ਇਸ ਵਾਰ ਐਤਵਾਰ ਨੂੰ ਪੇਸ਼ ਕੀਤਾ ਜਾਵੇਗਾ ਕੇਂਦਰੀ ਬਜਟ
Friday, Dec 19, 2025 - 05:16 PM (IST)
ਨਵੀਂ ਦਿੱਲੀ- ਆਉਣ ਵਾਲੀ ਇਕ ਫਰਵਰੀ ਨੂੰ ਐਤਵਾਰ ਹੋਣ ਦੇ ਬਾਵਜੂਦ ਵਿੱਤ ਸਾਲ 2026-27 ਦਾ ਬਜਟ ਲੋਕ ਸਭਾ 'ਚ ਉਸੇ ਦਿਨ ਪੇਸ਼ ਕੀਤਾ ਜਾਵੇਗਾ। ਰਿਜਿਜੂ ਨੇ ਸੰਸਦ ਦਾ ਸਰਦ ਰੁੱਤ ਸੈਸ਼ਨ ਖ਼ਤਮ ਹੋਣ ਤੋਂ ਬਾਅਦ ਸੰਸਦ ਕੰਪਲੈਕਸ 'ਚ ਸ਼ੁੱਕਰਵਾਰ ਨੂੰ ਇਕ ਪੱਤਰਕਾਰ ਸੰਮੇਲਨ 'ਚ ਕਿਹਾ ਕਿ ਬਜਟ ਇਕ ਫਰਵਰੀ ਨੂੰ ਹੀ ਸੰਸਦ 'ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਨੇ ਬਜਟ ਦੀ ਤਰੀਕ ਬਾਰੇ ਪੱਤਰਕਾਰਾਂ ਦੇ ਸਵਾਲਾਂ 'ਤੇ ਕਿਹਾ,''ਦਿਨ ਅੰਗਰੇਜ਼ਾਂ ਨੇ ਬਣਾਏ ਸਨ, ਦਿਨ ਨਾਲ ਕੋਈ ਫਰਕ ਨਹੀਂ ਪਵੇਗਾ। ਬਜਟ ਇਕ ਫਰਵਰੀ ਨੂੰ ਹੀ ਪੇਸ਼ ਕੀਤਾ ਜਾਵੇਗਾ।''
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦਾ ਬਜਟ 2017 ਤੋਂ ਹਰ ਸਾਲ ਇਕ ਫਰਵਰੀ ਨੂੰ ਹੀ ਸੰਸਦ 'ਚ ਪੇਸ਼ ਕੀਤਾ ਜਾਂਦਾ ਹੈ। ਆਉਣ ਵਾਲੀ ਇਕ ਫਰਵਰੀ ਨੂੰ ਐਤਵਾਰ ਪੈ ਰਿਹਾ ਹੈ। ਸੰਸਦ ਸੈਸ਼ਨ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਆਮ ਤੌਰ 'ਤੇ ਛੁੱਟੀ ਰਹਿੰਦੀ ਹੈ। ਸਾਲ 2017 ਤੋਂ ਪਹਿਲਾਂ ਬਜਟ ਆਮ ਤੌਰ 'ਤੇ 28 ਫਰਵਰੀ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਉਸ 'ਤੇ ਸੰਸਦ ਦੀ ਮੋਹਰ ਲਗਾਉਣ 'ਚ ਅਪ੍ਰੈਲ ਤੱਕ ਦਾ ਸਮਾਂ ਲੱਗ ਜਾਂਦਾ ਸੀ। ਮੋਦੀ ਸਰਕਾਰ ਨੇ ਇਸ ਪਰੰਪਰਾ ਨੂੰ ਬਦਲਦੇ ਹੋਏ ਬਜਟ ਪੇਸ਼ ਕਰਨ ਦੀ ਤਰੀਕ ਇਕ ਫਰਵਰੀ ਕਰ ਦਿੱਤੀ ਤਾਂ ਕਿ ਇਸ ਨੂੰ ਅਗਲੇ ਸਾਲ ਦੇ ਸ਼ੁਰੂ ਹੋਣ ਤੋਂ ਪਹਿਲਾਂ ਪਾਸ ਕਰਵਾਇਆ ਜਾ ਸਕੇ। ਦੇਸ਼ 'ਚ ਵਿੱਤ ਸਾਲ ਇਕ ਅਪ੍ਰੈਲ ਤੋਂ 31 ਮਾਰਚ ਤੱਕ ਚੱਲਦਾ ਹੈ।
