜਾਵਾਲਾ ਨੇ ਗੁਜਰਾਤ ਦੇ ਸੀ.ਐੱਮ. ਵਿਜੇ ਰੂਪਾਨੀ ਅਤੇ ਡਿਪਟੀ ਸੀ.ਐੱਮ. ਨਿਤਿਨ ਪਟੇਲ ਨਾਲ ਬੈਠਕ ਕੀਤੀ ਸੀ। ਜਿਸ ਦੇ ਬਾਅਦ ਤੋਂ ਗੁਜਰਾਤ ਸਰਕਾਰ 'ਚ ਹੜਕੰਪ ਮਚਿਆ ਹੋਇਆ ਹੈ।

ਇਮਰਾਨ ਦੇ ਬੈਠਕ 'ਚ ਸ਼ਾਮ ਹੋਣ ਕਾਰਨ ਰੂਪਾਨੀ ਨੇ ਖੁਦ ਆਪਣਾ ਟੈਸਟ ਕਰਵਾਇਆ ਹੈ ਅਤੇ ਹੋਮ ਕੁਆਰੰਟੀਨ 'ਚ ਜਾਣ ਦਾ ਫੈਸਲਾ ਕੀਤਾ। ਉੱਥੇ ਹੀ ਦੂਜੇ ਪਾਸੇ ਡਿਪਟੀ ਸੀ.ਐੱਮ. ਨਿਤਿਨ ਪਟੇਲ ਨੂੰ ਵੀ ਚੌਕਸੀ ਵਰਤਣ ਦੀ ਸਲਾਹ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1076 ਨਵੇਂ ਮਾਮਲੇ ਦਰਜ ਕੀਤੇ ਜਾਣ ਦੇ ਨਾਲ ਹੀ ਮਰੀਜ਼ਾਂ ਦੀ ਗਿਣਤੀ ਵਧ ਕੇ 11 ਹਜ਼ਾਰ ਦੇ ਪਾਰ ਹੋ ਗਈ ਹੈ ਅਤੇ ਇਸ ਦੌਰਾਨ ਇਸ ਇਨਫੈਕਸ਼ਨ ਕਾਰਨ 38 ਹੋਰ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਦਾ ਅੰਕੜਾ 377 'ਤੇ ਪਹੁੰਚ ਗਿਆ ਹੈ।


DIsha

Content Editor

Related News