ਲਾੜੇ ਹੱਥੋਂ ਜੈਮਾਲਾ ਖੋਹ ਪ੍ਰੇਮੀ ਨੇ ਪ੍ਰੇਮਿਕਾ ਨੂੰ ਪਹਿਨਾਈ, ਸਟੇਜ ’ਤੇ ਹੀ ਭਰ ਦਿੱਤੀ ਮਾਂਗ, ਤੱਕਦੇ ਰਹਿ ਗਏ ਬਰਾਤੀ

Thursday, May 05, 2022 - 10:54 AM (IST)

ਲਾੜੇ ਹੱਥੋਂ ਜੈਮਾਲਾ ਖੋਹ ਪ੍ਰੇਮੀ ਨੇ ਪ੍ਰੇਮਿਕਾ ਨੂੰ ਪਹਿਨਾਈ, ਸਟੇਜ ’ਤੇ ਹੀ ਭਰ ਦਿੱਤੀ ਮਾਂਗ, ਤੱਕਦੇ ਰਹਿ ਗਏ ਬਰਾਤੀ

ਪਟਨਾ– ਵਿਆਹਾਂ ਨੂੰ ਲੈ ਕੇ ਅਕਸਰ ਅਜੀਬੋ-ਗਰੀਬ ਮਾਮਲੇ ਸਾਹਮਣੇ ਆਉਂਦੇ ਹਨ, ਜਿਸ ਨੂੰ ਵੇਖਣ ਅਤੇ ਸੁਣਨ ਮਗਰੋਂ ਹਰ ਕੋਈ ਹੈਰਾਨੀ ਜ਼ਾਹਰ ਕਰਦਾ ਹੈ। ਅਜਿਹਾ ਹੀ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਬਿਹਾਰ ਦੀ ਰਾਜਧਾਨੀ ਪਟਨਾ ’ਚ ਸਾਹਮਣੇ ਆਇਆ ਹੈ। ਜਿੱਥੇ ਜੈਮਾਲਾ ਦੀ ਰਸਮ ਤੋਂ ਠੀਕ ਪਹਿਲਾ ਲਾੜੀ ਦਾ ਪ੍ਰੇਮੀ ਸਟੇਜ ’ਤੇ ਆ ਪਹੁੰਚਿਆ ਅਤੇ ਉਸ ਨੇ ਲਾੜੇ ਦੇ ਹੱਥਾਂ ’ਚੋਂ ਜੈਮਾਲਾ ਖੋਹ ਕੇ ਆਪਣੀ ਪ੍ਰੇਮਿਕਾ ਦੇ ਗਲ ’ਚ ਪਾ ਦਿੱਤੀ। ਬਸ ਇੰਨਾ ਹੀ ਨਹੀਂ ਇਸ ਦੇ ਤੁਰੰਤ ਬਾਅਦ ਹੀ ਮਾਂਗ ’ਚ ਸਿੰਦੂਰ ਵੀ ਭਰ ਦਿੱਤਾ। ਇਹ ਘਟਨਾ ਪਟਨਾ ਦੇ ਸ਼ਾਹਜਹਾਂਪੁਰ ਥਾਣੇ ਖੇਤਰ ਦੇ ਏਰਈ ਪਿੰਡ ਦੀ ਹੈ। 

ਇਹ ਵੀ ਪੜ੍ਹੋ: 15 ਸਾਲ ਤੋਂ 3 ਪ੍ਰੇਮਿਕਾਵਾਂ ਨਾਲ ਲਿਵ-ਇਨ ’ਚ ਰਹਿ ਰਿਹਾ ਸੀ ਸ਼ਖਸ, ਹੁਣ ਤਿੰਨਾਂ ਨਾਲ ਲਏ ਸੱਤ ਫੇਰੇ

ਬੈਂਡ-ਵਾਜਿਆਂ ਨਾਲ ਆਈ ਬਰਾਤ ਪਰ ਬੇਰੰਗ ਪਰਤਿਆ ਲਾੜਾ
ਵਿਆਹ ਸਮਾਰੋਹ ਦੌਰਾਨ ਵਾਪਰਿਆ ਅਜਿਹਾ ਵਾਕਿਆ ਇਲਾਕੇ ’ਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਅਚਾਨਕ ਹੋਈ ਇਸ ਘਟਨਾ ਤੋਂ ਲੋਕ ਹੈਰਾਨੀ ’ਚ ਪੈ ਗਏ। ਬਰਾਤੀਆਂ ਨੇ ਇਸ ਦੌਰਾਨ ਪ੍ਰੇਮੀ ਨੂੰ ਫੜ ਲਿਆ ਅਤੇ ਉਸ ਦੀ ਜੰਮ ਕੇ ਕੁੱਟਮਾਰ ਕਰ ਦਿੱਤੀ। ਹਾਲਾਂਕਿ ਲਾੜੀ ਨੇ ਆਪਣੇ ਪ੍ਰੇਮੀ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ। ਬਾਅਦ ’ਚ ਸਥਾਨਕ ਲੋਕਾਂ ਨੇ ਨੌਜਵਾਨ ਨੂੰ ਪੁਲਸ ਦੇ ਹਵਾਲ ਕਰ ਦਿੱਤਾ, ਤਾਂ ਜਾ ਕੇ ਮਾਮਲਾ ਸ਼ਾਂਤ ਹੋਇਆ। ਬਰਾਤੀ ਬਿਨਾਂ ਵਿਆਹ ਦੇ ਹੀ ਬਰਾਤ ਲੈ ਕੇ ਪਰਤ ਗਏ। ਲਾੜੇ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ, ਉਸ ਦਾ ਕਹਿਣਾ ਸੀ ਕਿ ਜਦੋਂ ਲਾੜੀ ਦਾ ਕਿਸੇ ਹੋਰ ਨਾਲ ਸਬੰਧ ਹਨ ਤਾਂ ਮੈਂ ਵਿਆਹ ਕਿਵੇਂ ਕਰ ਸਕਦਾ ਹਾਂ।

ਇਹ ਵੀ ਪੜ੍ਹੋ: ਇਕ ਵਿਆਹ ਅਜਿਹਾ ਵੀ; ਲਾੜਾ ਬਣ ਭੈਣ ਨੇ ਭਰਾ ਦੀ ਪਤਨੀ ਨਾਲ ਲਏ ਸੱਤ ਫੇਰੇ, ਭਰਜਾਈ ਨੂੰ ਲਾੜੀ ਬਣਾ ਲਿਆਈ ਘਰ

ਪ੍ਰੇਮੀ ਨੇ ਸਟੇਜ ’ਤੇ ਭਰ ਦਿੱਤੀ ਪ੍ਰੇਮਿਕਾ ਦੀ ਮਾਂਗ-
ਦੱਸਿਆ ਗਿਆ ਹੈ ਕਿ ਲਾੜੀ ਦੇ ਪਿਤਾ ਨੇ ਉਸ ਦਾ ਵਿਆਹ ਨਵਾਦਾ ਜ਼ਿਲ੍ਹੇ ਦੇ ਜਵਾਹਰ ਨਗਰ ਵਾਸੀ ਦਿਵਾਕਰ ਪਾਂਡੇ ਦੇ ਪੁੱਤਰ ਅਕਸ਼ੈ ਕੁਮਾਰ ਨਾਲ ਤੈਅ ਕੀਤਾ ਸੀ। ਬੈਂਡ-ਵਾਜਿਆਂ ਨਾਲ ਬਰਾਤ ਏਰਈ ਪਿੰਡ ਪਹੁੰਚੀ। ਰਾਤ ਕਰੀਬ 11 ਵਜੇ ਲਾੜਾ-ਲਾੜੀ ਨੂੰ ਜੈਮਾਲਾ ਪਾਉਣ ਦੀ ਤਿਆਰ ਹੋ ਰਹੀ ਸੀ। ਇਸ ਦੌਰਾਨ ਲਾੜੀ ਬਣੀ ਪ੍ਰੇਮਿਕਾ ਦੇ ਬੁਲਾਵੇ ’ਤੇ ਉਸ ਦਾ ਪ੍ਰੇਮੀ ਅਮਿਤ ਅਚਾਨਕ ਸਟੇਜ ’ਤੇ ਆ ਪਹੁੰਚਿਆ। ਉਸ ਨੇ ਫਿਲਮੀ ਸਟਾਈਲ ’ਚ ਲਾੜੇ ਬਣੇ ਅਕਸ਼ੈ ਕੁਮਾਰ ਦੇ ਹੱਥੋਂ ਜੈਮਾਲਾ ਖੋਹੀ ਅਤੇ ਆਪਣੀ ਪ੍ਰੇਮਿਕਾ ਦੇ ਗਲ ’ਚ ਪਾ ਦਿੱਤੀ ਅਤੇ ਨਾਲ ਹੀ ਉਸ ਦੀ ਮਾਂਗ ਵੀ ਸਿੰਦੂਰ ਨਾਲ ਭਰ ਦਿੱਤੀ।

ਇਹ ਵੀ ਪੜ੍ਹੋ: ਕੋਈ ਵੀ ਭਾਰਤੀ ਮਹਿਲਾ ਆਪਣੇ ਪਤੀ ਨੂੰ ਕਿਸੇ ਨਾਲ ਸਾਂਝਾ ਨਹੀਂ ਕਰ ਸਕਦੀ: ਹਾਈ ਕੋਰਟ

ਚਰਚਾ ਦਾ ਵਿਸ਼ਾ ਬਣਿਆ ਇਹ ਵਾਕਿਆ–
ਇਸ ਸਬੰਧ ’ਚ ਕੁੜੀ ਦੇ ਪਰਿਵਾਰ ਵਲੋਂ ਸਥਾਨਕ ਥਾਣੇ ’ਚ ਕੋਈ ਲਿਖਤੀ ਸ਼ਿਕਾਇਤ ਨਹੀਂ ਕੀਤੀ ਗਈ। ਲਾੜੀ ਪੱਖ ਵਲੋਂ ਵੀ ਨੌਜਵਾਨ ਖ਼ਿਲਾਫ ਕੋਈ ਸ਼ਿਕਾਇਤ ਨਾ ਕੀਤੇ ਜਾਣ ’ਤੇ ਪੁਲਸ ਨੇ ਦੋਸ਼ੀ ਪ੍ਰੇਮੀ ਅਮਿਤ ਨੂੰ ਥਾਣੇ ’ਚੋਂ ਰਿਹਾਅ ਕਰ ਦਿੱਤਾ। ਇਹ ਵਾਕਿਆ ਪੂਰੇ ਇਲਾਕੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ: 36 ਇੰਚ ਦੇ ਲਾੜੇ ਨੂੰ ਮਿਲੀ 34 ਇੰਚ ਦੀ ਹਮਸਫ਼ਰ, ਸੈਲਫ਼ੀ ਲੈਣ ਲਈ ਲੋਕਾਂ ਦੀ ਲੱਗੀ ਭੀੜ


author

Tanu

Content Editor

Related News