Indigo ਉਡਾਣ ਸੰਕਟ ਵਿਚਕਾਰ ਪੂਰਬੀ ਕੇਂਦਰੀ ਰੇਲਵੇ ਦਾ ਵੱਡਾ ਫੈਸਲਾ, ਚਲਾਈਆਂ ਜਾਣਗੀਆਂ ਖ਼ਾਸ ਟ੍ਰੇਨਾਂ

Friday, Dec 05, 2025 - 08:57 PM (IST)

Indigo ਉਡਾਣ ਸੰਕਟ ਵਿਚਕਾਰ ਪੂਰਬੀ ਕੇਂਦਰੀ ਰੇਲਵੇ ਦਾ ਵੱਡਾ ਫੈਸਲਾ, ਚਲਾਈਆਂ ਜਾਣਗੀਆਂ ਖ਼ਾਸ ਟ੍ਰੇਨਾਂ

ਨੈਸ਼ਨਲ ਡੈਸਕ - ਇੰਡੀਗੋ ਏਅਰਲਾਈਨ ਦੀਆਂ ਉਡਾਣਾਂ ਵਿੱਚ ਆਏ ਸੰਕਟ ਕਾਰਨ ਹਵਾਈ ਯਾਤਰਾ ਪ੍ਰਭਾਵਿਤ ਹੋ ਰਹੀ ਹੈ, ਜਿਸ ਨਾਲ ਲੰਮੀ ਦੂਰੀ ਦੇ ਯਾਤਰੀਆਂ ਦੀ ਭੀੜ ਰੇਲਵੇ ਵੱਲ ਵੱਧ ਰਹੀ ਹੈ। ਇਸ ਸਥਿਤੀ ਨੂੰ ਦੇਖਦਿਆਂ ਪੂਰਬੀ ਕੇਂਦਰੀ ਰੇਲਵੇ ਨੇ ਮਹੱਤਵਪੂਰਨ ਕਦਮ ਚੁੱਕਦੇ ਹੋਏ ਕਈ ਖ਼ਾਸ ਟ੍ਰੇਨਾਂ ਚਲਾਉਣ ਦਾ ਐਲਾਨ ਕੀਤਾ ਹੈ।

ਹਾਜੀਪੁਰ ਜ਼ੋਨ ਤੋਂ ਆਏ ਹੁਕਮਾਂ ਦੇ ਮੁਤਾਬਕ ਪਟਨਾ–ਆਨੰਦ ਵਿਹਾਰ (PNBE–ANVT) ਰੂਟ ‘ਤੇ ਦੋ ਖ਼ਾਸ ਟ੍ਰੇਨਾਂ ਚਲਾਈਆਂ ਜਾਣਗੀਆਂ।

ਇਹ ਰਹੀਆਂ ਖ਼ਾਸ ਟ੍ਰੇਨਾਂ ਦੀਆਂ ਤਾਰੀਖਾਂ:
ਟ੍ਰੇਨ ਨੰਬਰ 02309/02310

  • ਪਟਨਾ ਤੋਂ ਰਵਾਨਗੀ: 6 ਅਤੇ 8 ਦਸੰਬਰ
  • ਆਨੰਦ ਵਿਹਾਰ ਤੋਂ ਰਵਾਨਗੀ: 7 ਅਤੇ 9 ਦਸੰਬਰ

ਟ੍ਰੇਨ ਨੰਬਰ 02395/02396

  • ਪਟਨਾ ਤੋਂ ਰਵਾਨਗੀ: 7 ਦਸੰਬਰ
  • ਆਨੰਦ ਵਿਹਾਰ ਤੋਂ ਰਵਾਨਗੀ: 8 ਦਸੰਬਰ

ਇਸ ਦੇ ਨਾਲ ਹੀ ਦਰਭੰਗਾ–ਆਨੰਦ ਵਿਹਾਰ ਰੂਟ 'ਤੇ ਵੀ ਖ਼ਾਸ ਟ੍ਰੇਨ 05563/05564 ਚਲਾਈ ਜਾਵੇਗੀ, ਜੋ 7 ਅਤੇ 9 ਦਸੰਬਰ ਨੂੰ ਦੋਵੇਂ ਪਾਸਿਆਂ ਤੋਂ ਚੱਲੇਗੀ।

ਰੇਲਵੇ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੀਆਂ ਖ਼ਾਸ ਟ੍ਰੇਨਾਂ 2221 ਕੋਚਾਂ ਦੀ ਸਮਰੱਥਾ ਨਾਲ ਪੂਰੀ ਤਰ੍ਹਾਂ ਇਲੈਕਟ੍ਰਿਕ ਟ੍ਰੈਕਸ਼ਨ ‘ਤੇ ਚਲਾਈਆਂ ਜਾਣਗੀਆਂ। ਜ਼ੋਨ ਨੂੰ ਇਹ ਹਦਾਇਤ ਦਿੱਤੀ ਗਈ ਹੈ ਕਿ ਇਨ੍ਹਾਂ ਟ੍ਰੇਨਾਂ ਨੂੰ ਸੁਪਰਫਾਸਟ ਜਾਂ ਮੇਲ-ਐਕਸਪ੍ਰੈੱਸ ਦੇ ਬਰਾਬਰ ਪ੍ਰਾਇਰਟੀ ਦਿੱਤੀ ਜਾਵੇ, ਤਾਂ ਜੋ ਯਾਤਰੀਆਂ ਨੂੰ ਸੁਵਿਧਾ ਮਿਲੇ।


author

Inder Prajapati

Content Editor

Related News