ਗ੍ਰੇਨੇਡ ਹਮਲੇ ''ਚ 15 ਜਾਨਾਂ ਬਚਾਉਣ ਵਾਲੇ ਐਸ.ਪੀ.ਓ ਨੂੰ ਬਦਲੇ ''ਚ ਮਿਲਿਆ ਇਹ ਇਨਾਮ

09/25/2017 4:03:29 PM

ਸ਼੍ਰੀਨਗਰ— ਨਾਰਥ ਕਸ਼ਮੀਰ ਦੇ ਸੋਪੋਰ 'ਚ ਅੱਤਵਾਦੀਆਂ ਵੱਲੋਂ ਸੁੱਟੇ ਗਏ ਗ੍ਰੇਨੇਡ ਨਾਲ 15 ਲੋਕਾਂ ਦੀ ਜਾਨਾਂ ਬਚਾਉਣ ਵਾਲੇ ਐਸ.ਪੀ.ਓ ਨੂੰ ਪੁਲਸ ਨੇ ਇਨਾਮ ਦਿੱਤਾ ਹੈ। ਐਸ.ਪੀ.ਓ ਦੀਆਂ ਸੇਵਾਵਾ ਨੂੰ ਨਿਯਮਿਤ ਕਰ ਦਿੱਤਾ ਗਿਆ ਹੈ। ਅੱਤਵਾਦੀਆਂ ਨੇ ਕੱਲ ਸੋਪੋਰ ਦੇ ਮੈਨਚੌਕ 'ਚ ਸੁਰੱਖਿਆ ਫੌਜਾਂ ਦੀਆਂ ਗੱਡੀਆਂ 'ਤੇ ਗ੍ਰੇਨੇਡ ਸੁੱਟ ਦਿੱਤਾ। ਗੱਡੀ ਬੁਲੇਟ ਪਰੂਫ ਸੀ ਅਤੇ ਉਸ 'ਚ 15 ਜਵਾਨ ਸਵਾਰ ਸੀ। ਜੇਕਰ ਗ੍ਰੇਨੇਡ ਫੱਟਦਾ ਤਾਂ ਸਾਰਿਆਂ ਦੀਆਂ ਜਾਨਾਂ ਚਲੀ ਜਾਂਦੀਆਂ, ਕਿਉਂਕਿ ਬੁਲੇਟ ਪਰੂਫ ਹੋਣ ਕਾਰਨ ਇਕ ਵੀ ਛਰਰਾ ਗੱਡੀ ਤੋਂ ਬਾਹਰ ਨਹੀਂ ਜਾਂਦਾ ਤਾਂ ਸਭ ਦੀ ਮੌਤ ਹੋ ਸਕਦੀ ਸੀ। ਐਸ.ਪੀ.ਓ ਨੇ ਚੌਕਸੀ ਵਰਤਦੇ ਹੋਏ ਗ੍ਰੇਨੇਡ ਨੂੰ ਗੱਡੀ ਤੋਂ ਬਾਹਰ ਸੁੱਟ ਦਿੱਤਾ, ਜਿਸ ਨਾਲ ਸਭ ਦੀਆਂ ਜਾਨਾਂ ਬਚ ਗਈਆਂ।
ਜਾਣਕਾਰੀ ਮੁਤਾਬਕ ਪੁਲਸ ਨੇ ਐਸ.ਪੀ.ਓ ਦੀਆਂ ਸੇਵਾਵਾਂ ਨੂੰ ਨਿਯਮਿਤ ਕਰਕੇ ਉਸ ਨੂੰ ਇਨਾਮ ਦਿੱਤਾ ਹੈ। ਗ੍ਰੇਨੇਡ ਗੱਡੀ ਤੋਂ ਦੂਰ ਜਾ ਕੇ ਫੱਟ ਗਿਆ ਸੀ ਅਤੇ ਉਸ ਨਾਲ ਕੁਝ ਲੋਕ ਜ਼ਖਮੀ ਹੋ ਗਏ ਸੀ ਪਰ ਐਸ.ਪੀ.ਓ ਦੀ ਸਮਝ ਨਾਲ ਸਭ ਦੀਆਂ ਜਾਨਾਂ ਬਚ ਗਈਆਂ। ਐਸ.ਪੀ.ਓ ਦੀ ਬਹਾਦੁਰੀ ਦੀ ਪੁਲਸ ਦੇ ਸੀਨੀਅਰ ਅਧਿਕਾਰੀਆਂ ਅਤੇ ਸਾਬਕਾ ਮੁੱਖਮੰਤਰੀ ਉਮਰ ਅਬਦੁੱਲਾ ਨੇ ਤਾਰੀਫ ਕੀਤੀ ਹੈ।


Related News