50 ਰੁਪਏ ਲਈ ਦੋਹਤੇ ਨੇ ਨਾਨੀ ਨੂੰ ਬਾਲਕਨੀ ਤੋਂ ਸੁੱਟਿਆ ਹੇਠਾਂ, ਪੈ ਗਿਆ ਚੀਕ-ਚਿਹਾੜਾ

Tuesday, Oct 22, 2024 - 04:40 PM (IST)

50 ਰੁਪਏ ਲਈ ਦੋਹਤੇ ਨੇ ਨਾਨੀ ਨੂੰ ਬਾਲਕਨੀ ਤੋਂ ਸੁੱਟਿਆ ਹੇਠਾਂ, ਪੈ ਗਿਆ ਚੀਕ-ਚਿਹਾੜਾ

ਸਿਕੰਦਰਾਬਾਦ- ਅੱਜ ਦੇ ਸਮੇਂ ਵਿਚ ਬੱਚੇ ਨਿੱਕੀ-ਨਿੱਕੀ ਗੱਲ ਨੂੰ ਲੈ ਕੇ ਭੜਕ ਜਾਂਦੇ ਹਨ। ਗੁੱਸੇ 'ਚ ਆ ਕੇ ਕੀ ਤੋਂ ਕੀ ਕਰ ਜਾਂਦੇ ਹਨ, ਇਸ ਤੋਂ ਬਾਅਦ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਰਹਿ ਜਾਂਦਾ। ਅਜਿਹਾ ਹੀ ਇਕ ਮਾਮਲਾ ਤੇਲੰਗਾਨਾ ਵਿਚ ਸਾਹਮਣੇ ਆਇਆ ਹੈ, ਜਿੱਥੇ ਇਕ ਦੋਹਤੇ ਨੇ ਆਪਣੀ ਹੀ ਨਾਨੀ ਨੂੰ ਦਰਦਨਾਕ ਮੌਤ ਦੇ ਦਿੱਤੀ। ਉਸ ਨੇ ਗੁੱਸੇ ਵਿਚ ਆ ਕੇ ਬਾਲਕਨੀ ਤੋਂ ਸੁੱਟ ਕੇ ਨਾਨੀ ਦਾ ਕਤਲ ਕਰ ਦਿੱਤਾ। ਦੋਸ਼ੀ ਨੇ ਝਗੜੇ ਮਗਰੋਂ ਇਸ ਘਟਨਾ ਨੂੰ ਅੰਜਾਮ ਦਿੱਤਾ।

ਪੀੜਤ ਨਾਨੀ ਦੀ ਪਛਾਣ 76 ਸਾਲਾ ਸੁਸ਼ੀਲਾ ਵਜੋਂ ਹੋਈ ਹੈ, ਜੋ ਆਪਣੀ ਧੀ ਕਲਾਵਤੀ ਅਤੇ ਆਪਣੇ ਦੋ ਦੋਹਤਿਆਂ- ਨਿਤਿਨ (32) ਅਤੇ ਗੋਪੀ (29) ਨਾਲ ਰਹਿ ਰਹੀ ਸੀ। ਪੁਲਸ ਮੁਤਾਬਕ ਦੋਸ਼ੀ ਨਿਤਿਨ ਸੁਰੱਖਿਆ ਗਾਰਡ ਵਜੋਂ ਕੰਮ ਕਰਦਾ ਹੈ। 2015 ਤੋਂ ਉਹ ਮਾਨਸਿਕ ਸਿਹਤ ਸਮੱਸਿਆਵਾਂ ਤੋਂ ਪੀੜਤ ਹੈ ਪਰ ਕਥਿਤ ਤੌਰ 'ਤੇ ਸਥਿਰ ਅਤੇ ਨੌਕਰੀ ਕਰਦਾ ਸੀ।

ਮਾਂ ਨੇ ਨਹੀਂ ਦਿੱਤੇ 50 ਰੁਪਏ ਤਾਂ...

ਘਟਨਾ ਤੋਂ ਪਹਿਲਾਂ ਨਿਤਿਨ ਦੀ ਆਪਣੇ ਛੋਟੇ ਭਰਾ ਗੋਪੀ ਨਾਲ ਬਹਿਸ ਹੋ ਗਈ ਸੀ। ਬਹਿਸ ਮਗਰੋਂ ਨਿਤਿਨ ਨੇ ਆਪਣੀ ਮਾਂ ਤੋਂ 50 ਰੁਪਏ ਮੰਗੇ। ਜਦੋਂ ਉਸ ਨੇ ਮਨਾ ਕਰ ਦਿੱਤਾ ਤਾਂ ਉਸ ਨੇ ਆਪਣੀ ਨਾਨੀ ਸੁਸ਼ੀਲਾ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੱਤੀ। ਪੁਲਸ ਰਿਪੋਰਟ ਮੁਤਾਬਕ ਜਦੋਂ ਕਲਾਵਤੀ ਹੇਠਾਂ ਪਾਣੀ ਭਰ ਰਹੀ ਸੀ ਤਾਂ ਨਿਤਿਨ ਨੇ ਕੁਰਸੀ 'ਤੇ ਬੈਠੀ ਆਪਣੀ ਨਾਨੀ ਨੂੰ ਦੂਜੀ ਮੰਜ਼ਿਲ ਦੀ ਬਾਲਕਨੀ ਤੋਂ ਹੇਠਾਂ ਕੰਕਰੀਟ ਦੀ ਸੜਕ 'ਤੇ ਸੁੱਟ ਦਿੱਤਾ। ਕਲਾਵਤੀ ਦੀ ਭੈਣ ਅਤੇ ਜੀਜੇ ਸਮੇਤ ਪਰਿਵਾਰ ਦੇ ਮੈਂਬਰ, ਸੁਸ਼ੀਲਾ ਨੂੰ ਛੱਤ ਤੋਂ ਹੇਠਾਂ ਡਿੱਗਦਿਆਂ ਵੇਖ ਕੇ ਦੌੜੇ ਪਰ ਉਹ ਜ਼ਰਾ ਵੀ ਨਹੀਂ ਹਿੱਲੀ। ਇਹ ਵੇਖ ਕੇ ਆਲੇ-ਦੁਆਲੇ ਲੋਕਾਂ ਵਿਚ ਚੀਕ-ਚਿਹਾੜਾ ਪੈ ਗਿਆ। ਐਂਬੂਲੈਂਸ ਨੂੰ ਬੁਲਾਇਆ ਗਿਆ ਤਾਂ ਪੈਰਾਮੈਡੀਕਸ ਨੇ ਪੁਸ਼ਟੀ ਕੀਤੀ ਕਿ ਪੈਰ, ਹੱਥ ਅਤੇ ਸਿਰ 'ਤੇ ਗੰਭੀਰ ਸੱਟਾਂ ਕਾਰਨ ਸੁਸ਼ੀਲਾ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਨਿਤਿਨ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ। 


 


author

Tanu

Content Editor

Related News