ਗੋਵਿੰਦ ਮੋਹਨ ਨੇ ਕੇਂਦਰੀ ਗ੍ਰਹਿ ਸਕੱਤਰ ਦਾ ਸੰਭਾਲਿਆ ਅਹੁਦਾ
Friday, Aug 23, 2024 - 01:57 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਪ੍ਰਸ਼ਾਸਨਿਕ ਸੇਵਾ (ਆਈ.ਏ.ਐੱਸ.) ਦੇ ਸੀਨੀਅਰ ਅਧਿਕਾਰੀ ਗੋਵਿੰਦ ਮੋਹਨ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਸਕੱਤਰ ਦਾ ਅਹੁਦਾ ਸੰਭਾਲਿਆ। ਅਜੇ ਕੁਮਾਰ ਭੱਲਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਮੋਹਨ ਨੇ ਇਹ ਅਹੁਦਾ ਸੰਭਾਲਿਆ ਹੈ। ਸਿੱਕਮ ਕੈਡਰ ਦੇ 1989 ਬੈਚ ਦੇ ਆਈ.ਏ.ਐੱਸ. ਅਧਿਕਾਰੀ ਮੋਹਨ ਇਸ ਤੋਂ ਪਹਿਲੇ ਕੇਂਦਰੀ ਸੰਸਕ੍ਰਿਤੀ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਸਨ। ਪਿਛਲੇ ਹਫ਼ਤੇ ਉਨ੍ਹਾਂ ਨੂੰ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਸੀ।
ਮੋਹਨ ਨੇ ਕਾਸ਼ੀ ਹਿੰਦੂ ਯੂਨੀਵਰਸਿਟੀ ਤੋਂ ਬੀਟੈੱਕ ਅਤੇ ਆਈ.ਆਈ.ਐੱਮ ਤੋਂ ਪੀਜੀ ਡਿਪਲੋਮਾ ਕੀਤਾ ਹੈ। ਉਨ੍ਹਾਂ ਕੋਲ ਸਿੱਕਮ ਅਤੇ ਕੇਂਦਰ ਸਰਕਾਰ ਦੋਹਾਂ 'ਚ ਵੱਖ-ਵੱਖ ਅਹੁਦਿਆਂ 'ਤੇ ਕੰਮ ਕਰਨ ਦਾ ਅਨੁਭਵ ਹੈ। ਮੋਹਨ ਇਸ ਤੋਂ ਪਹਿਲੇ ਵੀ ਗ੍ਰਹਿ ਮੰਤਰਾਲਾ 'ਚ ਐਡੀਸ਼ਨਲ ਸਕੱਤਰ ਵਜੋਂ ਕਈ ਮੁੱਖ ਵਿਭਾਗਾਂ 'ਚ ਕੰਮ ਕਰ ਚੁੱਕੇ ਹਨ। ਕੇਂਦਰੀ ਸੰਸਕ੍ਰਿਤੀ ਸਕੱਤਰ ਵਜੋਂ ਮੋਹਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 2 ਮੁੱਖ ਪ੍ਰੋਗਰਾਮਾਂ- 'ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ' ਅਤੇ 'ਹਰ ਘਰ ਤਿਰੰਗਾ ਅੰਦੋਲਨ' ਦੀ ਸਫ਼ਲਤਾਪੂਰਵਕ ਸ਼ੁਰੂਆਤ ਕੀਤੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8