ਜੀ.ਐੱਸ. ਟੀ. ਨਾਲ ਹਵਾਲਾ ਕਾਰੋਬਾਰ ਨੂੰ ਉਤਸ਼ਾਹ ਮਿਲਿਆ : ਅਮਿਤ ਮਿਤਰਾ

10/05/2018 4:17:47 PM

ਕਲਕੱਤਾ—ਪੱਛਮੀ ਬੰਗਾਲ ਦੇ ਵਿੱਤ ਮੰਤਰੀ ਅਮਿਤ ਮਿਤਰਾ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ 'ਤੇ ਵੱਡਾ ਹਮਲਾ ਕਰਦਿਆਂ ਕਿਹਾ ਕਿ ਜੀ.ਐੱਸ.ਟੀ. ਨਾਲ ਹਵਾਲਾ ਕਾਰੋਬਾਰ ਨੂੰ ਉਤਸ਼ਾਹ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸਦੀ ਜਾਂਚ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਦ ਪੂਰੀ ਦੁਨੀਆ 'ਚ ਕੱਚੇ ਚੇਲ ਦੀ ਕੀਮਤ 30 ਡਾਲਰ ਪ੍ਰਤੀ ਬੈਰਲ ਤਕ ਪਹੁੰਚੀ ਸੀ, ਓਦੋਂ ਮੋਦੀ ਸਰਕਾਰ ਨੂੰ ਚਾਹੀਦਾ ਸੀ ਕਿ ਆਪਣੇ ਰਿਜ਼ਰਵ ਨੂੰ ਮਜ਼ਬੂਤ ਕਰਨ ਦਾ ਕੰਮ ਕਰਦੇ। ਉਨ੍ਹਾਂ ਕਿਹਾ ਕਿ ਇਸ ਦੌਰਾਨ ਅਮਰੀਕਾ ਸਰਕਾਰ ਨੇ ਇਹੀ ਕੰਮ ਕੀਤਾ ਤੇ ਮੋਦੀ ਸਰਕਾਰ ਇਥੇ ਰਹਿ ਗਈ। 
ਉਨ੍ਹਾਂ ਕਿਹਾ ਕਿ ਇਸ ਸੱਚਾਈ ਨੂੰ ਨਾਕਾਰਿਆ ਨਹੀਂ ਜਾ ਸਕਦਾ ਸੀ ਕਿ ਦੁਨਿਆਵੀ ਪੱਧਰ 'ਤੇ ਕੱਚੇ ਤੇਲ ਦੀ ਸਥਿਤੀ ਖਰਾਬ ਹੋ ਰਹੀ ਸੀ, ਓਦੋਂ ਭਾਰਤ ਸਰਕਾਰ ਸੌਂ ਰਹੀ ਸੀ ਤੇ ਉਸਨੇ ਭਵਿੱਖ ਵੱਲ ਧਿਆਨ ਨਹੀਂ ਦਿੱਤਾ।
ਪੱਛਮੀ ਬੰਗਾਲ ਦੀ ਰਾਜਧਾਨੀ ਕਲਕੱਤਾ 'ਚ 5 ਤੇ 6 ਅਕਤੂਬਰ ਨੂੰ ਉੱਤਰ ਪੂਰਬੀ ਰਾਜਾਂ ਦੇ ਮੁੱਖ ਮੰਤਰੀਆਂ ਸਹਿਤ ਮੋਦੀ ਸਰਕਾਰ ਦੇ ਵੱਡੇ ਮੰਤਰੀ, ਵਿਸ਼ੇਸ਼ ਅਰਥ ਸ਼ਾਸਤਰੀ ਤੇ ਫਿਲਮ ਤੇ ਖੇਡ ਸੰਸਾਰ ਦੀਆਂ ਕਈ ਬਸਤੀਆਂ ਹਾਜ਼ਰੀ ਭਰਨਗੀਆਂ।  


Related News