ਗੁਜਰਾਤ: ਪੀ.ਐੱਮ. ਮੋਦੀ ਨੇ ਕੇਵੜੀਆ ''ਚ ਦੇਸ਼ ਦੇ ਟਾਪ ਫੌਜੀ ਕਮਾਂਡਰਾਂ ਨੂੰ ਕੀਤਾ ਸੰਬੋਧਿਤ

Saturday, Mar 06, 2021 - 09:35 PM (IST)

ਗੁਜਰਾਤ: ਪੀ.ਐੱਮ. ਮੋਦੀ ਨੇ ਕੇਵੜੀਆ ''ਚ ਦੇਸ਼ ਦੇ ਟਾਪ ਫੌਜੀ ਕਮਾਂਡਰਾਂ ਨੂੰ ਕੀਤਾ ਸੰਬੋਧਿਤ

ਗੁਜਰਾਤ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਗੁਜਰਾਤ ਦੇ ਕੇਵੜੀਆ ਵਿੱਚ ਦੇਸ਼ ਦੇ ਟਾਪ ਫੌਜੀ ਕਮਾਂਡਰਾਂ ਨੂੰ ਸੰਬੋਧਿਤ ਕੀਤਾ। ਕਰੀਬ ਛੇ ਘੰਟੇ ਤੱਕ ਪੀ.ਐੱਮ. ਮੋਦੀ ਨੇ ਸਾਂਝੇ ਕਮਾਂਡਰ ਕਾਨਫਰੰਸ ਵਿੱਚ 'ਕਲੋਜ-ਡੋਰ' ਫੌਜ ਦੇ ਤਿੰਨਾਂ ਫੌਜਾਂ ਦੇ ਮੁਖੀਆਂ, ਸੀ.ਡੀ.ਐੱਸ., ਰੱਖਿਆ ਸਕੱਤਰ ਅਤੇ ਰੱਖਿਆ ਮੰਤਰੀ ਦੇ ਨਾਲ ਦੇਸ਼ ਦੀ ਰਣਨੀਤੀ 'ਤੇ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ।

ਸਵੇਰੇ ਕਰੀਬ 10 ਵਜੇ ਪੀ.ਐੱਮ. ਮੋਦੀ ਹੈਲੀਕਾਪਟਰ ਰਾਹੀਂ ਅਹਿਮਦਾਬਾਦ ਤੋਂ ਕੇਵੜੀਆ ਪੁੱਜੇ। ਇੱਥੇ ਹੈਲੀਪੈਡ ਰਾਹੀਂ ਪੀ.ਐੱਮ. ਸਿੱਧੇ ਸਟੈਚਿਊ ਆਫ ਯੂਨਿਟੀ ਪੁੱਜੇ ਜਿੱਥੇ ਤਿੰਨ ਦਿਨਾਂ ਸਾਂਝੇ ਕਮਾਂਡਰ ਕਾਨਫਰੰਸ ਜਾਰੀ ਸੀ। ਸਾਰੇ ਕਮਾਂਡਰਾਂ ਨਾਲ ਮੁਲਾਕਾਤ ਤੋਂ ਬਾਅਦ ਪੀ.ਐੱਮ ਸਿੱਧੇ ਕਾਨਫਰੰਸ ਹਾਲ ਪੁੱਜੇ। ਉੱਥੇ ਫੌਜ ਦੇ ਤਿੰਨਾਂ ਫੌਜਾਂ (ਥਲਸੇਨਾ, ਹਵਾਈ ਫੌਜ ਅਤੇ ਨੇਵੀ ਫੌਜ) ਅਤੇ ਡਿਪਾਰਟਮੈਂਟ ਆਫ ਮਿਲਿਟਰੀ ਅਫੇਅਰਜ਼ (ਡੀ.ਐੱਮ.ਏ.) ਵੱਲੋਂ ਦੇਸ਼ ਦੀ ਫੌਜੀ-ਤਾਕਤ ਅਤੇ ਆਪਰੇਸ਼ੰਲ ਤਿਆਰੀਆਂ ਅਤੇ ਆਧੁਨਿਕੀਕਰਨ ਸਹਿਤ ਡਿਫੈਂਸ-ਰਿਫੌਮਜ਼ (ਥੀਏਟਰ ਕਮਾਨ ਆਦਿ) 'ਤੇ ਪ੍ਰੈਜੇਟੇਂਸ਼ਨ ਦਿੱਤਾ ਗਿਆ। ਸੀ.ਡੀ.ਐੱਸ. ਜਨਰਲ ਬਿਪਿਨ ਰਾਵਤ ਦੇ ਡੀ.ਐੱਮ.ਏ. ਡਿਪਾਰਟਮੈਂਟ ਵੱਲੋਂ ਰੱਖਿਆ-ਖੇਤਰ ਵਿੱਚ ਸਵੈ-ਨਿਰਭਰ ਪਲਾਨ ਬਾਰੇ ਵੀ ਜਾਣਕਾਰੀ ਦਿੱਤੀ ਗਈ।

ਪੀ.ਐੱਮ. ਮੋਦੀ ਨੇ ਇਸ ਤੋਂ ਬਾਅਦ ਸਾਰੇ ਟਾਪ ਮਿਲਿਟਰੀ ਕਮਾਂਡਰਾਂ ਨੂੰ ਸੰਬੋਧਿਤ ਕੀਤਾ। ਹਾਲਾਂਕਿ, ਪੀ.ਐੱਮ. ਦੇ ਸੰਬੋਧਨ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਪੀ.ਐੱਮ. ਨੇ ਪਾਰੰਪਰਕ ਲੜਾਈ ਦੇ ਨਾਲ ਨਾਨ-ਕੰਵੈਂਸ਼ਨਲ ਵਾਰਫੇਅਰ (ਸਾਈਬਰ, ਸਪੇਸ ਆਦਿ) ਦੇ ਸਹਿਤ ਤਿੰਨਾਂ ਫੌਜਾਂ ਦੇ ਇੰਟੀਗ੍ਰੇਸ਼ਨ 'ਤੇ ਜ਼ੋਰ ਦਿੱਤਾ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News