ਅਸਾਮ 'ਚ ਵੱਡੇ ਪੱਧਰ 'ਤੇ ਮਨਾਇਆ 'ਬਿਹੂ', ਹਜ਼ਾਰਾਂ ਢੋਲੀਆਂ ਤੇ ਨਚਾਰਾਂ ਨੇ ਬਣਾਇਆ ਗਿਨੀਜ਼ ਵਰਲਡ ਰਿਕਾਰਡ
Friday, Apr 14, 2023 - 01:00 AM (IST)
ਗੁਵਾਹਾਟੀ (ਭਾਸ਼ਾ): ਅਸਾਮ ਨੇ 11,304 ਨਚਾਰਾਂ ਤੇ ਢੋਲੀਆਂ ਦੇ ਨਾਲ ਇਕ ਹੀ ਜਗ੍ਹਾ 'ਤੇ 'ਬਿਹੂ' ਡਾਂਸ ਕਰਨ ਤੇ ਢੋਲ ਬਜਾਉਣ ਦੇ ਨਾਲ ਵੀਰਵਾਰ ਨੂੰ ਗਿਨੀਜ਼ ਵਰਲਡ ਰਿਕਾਰਡ ਵਿਚ ਆਪਣਾ ਨਾਂ ਦਰਜ ਕਰਵਾ ਲਿਆ। ਸੂਬੇ ਦੇ ਮੁੱਖ ਮੰਤਰੀ ਹਿਮੰਤ ਵਿਸ਼ਵ ਸ਼ਰਮਾ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਵੱਲੋਂ ਰਿਸ਼ੀ ਸੁਨਕ ਨਾਲ ਫ਼ੋਨ 'ਤੇ ਗੱਲਬਾਤ, 'ਭਾਰਤ ਵਿਰੋਧੀ ਅਨਸਰਾਂ' ਖ਼ਿਲਾਫ਼ ਸਖ਼ਤ ਕਾਰਵਾਈ ਦੀ ਕੀਤੀ ਮੰਗ
ਮੁੱਖ ਮੰਤਰੀ ਨੇ ਕਿਹਾ ਕਿ ਇਹ ਲੋਕਨਾਚ ਦਾ ਸਭ ਤੋਂ ਵੱਡਾ ਆਯੋਜਨ ਸੀ। ਲੰਡਨ ਵਿਚ ਗਿਨੀਜ਼ ਵਰਲਡ ਰਿਕਾਰਡਜ਼ ਦੇ ਹੈੱਡਕੁਆਰਟਰ ਦੇ ਇਕ ਨਿਰਣਾਇਕ ਦੀ ਹਾਜ਼ਰੀ ਵਿਚ ਕਲਾਕਾਰਾਂ ਨੇ ਆਪਣੀ ਪੇਸ਼ਕਾਰੀ ਦਿੱਤੀ ਤੇ 'ਬਿਹੂ' ਡਾਂਸ ਤੇ ਢੋਲ ਦੇ ਲਈ ਇਹ ਵਿਸ਼ਵਕ ਪ੍ਰਾਪਤੀ ਹਾਸਲ ਕੀਤੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀ ਗਾਇਕ ਮਨਕੀਰਤ ਔਲਖ ਖ਼ਿਲਾਫ਼ DGP ਕੋਲ ਪਹੁੰਚੀ ਸ਼ਿਕਾਇਤ, ਜਾਣੋ ਕੀ ਹੈ ਪੂਰਾ ਮਾਮਲਾ
ਹਿਮੰਤ ਵਿਸ਼ਵ ਸ਼ਰਮਾ ਨੇ ਇੱਥੇ ਇੰਦਰਾ ਗਾਂਧੀ ਐਥਲੈਟਿਕ ਸਟੇਡੀਅਮ ਵਿਚ ਕਿਹਾ, "ਅਸੀਂ 11,304 ਨਚਾਰਾਂ ਤੇ ਢੋਲੀਆਂ ਦੇ ਨਾਲ ਪੇਸ਼ਕਾਰੀ ਦੇ ਕੇ ਬਿਹੂ ਨਾਚ ਤੇ ਬਿਹੂ ਢੋਲ, ਦੋਵਾਂ ਲਈ ਵਿਸ਼ਵ ਰਿਕਾਰਡ ਬਣਾਏ ਹਨ। ਇਹ ਇਕ ਹੀ ਜਗ੍ਹਾ 'ਤੇ ਸਭ ਤੋਂ ਵੱਡਾ ਬਿਹੂ ਨਾਚ ਤੇ ਬਿਹੂ ਢੋਲ ਪ੍ਰਦਰਸ਼ਨ ਹੈ।" ਗਿਨੀਜ਼ ਵਰਲਡ ਰਿਕਾਰਡਜ਼ ਵਿਚ ਬਿਹੂ ਦਰਜ ਕਰਨ ਦੀ ਪ੍ਰਕੀਰਿਆ ਅਸਾਮ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।