ਬਡਗਾਮ ‘ਚ ਗ੍ਰਨੇਡ ਹਮਲਾ, 1 ਪੁਲਸ ਅਧਿਕਾਰੀ, 1 CRPF ਕਰਮਚਾਰੀ ਅਤੇ 4 ਨਾਗਰਿਕ ਜ਼ਖਮੀ

05/05/2020 11:40:49 PM

ਸ਼੍ਰੀਨਗਰ (ਅਰੀਜ਼) – ਮੱਧ ਕਸ਼ਮੀਰ ਦੇ ਬਡਗਾਮ ਜ਼ਿਲ੍ਹੇ ਦੇ ਪੋਖਰਪੋਰਾ ਇਲਾਕੇ ‘ਚ ਗ੍ਰਨੇਡ ਹਮਲੇ ‘ਚ ਇਕ ਜੰਮੂ-ਕਸ਼ਮੀਰ ਪੁਲਸ ਅਧਿਕਾਰੀ, ਇਕ ਸੀ.ਆਰ.ਪੀ.ਐਫ. ਕਰਮਚਾਰੀ ਅਤੇ 4 ਨਾਗਰਿਕ ਜ਼ਖਮੀ ਹੋ ਗਏ। ਸੂਤਰਾਂ ਨੇ ਕਿਹਾ ਕਿ ਅੱਤਵਾਦੀਆਂ ਨੇ ਬਡਗਾਮ ਜ਼ਿਲ੍ਹੇ ਦੇ ਪੋਖਰਪੋਰਾ ਇਲਾਕੇ ਦੇ ਮੁੱਖ ਬਾਜ਼ਾਰ ‘ਚ ਸੀ.ਆਰ.ਪੀ.ਐਫ. ਦੇ 181 ਬਟਾਲੀਅਨ ਅਤੇ ਜੰਮੂ ਕਸ਼ਮੀਰ ਪੁਲਸ ਦੇ ਇਕ ਸੰਯੁਕਤ ਦਲ ‘ਤੇ ਗ੍ਰਨੇਡ ਸੁੱਟਿਆ। ਗ੍ਰਨੇਡ ਹਮਲੇ ‘ਚ ਜੰਮੂ-ਕਸ਼ਮੀਰ ਪੁਲਸ ਦੇ ਸਬ ਇੰਸਪੈਕਟਰ ਗੁਲਾਮ ਰਸੂਲ ਅਤੇ ਸੀ.ਆਰ.ਪੀ.ਐਫ. ਦੇ ਕਾਂਸਟੇਬਲ ਸੰਤੋਸ਼ ਕੁਮਾਰ ਜ਼ਖਮੀ ਹੋ ਗਏ। ਉਥੋਂ ਹੀ ਲੰਘ ਰਹੇ 4 ਨਾਗਰਿਕਾਂ ਨੂੰ ਵੀ ਸੱਟਾਂ ਆਈਆਂ ਹਨ। ਸਾਰੇ ਜ਼ਖਮੀਆਂ ਨੂੰ ਉਪ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ।

ਘਟਨਾ ‘ਚ ਜ਼ਖਮੀ ਹੋਏ ਨਾਗਰਿਕਾਂ ‘ਚ 2 ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਦੀ ਉਮਰ 50 ਅਤੇ 60 ਸਾਲ ਦੇ ਵਿਚਾਲੇ ਹੈ ਅਤੇ 2 ਪੁਰਸ਼ ਜਿਨ੍ਹਾਂ ਦੀ ਪਛਾਣ ਸ਼ਫੀਕ ਅਹਿਮਦ ਨਜਾਰ ਅਤੇ ਇਰਫਾਨ ਵਾਨੀ ਦੇ ਰੂਪ ‘ਚ ਹੋਈ ਹੈ। ਸਾਰਿਆਂ ਨੂੰ ਅੱਗੇ ਦੇ ਇਲਾਜ ਲਈ ਭੇਜ ਦਿੱਤਾ ਗਿਆ ਹੈ।


Inder Prajapati

Content Editor

Related News