ਗੁਜਰਾਤ: ਵਿਆਹ ਸਮਾਰੋਹ ’ਚ ਖਾਣਾ ਖਾਣ ਮਗਰੋਂ 1200 ਤੋਂ ਵਧੇਰੇ ਲੋਕ ਬੀਮਾਰ, ਹਸਪਤਾਲ ’ਚ ਦਾਖ਼ਲ
Saturday, Mar 05, 2022 - 03:29 PM (IST)
ਮੇਹਸਾਣਾ (ਭਾਸ਼ਾ)– ਗੁਜਰਾਤ ਦੇ ਮੇਹਸਾਣਾ ਜ਼ਿਲ੍ਹੇ ’ਚ ਕਾਂਗਰਸ ਦੇ ਇਕ ਸਥਾਨਕ ਨੇਤਾ ਦੇ ਬੇਟੇ ਦੇ ਵਿਆਹ ’ਚ ਖਾਣਾ ਖਾਣ ਮਗਰੋਂ 1200 ਤੋਂ ਵਧੇਰੇ ਲੋਕ ਬੀਮਾਰ ਪੈ ਗਏ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਵਿਸਨਗਰ ਗ੍ਰਾਮੀਣ ਪੁਲਸ ਥਾਣੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਵਿਸਨਗਰ ਤਾਲੁਕਾ ਦੇ ਸਾਵਲਾ ਪਿੰਡ ਦੀ ਹੈ। ਮੇਹਸਾਣਾ ਦੇ ਪੁਲਸ ਇੰਸਪੈਕਟਰ ਪਾਰਥਰਾਜ ਸਿੰਘ ਨੇ ਕਿਹਾ ਕਿ ਵਿਆਹ ਸਮਾਰੋਹ ’ਚ ਖਾਣਾ ਖਾਣ ਮਗਰੋਂ 1200 ਤੋਂ ਵਧੇਰੇ ਲੋਕ ਬੀਮਾਰ ਪੈ ਗਏ ਅਤੇ ਉਨ੍ਹਾਂ ਨੂੰ ਹਸਪਤਾਲ ’ਚ ਦਾਖ਼ਲ ਕਰਾਉਣਾ ਪਿਆ।
ਪੁਲਸ ਮੁਤਾਬਕ ਖਾਣਾ ਖਾਣ ਮਗਰੋਂ ਲੋਕਾਂ ਨੇ ਉਲਟੀ ਅਤੇ ਢਿੱਡ ’ਚ ਦਰਦ ਦੀ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਸਨਗਰ, ਮੇਹਸਾਣਾ ਅਤੇ ਵਡਨਗਰ ਦੇ ਵੱਖ-ਵੱਖ ਹਸਪਤਾਲਾਂ ’ਚ ਲਿਜਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ ਵਿਆਹ ਸਮਾਰੋਹ ’ਚ ਪਰੋਸੇ ਗਏ ਭੋਜਨ ਦੇ ਨਮੂਨੇ ਫੋਰੈਂਸਿਕ ਵਿਗਿਆਨ ਲੈਬੋਰਟਰੀ ਅਤੇ ਖ਼ੁਰਾਕ ਤੇ ਦਵਾਈ ਵਿਭਾਗ ਵਲੋਂ ਜਾਂਚ ਲਈ ਇਕੱਠੇ ਕੀਤੇ ਗਏ ਹਨ। ਓਧਰ ਵਿਸਨਗਰ ਗ੍ਰਾਮੀਣ ਪੁਲਸ ਮੁਤਾਬਕ ਸਾਵਲਾ ਪਿੰਡ ’ਚ ਕਾਂਗਰਸ ਦੇ ਇਕ ਸਥਾਨਕ ਨੇਤਾ ਦੇ ਬੇਟੇ ਦੇ ਵਿਆਹ ’ਚ ਕਈ ਲੋਕ ਸ਼ਾਮਲ ਹੋਏ ਸਨ। ਪੁਲਸ ਇਸ ਮਾਮਲੇ ਦੀ ਵਿਸਥਾਰਪੂਰਵਕ ਜਾਂਚ ਕਰ ਰਹੀ ਹੈ।