ਗੁਜਰਾਤ ATS ਦੇ ਹੱਥ ਲੱਗੀ ਕਾਮਯਾਬੀ, ਅੱਤਵਾਦੀ ਅਬਦੁੱਲ ਵਹਾਬ ਸ਼ੇਖ ਗ੍ਰਿਫਤਾਰ

09/23/2019 2:11:57 PM

ਅਹਿਮਦਾਬਾਦ— ਗੁਜਰਾਤ ਦੀ ਅੱਤਵਾਦ ਵਿਰੋਧੀ ਇਕਾਈ (ਏ.ਟੀ.ਐੱਸ.) ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਉਸ ਨੇ ਇਕ ਅੱਤਵਾਦੀ ਨੂੰ ਗ੍ਰਿਫਤਾਰ ਕੀਤਾ ਹੈ। ਕ੍ਰਾਈਮ ਬਰਾਂਚ ਦੇ ਏ.ਸੀ.ਪੀ. ਬੀਵੀ ਗੋਹਿਲ ਨੇ ਕਿਹਾ,''ਗੁਜਰਾਤ ਏ.ਟੀ.ਐੱਸ., ਅਹਿਮਦਾਬਾਦ ਕ੍ਰਾਈਮ ਬਰਾਂਚ ਨੇ ਅੱਤਵਾਦੀ ਅਬਦੁੱਲ ਵਹਾਬ ਸ਼ੇਖ ਨੂੰ ਗ੍ਰਿਫਤਾਰ ਕੀਤਾ ਹੈ। ਉਸ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ, ਜਦੋਂ ਉਹ ਸਾਊਦੀ ਅਰਬ ਦੇ ਜੇਹਾਦ ਤੋਂ ਅਹਿਮਦਾਬਾਦ ਵਾਪਸ ਆ ਰਿਹਾ ਸੀ। ਉਸ 'ਤੇ 2003 'ਚ ਇਕ ਜੇਹਾਦੀ ਯੋਜਨਾ ਨੂੰ ਆਰਥਿਕ ਮਦਦ ਦੇਣ ਦਾ ਦੋਸ਼ ਹੈ।''

ਏ.ਟੀ.ਐੱਸ. ਦੀ ਉਪਲੱਬਧੀ 'ਤੇ ਗੁਜਰਾਤ ਦੇ ਗ੍ਰਹਿ ਮੰਤਰੀ ਪ੍ਰਦੀਪਸਿਨਹਾ ਜਡੇਜਾ ਨੇ ਕਿਹਾ,''ਮੈਂ ਗੁਜਰਾਤ ਦੀ ਅੱਤਵਾਦੀ ਵਿਰੋਧੀ ਇਕਾਈ (ਏ.ਟੀ.ਐੱਸ.) ਨੂੰ ਵਧਾਈ ਦਿੰਦਾ ਹਾਂ। ਅੱਤਵਾਦੀ ਅਬਦੁੱਲ ਵਹਾਬ ਸ਼ੇਖ ਤੋਂ ਉਸ ਦੀ ਭੂਮਿਕਾ 'ਤੇ ਪੂਰੀ ਤਰ੍ਹਾਂ ਪੁੱਛ-ਗਿੱਛ ਕੀਤੀ ਜਾਵੇਗੀ।'' ਅਬਦੁੱਲਾ ਆਖਰੀ ਵਾਰ 2002 'ਚ ਅਹਿਮਦਾਬਾਦ ਆਇਆ ਸੀ। ਗੁਜਰਾਤ 'ਚ ਫਰਵਰੀ 2002 'ਚ ਗੋਧਰਾ 'ਚ ਸਾਬਰਮਤੀ ਐਕਸਪ੍ਰੈੱਸ 'ਚ ਆਗਜਨੀ ਤੋਂ ਬਾਅਦ ਹੋਏ ਦੰਗਿਆਂ ਦਾ ਬਦਲਾ ਲੈਣ ਲਈ ਹੋਈ ਕਥਿਤ ਜੇਹਾਦੀ ਸਾਜਿਸ਼ ਮਾਮਲੇ 'ਚ 60 ਤੋਂ ਵਧ ਦੋਸ਼ੀ ਫੜੇ ਜਾ ਚੁਕੇ ਹਨ, ਜਿਨ੍ਹਾਂ 'ਚੋਂ 22 ਨੂੰ ਵੱਖ-ਵੱਖ ਅਦਾਲਤਾਂ ਨੇ ਸਜ਼ਾ ਵੀ ਸੁਣਾਈ ਹੈ। ਇਸ 'ਚ ਅੰਡਰਵਰਲਡ ਡਾਨ ਦਾਊਦ ਇਬਰਾਹਿਮ, ਛੋਟਾ ਸ਼ਕੀਲ ਸਮੇਤ 10 ਤੋਂ ਵਧ ਹੁਣ ਵੀ ਵਾਂਟੇਡ ਹਨ।


DIsha

Content Editor

Related News