ਇਕ ''ਰਸਮ'' ਕਾਰਨ ਵਿਆਹ ਵਾਲੇ ਘਰ ਪੈ ਗਿਆ ਪੰਗਾ ! ਕਮਰੇ ''ਚ ਬੰਦ ਕਰ ਕੁੱਟੇ ਲਾੜਾ ਤੇ ਬਰਾਤੀ
Monday, Apr 07, 2025 - 03:52 PM (IST)

ਬਿਜਨੌਰ- ਲਾੜੇ ਨੂੰ ਜੁੱਤੀ ਚੋਰੀ ਦੀ ਰਸਮ ਦੌਰਾਨ ਆਪਣੀ ਸਾਲੀ ਨੂੰ ਘੱਟ ਪੈਸੇ ਦੇਣ ਦੀ ਭਾਰੀ ਕੀਮਤ ਚੁਕਾਉਣੀ ਪਈ। ਲਾੜੇ ਦੇ ਘੱਟ ਪੈਸੇ ਦੇਣ 'ਤੇ ਲਾੜੀ ਦੇ ਪਰਿਵਾਰ ਨੇ ਲਾੜੇ ਨੂੰ ਭਿਖਾਰੀ ਬੋਲ ਦਿੱਤਾ। ਇੰਨਾ ਹੀ ਨਹੀਂ ਕੁੜੀ ਵਾਲਿਆਂ ਨੇ ਬਾਰਾਤੀਆਂ ਨੂੰ ਕਮਰੇ 'ਚ ਬੰਦ ਕਰ ਕੇ ਉਨ੍ਹਾਂ ਨਾਲ ਕੁੱਟਮਾਰ ਕਰ ਦਿੱਤੀ। ਇਹ ਹੈਰਾਨ ਕਰਨ ਵਾਲੀ ਘਟਨਾ ਉੱਤਰ ਪ੍ਰਦੇਸ਼ ਦੇ ਬਿਜਨੌਰ ਜ਼ਿਲ੍ਹੇ ਦੀ ਹੈ। ਜਾਣਕਾਰੀ ਅਨੁਸਾਰ, ਉਤਰਾਖੰਡ ਦੇ ਦੇਹਰਾਦੂਨ ਦੇ ਚਕੌਤਾ ਵਾਸੀ ਨਿਸਾਰ ਅਹਿਮਦ ਦੇ ਪੁੱਤਰ ਸਾਬੀਰ ਦਾ ਵਿਆਹ ਬਿਜਨੌਰ ਦੇ ਗੜ੍ਹਮਲਪੁਰ ਪਿੰਡ ਦੀ ਇਕ ਕੁੜੀ ਨਾਲ ਤੈਅ ਹੋਇਆ ਸੀ। ਤੈਅ ਪ੍ਰੋਗਰਾਮ ਅਨੁਸਾਰ ਸ਼ਨੀਵਾਰ ਨੂੰ ਦੇਹਰਾਦੂਨ ਤੋਂ ਬਾਰਾਤ ਜ਼ਿਲ੍ਹਾ ਬਿਜਨੌਰ ਪਹੁੰਚੀ। ਬਾਰਾਤ ਦੇ ਆਉਣ ਤੋਂ ਬਾਅਦ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਸਨ। ਉਦੋਂ ਜੁੱਤੀ ਚੋਰੀ ਦੀ ਰਸਮ ਵੀ ਆਈ। ਸਾਲੀ ਨੇ ਆਪਣੇ ਜੀਜੇ ਦੇ ਬੂਟ ਚੋਰੀ ਕਰ ਲਏ। ਸਾਲੀ ਨੇ ਜੀਜੇ ਤੋਂ 50 ਹਜ਼ਾਰ ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ ਲਾੜੇ ਨੇ ਆਪਣੀ ਸਾਲੀ ਨੂੰ 5 ਹਜ਼ਾਰ ਰੁਪਏ ਕੱਢ ਕੇ ਦੇ ਦਿੱਤੇ। ਜਿਸ ਤੋਂ ਬਾਅਦ ਲਾੜੀ ਦੇ ਪਰਿਵਾਰ ਦੀਆਂ ਕੁਝ ਔਰਤਾਂ ਨੇ ਲਾੜੇ ਨੂੰ ਭਿਖਾਰੀ ਕਹਿ ਦਿੱਤਾ। ਇਸ ਗੱਲ 'ਤੇ ਬਾਰਾਤੀਆਂ ਅਤੇ ਲਾੜੀ ਦੇ ਪਰਿਵਾਰ ਵਿਚਾਲੇ ਬਹਿਸ ਸ਼ੁਰੂ ਹੋ ਗਈ। ਦੋਵਾਂ ਪੱਖਾਂ ਦੀ ਗੱਲਬਾਤ ਅਚਾਨਕ ਲੜਾਈ 'ਚ ਬਦਲ ਗਈ।
ਇਹ ਵੀ ਪੜ੍ਹੋ : 'ਚਿੱਟੇ' ਨਾਲ ਫੜਿਆ ਗਿਆ ਇਕ ਹੋਰ ਪੁਲਸ ਮੁਲਾਜ਼ਮ
ਬਾਰਾਤੀਆਂ ਦਾ ਕਹਿਣਾ ਹੈ ਕਿ ਲਾੜੀ ਪੱਖ ਦੇ ਲੋਕਾਂ ਨੇ ਉਨ੍ਹਾਂ ਨੂੰ ਕਮਰੇ 'ਚ ਬੰਦ ਕਰ ਕੇ ਕੁੱਟਮਾਰ ਕੀਤੀ। ਦੂਜੇ ਪਾਸੇ ਲਾੜੀ ਪੱਖ ਦਾ ਕਹਿਣਾ ਹੈ ਕਿ ਸਾਲੀ ਦੇ ਪੈਸੇ ਮੰਗਣ 'ਤੇ ਲਾੜੇ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ ਤੁਸੀਂ ਸਾਨੂੰ ਦਾਜ 'ਚ ਜਿਹੜੀ ਸੋਨੇ ਦੀ ਚੀਜ਼ ਦਿੱਤੀ ਹੈ, ਜੋ ਭਾਰ 'ਚ ਕਾਫ਼ੀ ਹਲਕੀ ਹੈ। ਪਹਿਨਣ ਦੇ ਨਾਲ ਹੀ ਟੁੱਟ ਜਾਵੇਗੀ। ਇਸ ਤੋਂ ਬਾਅਦ ਲਾੜੀ ਪੱਖ ਨੇ ਕਿਹਾ ਕਿ ਤੁਹਾਨੂੰ ਸਾਡੀ ਕੁੜੀ ਨਾਲ ਪਿਆਰ ਹੈ ਜਾਂ ਫਿਰ ਸੋਨੇ ਨਾਲ। ਜਿਸ 'ਤੇ ਲਾੜੇ ਦੇ ਪਰਿਵਾਰ ਨੇ ਜਵਾਬ ਦਿੱਤਾ ਸਾਨੂੰ ਪੈਸੇ ਨਾਲ ਪਿਆਰ ਹੈ। ਇਸ ਤੋਂ ਬਾਅਦ ਲਾੜੇ ਦੇ ਪਰਿਵਾਰ ਨੇ ਕੁੜੀ ਦੇ ਪਰਿਵਾਰ ਨੂੰ ਧਮਕੀ ਵੀ ਦਿੱਤੀ। ਕਹਾਸੁਣੀ ਤੋਂ ਬਾਅਦ ਦੋਵਾਂ ਪੱਖਾਂ ਵਿਚਾਲੇ ਲੜਾਈ ਸ਼ੁਰੂ ਹੋ ਗਈ। ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਵਾਂ ਪੱਖਾਂ ਨੂੰ ਸ਼ਾਂਤ ਕਰਵਾਇਆ। ਮਿਲੀ ਜਾਣਕਾਰੀ ਅਨੁਸਾਰ ਝਗੜੇ ਤੋਂ ਬਾਅਦ ਦੋਵੇਂ ਪੱਖਾਂ ਵਿਚਾਲੇ ਆਪਸੀ ਸਹਿਮਤੀ ਨਾਲ ਸਮਝੌਤਾ ਹੋ ਚੁੱਕਿਆ ਹੈ। ਲਾੜੇ ਨੇ ਪੂਰੀ ਘਟਨਾ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੇਰਾ ਵਿਆਹ ਸੀ, ਜਦੋਂ ਮੇਰੇ ਕੋਲੋਂ ਸਾਲੀਆਂ ਨੇ 50 ਹਜ਼ਾਰ ਰੁਪਏ ਮੰਗੇ ਤਾਂ ਮੈਂ ਉਨ੍ਹਾਂ ਨੂੰ 5 ਹਜ਼ਾਰ ਰੁਪਏ ਦੇ ਦਿੱਤੇ। ਉੱਥੇ ਮੌਜੂਦ ਇਕ ਬਜ਼ੁਰਗ ਔਰਤ ਨੇ ਕਿਹਾ ਕਿ ਤੂੰ ਆਪਣੇ ਕੋਲ ਰੱਖ ਲਵੋ, ਤੂੰ ਤਾਂ ਭਿਖਾਰੀ ਹੈ। ਇਹ ਗੱਲ ਝਗੜੇ 'ਚ ਬਦਲ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8