ਹਿਮਾਚਲ ਦੀ ਸੁੱਖੂ ਸਰਕਾਰ ਦਾ ਛੋਟੇ ਉਦਯੋਗਾਂ ਲਈ ਤੋਹਫ਼ਾ, ਦੇਵੇਗੀ ਗਰੰਟੀ ਮੁਕਤ ਕਰਜ਼

Saturday, Sep 16, 2023 - 04:56 PM (IST)

ਸ਼ਿਮਲਾ- ਹਿਮਾਚਲ ਪ੍ਰਦੇਸ਼ ਸਰਕਾਰ ਨੇ ਛੋਟੇ ਉਦਯੋਗਾਂ ਅਤੇ ਮੋਚੀ, ਦਰਜੀ, ਨਾਈ ਅਤੇ ਸਬਜ਼ੀ ਵੇਚਣ ਵਾਲੇ ਹੁਨਰ ਆਧਾਰਿਤ ਮਜ਼ਦੂਰਾਂ ਨੂੰ ਗਰੰਟੀ ਮੁਕਤ ਕਰਜ਼ ਦੇਣ ਦੀ ਯੋਜਨਾ ਸ਼ੁਰੂ ਕਰਨ ਦਾ ਸ਼ਨੀਵਾਰ ਨੂੰ ਐਲਾਨ ਕੀਤਾ। ਸੂਬਾ ਸਰਕਾਰ ਦੇ ਅਧਿਕਾਰਤ ਬਿਆਨ ਮੁਤਾਬਕ 'ਮੁੱਖ ਮੰਤਰੀ ਲਘੂ ਦੁਕਾਨ ਕਲਿਆਣ ਯੋਜਨਾ' ਲਈ 40 ਕਰੋੜ ਰੁਪਏ ਤੈਅ ਕੀਤੇ ਗਏ ਹਨ। ਇਸ ਦੇ ਸ਼ੁਰੂਆਤੀ ਪੜਾਅ 'ਚ 18-55 ਉਮਰ ਵਰਗ 'ਚ ਆਉਣ ਵਾਲੇ 75,000 ਲੋਕਾਂ ਨੂੰ ਸ਼ਾਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਬਿਆਨ ਮੁਤਾਬਕ ਸੂਬਾ ਸਰਕਾਰ ਨੇ ਛੋਟੇ ਪੈਮਾਨੇ ਦੇ ਉਦਯੋਗਾਂ ਨੂੰ ਵਿੱਤੀ ਰੂਪ ਨਾਲ ਮਜ਼ਬੂਤ ਕਰਨ ਲਈ ਗਰੰਟੀ-ਮੁਕਤ ਕਰਜ਼ ਦੇਣ ਦੀ ਪੇਸ਼ਕਸ਼ ਕਰਨ ਲਈ ਵਿਆਪਕ ਯੋਜਨਾ ਤਿਆਰ ਕੀਤੀ ਹੈ। ਉਨ੍ਹਾਂ ਨੂੰ 50 ਫ਼ੀਸਦੀ ਦੀ ਉੱਚਿਤ ਵਿਆਜ ਸਬਸਿਡੀ ਨਾਲ 50,000 ਰੁਪਏ ਤੱਕ ਦਾ ਆਸਾਨ ਕਰਜ਼ ਮੁਹੱਈਆ ਕਰਵਾਇਆ ਜਾਵੇਗਾ।

ਇਹ ਵੀ ਪੜ੍ਹੋ-  ਮੁੰਬਈ 'ਚ 12 ਮੰਜ਼ਿਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ, ਸਾਹ ਘੁਟਣ ਕਾਰਨ 39 ਲੋਕ ਹਸਪਤਾਲ 'ਚ ਦਾਖ਼ਲ

ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਇਸ ਯੋਜਨਾ ਦਾ ਟੀਚਾ ਛੋਟੇ ਉਦਯੋਗਾਂ ਨੂੰ ਮਜ਼ਬੂਤ ਬਣਾਉਣਾ ਅਤੇ ਸੂਬੇ ਦੀ ਅਰਥਵਿਵਸਥਾ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵਿੱਤੀ ਸਾਧਨਾਂ ਤੱਕ ਪਹੁੰਚ ਬਣਾਉਣ 'ਚ ਅਕਸਰ ਰੁਕਾਵਟਾਂ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਮਹੱਤਵਪੂਰਨ ਸਮਰਥਨ ਦੇਣ ਦੀ ਸੋਚ ਰੱਖਦੀ ਹੈ, ਜਿਸ ਨਾਲ ਸੂਬੇ ਦੀ ਅਰਥਵਿਵਸਥਾ ਵੀ ਮਜ਼ਬੂਤ ਹੋਵੇਗੀ। ਮੁੱਖ ਮੰਤਰੀ ਨੇ ਕਿਹਾ ਕਿ 'ਮੁੱਖ ਮੰਤਰੀ ਲਘੂ ਦੁਕਾਨ ਕਲਿਆਣ ਯੋਜਨਾ' ਦੇ ਦਾਇਰੇ 'ਚ ਛੋਟੇ ਉਦਯੋਗਾਂ ਤੋਂ ਇਲਾਵਾ ਪੇਂਡੂ ਖੇਤਰਾਂ 'ਚ ਕੰਮ ਕਰਨ ਵਾਲੇ ਮੋਚੀ, ਦਰਜੀ, ਨਾਈ, ਮੋਬਾਇਲ ਰਿਪੇਅਰਿੰਗ ਵਿਕ੍ਰੇਤਾ ਵਰਗੇ ਹੁਨਰ ਆਧਾਰਿਤ ਮਜ਼ਦੂਰ, ਸਬਜ਼ੀ ਅਤੇ ਫ਼ਲ ਵਿਕ੍ਰੇਤਾ ਅਤੇ ਖ਼ੁਦ ਦਾ ਵਪਾਰ ਕਰਨ ਵਾਲੇ ਹੋਰ ਲੋਕਾਂ ਨੂੰ ਸ਼ਾਮਲ ਕੀਤਾ ਜਾਵੇਗਾ।

ਇਹ ਵੀ ਪੜ੍ਹੋ-  ਮੁੰਬਈ 'ਚ 12 ਮੰਜ਼ਿਲਾਂ ਇਮਾਰਤ 'ਚ ਲੱਗੀ ਭਿਆਨਕ ਅੱਗ, ਸਾਹ ਘੁਟਣ ਕਾਰਨ 39 ਲੋਕ ਹਸਪਤਾਲ 'ਚ ਦਾਖ਼ਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News