22 ਸਾਲ ਬਾਅਦ ਵੀ ਕਬਰ ''ਚੋਂ ਸਹੀ ਸਲਾਮਤ ਨਿਕਲਿਆ ''ਜਨਾਜ਼ਾ'', ਦੇਖਣ ਲਈ ਉਮੜੀ ਭੀੜ
Thursday, Aug 22, 2019 - 12:42 PM (IST)

ਉੱਤਰ ਪ੍ਰਦੇਸ਼— ਬਾਂਦਾ ਜ਼ਿਲੇ ਤੋਂ ਇਕ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ 22 ਸਾਲ ਪਹਿਲਾਂ ਕਬਰ 'ਚ ਦਫਨਾਏ ਗਏ ਇਕ ਸ਼ਖਸ ਦਾ ਜਨਾਜ਼ਾ ਉਂਝ ਹੀ ਪਿਆ ਮਿਲਿਆ ਹੈ, ਜਿਵੇਂ ਉਸ ਨੂੰ ਦਫਨਾਇਆ ਗਿਆ ਸੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਭਾਰੀ ਬਾਰਸ਼ ਕਾਰਨ ਕਬਰਸਤਾਨ 'ਚ ਮਿੱਟੀ ਧੱਸ ਗਈ। ਮਿੱਟੀ ਧੱਸਣ ਕਾਰਨ ਉਸ 'ਚ 22 ਸਾਲ ਪਹਿਲਾਂ ਦਫ਼ਨ ਇਕ ਸ਼ਖਸ ਦਾ ਕਫ਼ਨ 'ਚ ਲਿਪਟਿਆ ਜਨਾਜ਼ਾ ਦਿੱਸਣ ਲੱਗਾ। ਦੇਖਦੇ ਹੀ ਦੇਖਦੇ ਮੌਕੇ 'ਤੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਜਦੋਂ ਕਫ਼ਨ 'ਚ ਲਿਪਟੀ ਲਾਸ਼ ਨੂੰ ਕੱਢਿਆ ਗਿਆ ਤਾਂ ਸੈਂਕੜੇ ਲੋਕਾਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ, ਕਿਉਂਕਿ 22 ਸਾਲ ਬਾਅਦ ਵੀ ਲਾਸ਼ ਸਹੀ ਸਲਾਮਤ ਨਿਕਲੀ। ਕਫ਼ਨ ਤੱਕ ਵੀ ਮੈਲਾ ਨਹੀਂ ਹੋਇਆ ਸੀ। ਇਹ ਹੈਰਾਨੀਜਨਕ ਮਾਮਲਾ ਬਾਂਦਾ ਦੇ ਬਬੇਰੂ ਕਸਬੇ ਦੇ ਅਤਰਾ ਰੋਡ ਸਥਿਤ ਘਸਿਲਾ ਤਾਲਾਬ ਦੇ ਕਬਰਸਤਾਨ ਤੋਂ ਸਾਹਮਣੇ ਆਇਆ ਹੈ। ਇੱਥੇ ਭਾਰੀ ਬਾਰਸ਼ ਨਾਲ ਕਈ ਕਬਰਾਂ ਦੀ ਮਿੱਟੀ ਵਹਿ ਗਈ ਅਤੇ ਇਕ ਕਬਰ 'ਚ ਦਫ਼ਨ ਜਨਾਜ਼ਾ ਬਾਹਰ ਦਿੱਸਣ ਲੱਗਾ। ਲੋਕਾਂ ਨੇ ਕਬਰਸਤਾਨ ਕਮੇਟੀ ਨੂੰ ਇਸ ਦੀ ਜਾਣਕਾਰੀ ਦਿੱਤੀ। ਕਬਰਸਤਾਨ ਕਮੇਟੀ ਦੇ ਮੈਂਬਰਾਂ ਵਲੋਂ ਜਦੋਂ ਕਬਰ ਦੀ ਧੱਸੀ ਹੋਈ ਮਿੱਟੀ ਨੂੰ ਹਟਾ ਕੇ ਦੇਖਿਆ ਗਿਆ ਤਾਂ ਉਸ 'ਚ ਦਫਨਾਇਆ ਗਿਆ ਜਨਾਜ਼ਾ ਉਂਝ ਹੀ ਪਿਆ ਸੀ, ਜਿਵੇਂ ਦਫਨਾਉਣ ਵੇਲੇ ਸੀ।
ਮ੍ਰਿਤਕ ਕਰਦਾ ਸੀ ਨਾਈਂ ਦਾ ਕੰਮ
ਦਰਅਸਲ ਇਸ ਕਬਰ 'ਚ 22 ਸਾਲ ਪਹਿਲਾਂ 55 ਸਾਲਾ ਪੇਸ਼ੇ ਤੋਂ ਨਾਈਂ ਨਸੀਰ ਅਹਿਮਦ ਨਾਂ ਦੇ ਸ਼ਖਸ ਨੂੰ ਦਫਨਾਇਆ ਗਿਆ ਸੀ। 22 ਸਾਲ ਬਾਅਦ ਵੀ ਉਨ੍ਹਾਂ ਦਾ ਜਨਾਜ਼ਾ ਉਂਝ ਵੀ ਮਿਲਿਆ। ਚਸ਼ਮਦੀਦਾਂ ਅਨੁਸਾਰ ਨਸੀਰ ਅਹਿਮਦ ਪੁੱਤਰ ਅਲਾਉਦੀਨ ਵਾਸੀ ਕੋਰਰਹੀ, ਥਾਣਾ ਬਿਸੰਡਾ ਬਬੇਰੂ 'ਚ ਨਾਈਂ ਦੀ ਦੁਕਾਨ ਸੀ। ਉਨ੍ਹਾਂ ਨੂੰ ਲਗਭਗ 22 ਸਾਲ ਪਹਿਲਾਂ ਦਫ਼ਨਾਇਆ ਗਿਆ ਸੀ ਪਰ ਬੁੱਧਵਾਰ ਨੂੰ ਭਾਰੀ ਬਾਰਸ਼ ਕਾਰਨ ਮਿੱਟੀ ਘੱਟਣ ਕਾਰਨ ਕਬਰ ਧੱਸ ਗਈ ਸੀ। ਇਹ ਖਬਰ ਇਲਾਕੇ 'ਚ ਅੱਗ ਦੀ ਤਰ੍ਹਾਂ ਫੈਲੀ। ਦੇਖਦੇ ਹੀ ਦੇਖਦੇ ਉੱਥੇ ਲੋਕਾਂ ਦੀ ਭੀੜ ਜਮ੍ਹਾ ਹੋ ਗਈ। ਹਾਲਾਂਕਿ ਬਾਅਦ 'ਚ ਸਥਾਨਕ ਮੌਲਾਨਾਂ ਦੀ ਮੌਜੂਦਗੀ 'ਚ ਕਬਰ 'ਚੋਂ ਜਨਾਜ਼ਾ ਕੱਢ ਕੇ ਦੇਰ ਰਾਤ ਉਸ ਨੂੰ ਦੂਜੀ ਕਬਰ 'ਚ ਮੁੜ ਦਫ਼ਨਾ ਦਿੱਤਾ ਗਿਆ। ਮ੍ਰਿਤਕ ਨਸੀਰ ਦੇ ਇਕ ਰਿਸ਼ਤੇਦਾਰ ਨੇ ਦੱਸਿਆ ਕਿ ਉਨ੍ਹਾਂ ਦਾ ਕੋਈ ਬੇਟਾ ਨਹੀਂ ਸੀ। 22 ਸਾਲ ਪਹਿਲਾਂ ਉਨ੍ਹਾਂ ਦਾ ਦਿਹਾਂਤ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ਨੇ ਵੀ ਉਨ੍ਹਾਂ ਦੀ ਲਾਸ਼ ਨੂੰ ਦਫ਼ਨਾਇਆ ਸੀ ਪਰ ਅੱਜ ਉਨ੍ਹਾਂ ਦਾ ਜਨਾਜ਼ਾ ਮਿੱਟੀ ਧੱਸਣ ਕਾਰਨ ਬਾਹਰ ਨਿਕਲ ਆਇਆ। ਨਾ ਲਾਸ਼ ਖਰਾਬ ਹੋਈ ਸੀ ਅਤੇ ਨਾ ਹੀ ਕਫ਼ਨ 'ਤੇ ਕੋਈ ਦਾਗ਼ ਲੱਗਾ ਸੀ।