ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਗ੍ਰਨੇਡ ਹਮਲਾ, 4 ਨਾਗਰਿਕ ਜ਼ਖਮੀ

Tuesday, Sep 14, 2021 - 01:55 PM (IST)

ਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਗ੍ਰਨੇਡ ਹਮਲਾ, 4 ਨਾਗਰਿਕ ਜ਼ਖਮੀ

ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ’ਚ ਮੰਗਲਵਾਰ ਸੁਰੱਖਿਆ ਫ਼ੋਰਸਾਂ ਨੂੰ ਨਿਸ਼ਾਨਾ ਬਣਾ ਕੇ ਅੱਤਵਾਦੀਆਂ ਵਲੋਂ ਕੀਤੇ ਗਏ ਇਕ ਗ੍ਰਨੇਡ ਹਮਲੇ ’ਚ ਘੱਟੋ-ਘੱਟ 4 ਨਾਗਰਿਕ ਜ਼ਖਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਅੱਤਵਾਦੀਆਂ ਨੇ ਮੰਗਲਵਾਰ ਦੁਪਹਿਰ ਪੁਲਵਾਮਾ ਚੌਕ ’ਤੇ ਸੁਰੱਖਿਆ ਫ਼ੋਰਸਾਂ ਦੇ ਇਕ ਵਾਹਨ ਵੱਲ ਗ੍ਰਨੇਡ ਸੁੱਟਿਆ ਪਰ ਗ੍ਰਨੇਡ ਸੜਕ ਕਿਨਾਰੇ ਫਟ ਗਿਆ।

ਇਹ ਵੀ ਪੜ੍ਹੋ : ਪੱਛਮੀ ਬੰਗਾਲ: ਤੇਜ਼ ਬੁਖ਼ਾਰ ਅਤੇ ਦਸਤ ਦੀ ਸਮੱਸਿਆ ਕਾਰਨ ਵਿਗੜੀ 130 ਬੱਚਿਆਂ ਦੀ ਹਾਲਤ

ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਲਿਜਾਇਆ ਗਿਆ ਹੈ, ਜਦੋਂ ਕਿ ਸੁਰੱਖਿਆ ਫ਼ੋਰਸਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਕਸ਼ਮੀਰ ’ਚ ਹਾਲ ਦੇ ਦਿਨਾਂ ’ਚ ਅੱਤਵਾਦੀਆਂ ਦੇ ਗ੍ਰਨੇਡ ਹਮਲੇ ਵੱਧ ਗਏ ਹਨ। ਪਿਛਲੇ ਹਫ਼ਤੇ ਸ਼ਹਿਰ ਦੇ ਚਨਾਪੋਰਾ ਇਲਾਕੇ ’ਚ ਇਕ ਗ੍ਰਨੇਡ ਹਮਲੇ ’ਚ 2 ਜਨਾਨੀਆਂ ਸਮੇਤ ਤਿੰਨ ਲੋਕ ਜ਼ਖਮੀ ਹੋ ਗਏ ਸਨ। ਸੁਰੱਖਿਆ ਫ਼ੋਰਸਾਂ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਮਾਰਗ 44 ਦੇ ਅਧੀਨ ਰੁਝੇ ਮਾਰਗ ’ਤੇ ਅੱਤਵਾਦੀਆਂ ਵਲੋਂ ਲਗਾਏ ਗਏ 6 ਗ੍ਰਨੇਡ ਦਾ ਪਤਾ ਲਗਾਇਆ ਸੀ ਅਤੇ ਉਨ੍ਹਾਂ ਨੂੰ ਨਕਾਰਾ ਕੀਤਾ ਸੀ।

ਇਹ ਵੀ ਪੜ੍ਹੋ : ਵਾਹਿਗੁਰੂ ਨੇ ਬਖ਼ਸ਼ੀ ਧੀ ਦੀ ਦਾਤ, ਰੇਹੜੀ ਲਾਉਣ ਵਾਲੇ ਪਿਓ ਨੇ ਖ਼ੁਸ਼ੀ 'ਚ ਵੰਡੇ 50 ਹਜ਼ਾਰ ਦੇ ਗੋਲਗੱਪੇ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News