ਰਾਏਪੁਰ ''ਚ ਦਰਦਨਾਕ ਘਟਨਾ: ਬੈਡਮਿੰਟਨ ਖੇਡਦੇ ਕਾਰੋਬਾਰੀ ਨੂੰ ਪਿਆ ਦਿਲ ਦਾ ਦੌਰਾ, ਵੀਡੀਓ ''ਚ ਦੇਖੋ ਮੌਤ ਦਾ ਮੰਜ਼ਰ

Wednesday, Feb 18, 2026 - 02:20 PM (IST)

ਰਾਏਪੁਰ ''ਚ ਦਰਦਨਾਕ ਘਟਨਾ: ਬੈਡਮਿੰਟਨ ਖੇਡਦੇ ਕਾਰੋਬਾਰੀ ਨੂੰ ਪਿਆ ਦਿਲ ਦਾ ਦੌਰਾ, ਵੀਡੀਓ ''ਚ ਦੇਖੋ ਮੌਤ ਦਾ ਮੰਜ਼ਰ

ਰਾਏਪੁਰ: ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਤੋਂ ਇਕ ਅਜਿਹੀ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਇਕ 57 ਸਾਲਾ ਕਾਰੋਬਾਰੀ ਦੀ ਬੈਡਮਿੰਟਨ ਖੇਡਦੇ ਸਮੇਂ ਅਚਾਨਕ ਹਾਰਟ ਅਟੈਕ (ਦਿਲ ਦਾ ਦੌਰਾ) ਪੈਣ ਕਾਰਨ ਮੌਤ ਹੋ ਗਈ। ਇਸ ਦਰਦਨਾਕ ਘਟਨਾ ਦੀ ਸੀ.ਸੀ.ਟੀ.ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ : 'ਹਿੰਦੂ ਪਰਿਵਾਰ ’ਚ ਘੱਟੋ-ਘੱਟ 3 ਬੱਚੇ ਹੋਣ', RSS ਮੁਖੀ ਮੋਹਨ ਭਾਗਵਤ ਦਾ ਵੱਡਾ ਬਿਆਨ

ਸ਼ਾਟ ਮਾਰਨ ਤੋਂ ਬਾਅਦ ਸ਼ਟਲ ਚੁੱਕਣ ਲੱਗੇ ਤੇ ਫਿਰ...
ਮ੍ਰਿਤਕ ਦੀ ਪਛਾਣ 57 ਸਾਲਾ ਕਾਰੋਬਾਰੀ ਅੰਮ੍ਰਿਤ ਬਜਾਜ ਵਜੋਂ ਹੋਈ ਹੈ। ਘਟਨਾ ਡੀ.ਡੀ. ਨਗਰ ਥਾਣਾ ਖੇਤਰ ਦੇ ਅਸ਼ਵਨੀ ਨਗਰ ਸਥਿਤ ਸੋਨਕਰ ਬਾੜੀ ਗਰਾਊਂਡ ਦੀ ਹੈ। ਇਸ ਮਾਮਲੇ ਦੀ ਵਾਇਰਲ ਹੋ ਰਹੀ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਅੰਮ੍ਰਿਤ ਬਜਾਜ ਬੜੇ ਜੋਸ਼ ਨਾਲ ਬੈਡਮਿੰਟਨ ਖੇਡ ਰਹੇ ਸਨ। ਉਨ੍ਹਾਂ ਨੇ ਇਕ ਸ਼ਾਟ ਮਾਰਿਆ ਅਤੇ ਜਦੋਂ ਸ਼ਟਲ ਕਾਕ ਹੇਠਾਂ ਡਿੱਗੀ ਤਾਂ ਉਹ ਉਸ ਨੂੰ ਚੁੱਕਣ ਲਈ ਅੱਗੇ ਵਧੇ। ਜਿਵੇਂ ਹੀ ਉਹ ਸ਼ਟਲ ਚੁੱਕਣ ਲਈ ਝੁਕੇ ਅਚਾਨਕ ਉਨ੍ਹਾਂ ਨੂੰ ਜ਼ੋਰਦਾਰ ਦੌਰਾ ਪਿਆ ਅਤੇ ਉਹ ਮੈਦਾਨ ਵਿੱਚ ਹੇਠਾਂ ਡਿੱਗ ਪਏ। ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਤੁਰੰਤ ਹਸਪਤਾਲ ਲਿਜਾਇਆ ਪਰ ਰਸਤੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਅੱਜ ਹੀ ਕਰੋ ਇਹ ਕੰਮ ਨਹੀਂ ਤਾਂ ਰੱਦ ਹੋ ਜਾਵੇਗਾ Driving ਲਾਈਸੈਂਸ, ਗੱਡੀ ਵੀ ਹੋ ਸਕਦੀ ਹੈ ਜ਼ਬਤ

ਅਨੁਸ਼ਾਸਿਤ ਜੀਵਨ ਦੇ ਬਾਵਜੂਦ ਹੋਇਆ ਹਾਦਸਾ
ਪਰਿਵਾਰਕ ਮੈਂਬਰਾਂ ਅਨੁਸਾਰ ਅੰਮ੍ਰਿਤ ਬਜਾਜ ਆਪਣੀ ਸਿਹਤ ਨੂੰ ਲੈ ਕੇ ਬਹੁਤ ਸੁਚੇਤ ਸਨ। ਹਾਲਾਂਕਿ ਉਹ ਲੰਬੇ ਸਮੇਂ ਤੋਂ ਸ਼ੂਗਰ (ਡਾਇਬੀਟੀਜ਼) ਦੇ ਮਰੀਜ਼ ਸਨ, ਪਰ ਉਹ ਬਹੁਤ ਅਨੁਸ਼ਾਸਿਤ ਜੀਵਨ ਜਿਊਂਦੇ ਸਨ। ਕੋਰੋਨਾ ਕਾਲ ਤੋਂ ਬਾਅਦ ਉਨ੍ਹਾਂ ਨੇ ਰੋਜ਼ਾਨਾ ਕਸਰਤ ਅਤੇ ਬੈਡਮਿੰਟਨ ਨੂੰ ਆਪਣੀ ਰੁਟੀਨ ਦਾ ਹਿੱਸਾ ਬਣਾ ਲਿਆ ਸੀ। ਉਹ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੋਂ ਦੂਰ ਸਨ, ਇਸ ਦੇ ਬਾਵਜੂਦ ਇਸ ਮੰਦਭਾਗੀ ਘਟਨਾ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ : Gold-Silver Price: ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਮਾਰੀ ਛਾਲ! ਚੈਕ ਕਰੋ ਅੱਜ ਦਾ ਰੇਟ

ਸ਼ਹਿਰ 'ਚ ਦੂਜੀ ਵੱਡੀ ਘਟਨਾ
ਦੱਸਿਆ ਜਾ ਰਿਹਾ ਹੈ ਕਿ ਰਾਏਪੁਰ ਦੇ ਓਪਨ ਬੈਡਮਿੰਟਨ ਕੋਰਟ ਵਿੱਚ ਇਹ ਪਹਿਲੀ ਘਟਨਾ ਨਹੀਂ ਹੈ। ਇਸ ਤੋਂ ਪਹਿਲਾਂ ਮਈ 2025 ਵਿੱਚ ਵੀ ਸਪਰੇ ਬੈਡਮਿੰਟਨ ਕੋਰਟ ਵਿੱਚ ਖੇਡਦੇ ਸਮੇਂ ਇਕ 35 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਸੀ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਸਿਹਤ ਮਾਹਿਰਾਂ ਅਤੇ ਖੇਡ ਪ੍ਰੇਮੀਆਂ ਦੀ ਚਿੰਤਾ ਵਧਾ ਦਿੱਤੀ ਹੈ।

ਇਹ ਵੀ ਪੜ੍ਹੋ : ਅਜੀਬੋ-ਗਰੀਬ : ਸੋਨੇ ਦੀ ਚੇਨ ਲੈ ਉੱਡਿਆ ਕਬੂਤਰ! ਬਾਜ਼ਾਰ 'ਚ ਪੈ ਗਈਆਂ ਭਾਜੜਾਂ, ਦੇਖੋ ਫਿਰ ਕੀ ਹੋਇਆ...

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News