5 ਦਿਨ ਪਹਿਲਾਂ ਹੋਏ ਕਤਲ ਦੀ ਗੁੱਥੀ ਸੁਲਝੀ, ਪੋਤੀ ਨੇ ਹੀ ਪ੍ਰੇਮੀ ਨਾਲ ਮਿਲ ਕੀਤਾ ਸੀ ਦਾਦੀ ਦਾ ਕਤਲ

Monday, Mar 14, 2022 - 12:46 PM (IST)

5 ਦਿਨ ਪਹਿਲਾਂ ਹੋਏ ਕਤਲ ਦੀ ਗੁੱਥੀ ਸੁਲਝੀ, ਪੋਤੀ ਨੇ ਹੀ ਪ੍ਰੇਮੀ ਨਾਲ ਮਿਲ ਕੀਤਾ ਸੀ ਦਾਦੀ ਦਾ ਕਤਲ

ਮਥੁਰਾ (ਭਾਸ਼ਾ)- ਉੱਤਰ ਪ੍ਰਦੇਸ਼ 'ਚ ਮਥੁਰਾ 'ਚ 5 ਦਿਨ ਪਹਿਲਾਂ ਇਕ ਬਜ਼ੁਰਗ ਔਰਤ ਦੇ ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਸ ਨੇ ਦਾਅਵਾ ਕੀਤਾ ਕਿ ਇਸ ਵਾਰਦਾਤ ਨੂੰ ਉਸ ਦੀ ਪੋਤੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਅੰਜਾਮ ਦਿੱਤਾ। ਸੀਨੀਅਰ ਪੁਲਸ ਸੁਪਰਡੈਂਟ ਡਾ. ਗੌਰਵ ਗਰੋਵਰ ਨੇ ਦੱਸਿਆ,''8 ਮਾਰਚ ਨੂੰ ਪਾਲੀਖੇੜਾ ਪਿੰਡ 'ਚ ਇਕ ਬਜ਼ੁਰਗ ਔਰਤ ਦਾ ਕਤਲ ਹੋਇਆ ਸੀ ਅਤੇ ਉਸ ਸਮੇਂ ਘਰ 'ਚ ਮੌਜੂਦ ਉਸ ਦੀ ਪੋਤੀ ਨੇ ਬਦਮਾਸ਼ਾਂ ਵਲੋਂ ਲੁੱਟ ਦੇ ਇਰਾਦੇ ਨਾਲ ਉਸ ਦੀ ਦਾਦੀ ਦਾ ਕਤਲ ਕਰ ਦੇਣ ਦੀ ਗੱਲ ਕਹੀ ਸੀ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਪੋਤੀ ਨੇ ਆਪਣੇ ਗੁਆਂਢ 'ਚ ਰਹਿਣ ਵਾਲੇ ਇਕ ਮੁੰਡੇ ਨਾਲ ਮਿਲ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।''

ਉਨ੍ਹਾਂ ਦੱਸਿਆ ਕਿ ਦਾਦੀ ਨੇ ਕੁੜੀ ਨੂੰ ਉਸ ਨੂੰ ਮਾਤਾ-ਪਿਤਾ ਦੀ ਗੈਰ-ਮੌਜੂਦਗੀ 'ਚ ਆਪਣੇ ਗੁਆਂਢ 'ਚ ਰਹਿਣ ਵਾਲੇ ਇਕ ਮੁੰਡੇ ਨਾਲ ਕਮਰੇ 'ਚ ਮਿਲਦੇ ਹੋਏ ਦੇਖ ਲਿਆ ਸੀ ਅਤੇ ਪ੍ਰੇਮ ਪ੍ਰਸੰਗ 'ਤੇ ਨਾਰਾਜ਼ਗੀ ਜਤਾਉਣ 'ਤੇ ਉਸ ਨੇ ਦਾਦੀ ਦਾ ਕਤਲ ਕਰ ਦਿੱਤਾ। ਗਰੋਵਰ ਨੇ ਦੱਸਿਆ ਕਿ ਦਾਦੀ ਨੂੰ ਰਾਤ ਨੂੰ ਜਦੋਂ ਕੁੜੀ ਦੇ ਕਮਰੇ 'ਚ ਕਿਸੇ ਹੋਰ ਦੇ ਹੋਣ ਦਾ ਪਤਾ ਲੱਗਾ ਤਾਂ ਉਸ ਨੇ ਉਨ੍ਹਾਂ ਦੋਹਾਂ ਦੀ ਕਰਤੂਤ ਉਨ੍ਹਾਂ ਦੇ ਮਾਤਾ-ਪਿਤਾ ਦੇ ਸਾਹਮਣੇ ਉਜਾਗਰ ਕਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਕੁੜੀ ਨੇ ਆਪਣੇ ਪ੍ਰੇਮੀ ਨੂੰ ਡੰਡਾ ਦਿੱਤਾ ਅਤੇ ਉਸ ਨੇ ਬਜ਼ੁਰਗ ਦੇ ਸਿਰ 'ਤੇ ਕਈ ਵਾਰ ਕੀਤੇ। ਉਨ੍ਹਾਂ ਦੱਸਿਆ ਕਿ ਦੋਸ਼ੀ ਮੁੰਡੇ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਕਤਲ 'ਚ ਇਸੇਤਮਾਲ ਡੰਡਾ ਅਤੇ ਦੋਹਾਂ ਦੇ ਮੋਬਾਇਲ ਫ਼ੋਨ ਜ਼ਬਤ ਕਰ ਲਏ ਹਨ। ਦੋਹਾਂ ਨੂੰ ਬਾਲ ਸੁਧਾਰ ਗ੍ਰਹਿ ਭੇਜ ਦਿੱਤਾ ਗਿਆ ਹੈ।


author

DIsha

Content Editor

Related News