ਦਿੱਲੀ ''ਚ ਮਹਿੰਗੇ ਹੋਟਲਾਂ ''ਚ ਬਣਾਏ ਗਏ ਕੋਰੋਨਾ ਕੇਂਦਰ ਹੋਣਗੇ ਬੰਦ

07/29/2020 3:19:05 PM

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਰਾਜਧਾਨੀ 'ਚ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਤੇਜ਼ੀ ਨਾਲ ਆ ਰਹੀ ਗਿਰਾਵਟ ਨੂੰ ਦੇਖਦੇ ਹੋਏ ਹਸਪਤਾਲਾਂ ਨਾਲ ਜੋੜ ਕੇ ਮਹਿੰਗੇ ਹੋਟਲਾਂ 'ਚ ਬਣਾਏ ਗਏ ਕੋਰੋਨਾ ਦੇਖਭਾਲ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਵਧਣ ਦੇ ਖਦਸ਼ੇ ਨੂੰ ਦੇਖਦੇ ਹੋਏ ਕੁਝ ਹੋਟਲਾਂ ਨੂੰ ਕੋਰੋਨਾ ਹਸਪਤਾਲਾਂ ਨਾਲ ਜੋੜਿਆ ਗਿਆ ਸੀ। ਇਨਫੈਕਸ਼ਨ ਦੀ ਸਥਿਤੀ 'ਚ ਆਏ ਸੁਧਾਰ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਇਨ੍ਹਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ। ਸਰਕਾਰ ਨੇ 25 ਤੋਂ ਵੱਧ ਹੋਟਲਾਂ 'ਚ ਕੋਵਿਡ ਦੇਖਭਾਲ ਕੇਂਦਰ ਬਣਾਏ ਸਨ। ਦਿੱਲੀ 'ਚ ਬੀਤੇ ਕੁਝ ਸਮੇਂ ਤੋਂ ਮਰੀਜ਼ਾਂ ਦੀ ਗਿਣਤੀ ਘਟਦੀ ਜਾ ਰਹੀ ਹੈ। ਹੁਣ ਹਸਪਤਾਲ 'ਚ ਵੀ ਮਰੀਜ਼ਾਂ ਦੀ ਗਿਣਤੀ ਘੱਟ ਹੋ ਰਹੀ ਹੈ। ਮੌਜੂਦਾ ਸਮੇਂ 'ਚ ਕਾਫ਼ੀ ਗਿਣਤੀ 'ਚ ਬੈੱਡ ਖਾਲੀ ਹਨ। ਮਰੀਜ਼ ਨਹੀਂ ਮਿਲਣ ਕਾਰਨ ਹੋਟਲ ਸੰਚਾਲਕ ਲਗਾਤਾਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਆਪਣੇ ਹੋਟਲ ਨੂੰ ਛੋਟ ਦੇਣ ਦੀ ਮੰਗ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਮਰੀਜ਼ ਨਹੀਂ ਮਿਲਣ ਕਾਰਨ ਉਨ੍ਹਾਂ ਦਾ ਖਰਚ ਨਹੀਂ ਨਿਕਲ ਰਿਹਾ ਹੈ।

PunjabKesariਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਜੂਨ ਅੰਤ 'ਚ ਦਿੱਲੀ 'ਚ ਸਵਾ 2 ਲੱਖ ਅਤੇ ਜੁਲਾਈ ਅੰਤ ਤੱਕ ਸਾਢੇ 5 ਲੱਖ ਮਰੀਜ਼ ਹੋਣ ਦੇ ਖਦਸ਼ੇ ਤੋਂ ਬਾਅਦ ਵੱਡੇ ਪੱਧਰ 'ਤੇ ਪ੍ਰਬੰਧ ਕੀਤੇ ਗਏ ਸਨ। ਇਸ ਕ੍ਰਮ 'ਚ ਕੇਂਦਰ ਨੇ ਛਤਰਪੁਰ ਦੇ ਭਾਟੀ ਮਾਇੰਸ ਦੇ ਰਾਧਾ ਸਵਾਮੀ ਸਤਸੰਗ ਬਿਆਸ 'ਚ 10 ਹਜ਼ਾਰ ਬਿਸਤਰਿਆਂ ਦਾ ਸਰਦਾਰ ਵੱਲਭਭਾਈ ਪਟੇਲ ਕੋਵਿਡ-19 ਦੇਖਭਾਲ ਕੇਂਦਰ ਬਣਾਇਆ ਗਿਆ ਸੀ। ਇਸ ਤੋਂ ਇਲਾਵਾ 8 ਹਜ਼ਾਰ ਬਿਸਤਰਿਆਂ ਦੀ ਵਿਵਸਥਾ ਲਈ 500 ਰੇਲਵੇ ਕੋਚ ਦਿੱਤੇ ਗਏ ਸਨ। ਕੇਜਰੀਵਾਲ ਨੇ ਕੋਰੋਨਾ ਦੀ ਜਾਂਚ ਦੇ ਮੌਜੂਦਾ ਦਿਸ਼ਾ-ਨਿਰਦੇਸ਼ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਵੀ ਮਰੀਜ਼ ਦਾ ਐਂਟੀਜੋਨ ਟੈਸਟ ਨੈਗੇਟਿਵ ਹੈ ਪਰ ਲੱਛਣ ਹਨ ਤਾਂ ਉਸ ਦਾ ਆਰ.ਟੀ.-ਪੀ.ਸੀ.ਆਰ. ਟੈਸਟ ਕੀਤਾ ਜਾਣਾ ਚਾਹੀਦਾ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਦਾ ਸਖਤੀ ਨਾਲ ਪਾਲਣ ਯਕੀਨੀ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ਿਤ ਕੀਤਾ ਹੈ। ਦਿੱਲੀ ਦੇ ਸਿਹਤ ਮਹਿਕਮੇ ਵਲੋਂ ਮੰਗਲਵਾਰ ਨੂੰ ਜਾਰੀ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਨਵੇਂ ਮਾਮਲੇ 1056 ਰਹੇ ਅਤੇ ਦਿੱਲੀ 'ਚ ਪੀੜਤਾਂ ਦੀ ਕੁੱਲ ਗਿਣਤੀ ਇਕ ਲੱਖ 32 ਹਜ਼ਾਰ 275 ਪਹੁੰਚ ਗਈ। ਦਿੱਲੀ 'ਚ ਰਿਕਵਰੀ ਦਰ ਵੱਧ ਕੇ 88.83 ਫੀਸਦੀ ਹੋ ਗਈ ਹੈ ਅਤੇ ਮ੍ਰਿਤਕਾਂ ਦੀ ਕੁੱਲ ਗਿਣਤੀ 3881 ਹੈ।


DIsha

Content Editor

Related News