ਘੋੜੀ ਚੜ੍ਹਨ ਲਈ ਲਾੜੇ ਨੂੰ ਲੈਣਾ ਪਿਆ ਪੁਲਸ ਦਾ ਸਹਾਰਾ, ਜਾਣੋ ਪੂਰਾ ਮਾਮਲਾ
Friday, Nov 22, 2024 - 05:22 PM (IST)
ਖੈਰਥਲ- ਇਕ ਲਾੜੇ ਨੂੰ ਆਪਣੀ ਬਰਾਤ 'ਚ ਘੋੜੀ 'ਤੇ ਬੈਠਣ ਲਈ ਪੁਲਸ ਦਾ ਸਹਾਰਾ ਲੈਣਾ ਪਿਆ। ਲਾੜੇ ਆਸ਼ੀਸ਼ ਨੇ ਆਪਣੇ ਵਿਆਹ ਵਾਲੇ ਦਿਨ ਘੋੜੀ 'ਤੇ ਹੀ ਜਾਣ ਦੀ ਜ਼ਿੱਦ ਫੜੀ ਸੀ। ਦਰਅਸਲ ਦਲਿਤ ਹੋਣ ਕਾਰਨ ਲਾੜੇ ਦੀ ਬਰਾਤ ਘੋੜੀ 'ਤੇ ਨਹੀਂ ਨਿਕਲਣੀ ਸੀ। ਜਿਸ ਕਾਰਨ ਉਸ ਨੇ ਪੁਲਸ ਦੀ ਮਦਦ ਮੰਗੀ। ਇਹ ਮਾਮਲਾ ਰਾਜਸਥਾਨ ਦੇ ਅਲਵਰ ਨਾਲ ਲੱਗਦੇ ਥੈਰਥਲ ਤਿਜ਼ਾਰਾ ਜ਼ਿਲ੍ਹੇ ਦਾ ਹੈ।
ਇਹ ਵੀ ਪੜ੍ਹੋ- ਦੇਸ਼ ਦੇ ਕਈ ਸੂਬਿਆਂ 'ਚ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ, ਜਾਣੋ IMD ਦੀ ਅਪਡੇਟ
ਲਾੜੇ ਨੇ ਸਾਲਾਂ ਤੋਂ ਚੱਲੀ ਆ ਰਹੀ ਪਰੰਪਰਾ ਨੂੰ ਤੋੜ ਦਿੱਤਾ। ਲਾਹਡੋਦ ਪਿੰਡ ਵਿਚ ਕਿਸੇ ਵੀ ਦਲਿਤ ਲਾੜੇ ਨੂੰ ਘੋੜੀ 'ਤੇ ਨਹੀਂ ਚੜ੍ਹਨ ਦਿੱਤਾ ਜਾਂਦਾ ਪਰ ਆਸ਼ੀਸ਼ ਨੇ ਇਸ ਪਰੰਪਰਾ ਨੂੰ ਤੋੜ ਕੇ ਗਾਜੇ-ਵਾਜੇ ਅਤੇ ਧੂਮਧਾਮ ਨਾਲ ਬਰਾਤ ਕੱਢੀ। ਬਦਲਦੇ ਜ਼ਮਾਨੇ ਵਿਚ ਅੱਜ ਵੀ ਪਿੰਡ ਵਿਚ ਭੇਦਭਾਵ ਕੀਤਾ ਜਾ ਰਿਹਾ ਹੈ। ਭੇਦਭਾਵ ਨੂੰ ਲੈ ਕੇ ਅਲਵਰ ਪੁਲਸ ਪ੍ਰਸ਼ਾਸਨ ਨੇ ਵੀ ਲਾੜੇ ਦਾ ਸਾਥ ਦਿੱਤਾ।
ਇਹ ਵੀ ਪੜ੍ਹੋ- ਕਿਉਂ ਨਹੀਂ ਰੋਕ ਰਹੇ ਟਰੱਕਾਂ ਦੀ ਐਂਟਰੀ? ਪ੍ਰਦੂਸ਼ਣ ਨੂੰ ਲੈ ਕੇ SC ਨੇ ਦਿੱਲੀ ਸਰਕਾਰ ਲਾਈ ਫਟਕਾਰ
ਲਾੜੇ ਆਸ਼ੀਸ਼ ਦੇ ਪਰਿਵਾਰ ਨੂੰ ਖਤਰਾ ਸੀ ਕਿ ਜੇਕਰ ਉਨ੍ਹਾਂ ਨੇ ਘੋੜੀ 'ਤੇ ਬੈਠ ਕੇ ਬਰਾਤ ਕੱਢੀ ਤਾਂ ਇਕ ਵਿਸ਼ੇਸ਼ ਭਾਈਚਾਰੇ ਦੇ ਲੋਕ ਝਗੜਾ ਕਰਨਗੇ। ਕੋਟਕਸੀਮ ਥਾਣੇ ਦੇ ਅਧਿਕਾਰੀ ਨੰਦਲਾਲ ਜੰਗੀਦ ਅਨੁਸਾਰ ਉਨ੍ਹਾਂ ਨੂੰ ਲਿਖਤੀ ਸ਼ਿਕਾਇਤ ਮਿਲੀ ਸੀ ਕਿ ਕਿਸੇ ਵਿਸ਼ੇਸ਼ ਭਾਈਚਾਰੇ ਦੇ ਲੋਕ ਨਿਕਾਸੀ ਨੂੰ ਲੈ ਕੇ ਲੜਾਈ-ਝਗੜਾ ਕਰ ਸਕਦੇ ਹਨ, ਜਿਸ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾੜੇ ਦੀ ਬਰਾਤ ਘੋੜੀ 'ਤੇ ਸ਼ਾਂਤਮਈ ਢੰਗ ਨਾਲ ਕੱਢੀ ਗਈ। ਹਾਲਾਂਕਿ ਮੌਕੇ 'ਤੇ ਭਿਵਾੜੀ ਸੀ. ਆਈ. ਡੀ ਇੰਚਾਰਜ ਅਤੇ ਕਿਸ਼ਨਗੜ੍ਹਬਾਸ ਥਾਣੇ ਦੇ ਅਧਿਕਾਰੀ ਵੀ ਮੌਜੂਦ ਸਨ।