ਪੁਲਵਾਮਾ ''ਚ CRPF ਕੈਂਪ ''ਤੇ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ

01/20/2020 7:18:07 PM

ਜੰਮੂ — ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਅੱਤਵਾਦੀਆਂ ਨੇ ਸੀ.ਆਰ.ਪੀ.ਐੱਫ. ਦੇ ਇਕ ਕੈਂਪ 'ਤੇ ਗ੍ਰਨੇਡ ਨਾਲ ਹਮਲਾ ਕੀਤਾ। ਇਹ ਹਮਲਾ ਪੁਲਵਾਮਾ ਦੇ ਨੇਵਾ ਪਿੰਡ 'ਚ ਕੀਤਾ ਗਿਆ। ਇਸ ਤੋਂ ਪਹਿਲਾਂ ਸੋਮਵਾਰ ਨੂੰ ਸ਼ੋਪੀਆਂ 'ਚ ਸੁਰੱਖਿਆ ਬਲਾਂ ਨੇ ਇਕ ਮੁਕਾਬਲੇ 'ਚ ਤਿੰਨ ਅੱਤਵਾਦੀਆਂ ਨੂੰ ਢੇਰ ਕੀਤਾ। ਢੇਰ ਕੀਤੇ ਗਏ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਦੇ ਹਨ।
ਮੁਕਾਬਲੇ 'ਚ ਮਾਰੇ ਗਏ ਅੱਤਵਾਦੀਆਂ 'ਚੋਂ ਇਕ ਦੀ ਪਛਾਣ ਆਦਿਲ ਸ਼ੇਖ ਦੇ ਰੂਪ 'ਚ ਹੋਈ। ਉਹ 29 ਜੂਨ 2018 ਨੂੰ ਸ਼੍ਰੀਨਗਰ ਦੇ ਜਵਾਹਰ ਨਗਰ ਸਥਿਤ ਪੀ.ਡੀ.ਪੀ. ਦੇ ਤਤਕਾਲੀਨ ਵਿਧਾਇਕ ਅਜਾਜ ਮੀਰ ਦੇ ਘਰ ਤੋਂ 8 ਹਧਿਆਰ ਲੁੱਟਣ ਦਾ ਦੋਸ਼ੀ ਸੀ। ਇਸ ਘਟਨਾ ਬਾਰੇ ਫੌਜ ਵੱਲੋਂ ਜਾਰੀ ਇਕ ਬਿਆਨ 'ਚ ਕਿਹਾ ਗਿਆ, ਇਕ ਸੰਯੁਕਤ ਮੁਹਿੰਮ 'ਚ ਪਾਬੰਦੀਸ਼ੁਦ ਅੱਤਵਾਦੀ ਸੰਗਠਨ ਹਿਜਬੁਲ ਮੁਜਾਹਿਦੀਨ ਦੇ ਤਿੰਨ ਅੱਤਵਾਦੀ ਮਾਰੇ ਗਏ। ਹਥਿਆਰਾਂ ਦਾ ਜ਼ਖੀਰਾਂ ਬਰਾਮਦ ਹੋਇਆ ਹੈ।
ਮੁਕਾਬਲੇ 'ਚ ਮਾਰੇ ਗਏ ਦੂਜੇ ਅੱਤਵਾਦੀ ਦਾ ਨਾਂ ਵਸੀਮ ਵਾਨੀ ਹੈ, ਜੋ ਸ਼ੋਪੀਆਂ ਦਾ ਨਿਵਾਸੀ ਹੈ। ਤੀਜੇ ਅੱਤਵਾਦੀ ਦੀ ਪਛਾਣ ਹਾਲੇ ਕੀਤੀ ਜਾ ਰਹੀ ਹੈ। ਮੁਕਾਬਲਾ ਸ਼ੋਪੀਆਂ ਦੇ ਵਾਚੀ ਇਲਾਕੇ 'ਚ ਹੋਇਆ ਹੈ, ਜਿਥੇ ਅੱਤਵਾਦੀ ਇਕ ਘਰ 'ਚ ਲੁਕੇ ਹੋਏ ਸੀ। ਇਸ ਮੁਹਿੰਮ 'ਚ ਫੌਜ, ਸੀ.ਆਰ.ਪੀ.ਐੱਫ. ਅਤੇ ਜੰਮੂ ਕਸ਼ਮੀਰ ਪੁਲਸ ਦੇ ਲੋਕ ਸ਼ਾਮਲ ਸਨ।


Inder Prajapati

Content Editor

Related News