2020 ਇਸਰੋ ਲਈ ਅਹਿਮ, ਮਿਸ਼ਨ ਚੰਦਰਯਾਨ-3 ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ

Wednesday, Jan 01, 2020 - 12:24 PM (IST)

2020 ਇਸਰੋ ਲਈ ਅਹਿਮ, ਮਿਸ਼ਨ ਚੰਦਰਯਾਨ-3 ਨੂੰ ਸਰਕਾਰ ਨੇ ਦਿੱਤੀ ਮਨਜ਼ੂਰੀ

ਨਵੀਂ ਦਿੱਲੀ— ਸਾਲ 2020 ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਲਈ ਅਹਿਮ ਸਾਲ ਮੰਨਿਆ ਜਾ ਰਿਹਾ ਹੈ। ਚੰਦਰਯਾਨ-2 ਤੋਂ ਬਾਅਦ ਹੁਣ ਇਸਰੋ ਚੰਦਰਯਾਨ-3 ਦੀਆਂ ਤਿਆਰੀਆਂ 'ਚ ਜੁਟ ਗਿਆ ਹੈ। ਅੱਜ ਭਾਵ ਨਵੇਂ ਸਾਲ ਮੌਕੇ ਮਿਸ਼ਨ ਚੰਦਰਯਾਨ-3 ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਜਾਣਕਾਰੀ ਇਸਰੋ ਮੁਖੀ ਕੇ. ਸਿਵਨ ਨੇ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਇਸ ਚੰਦਰਯਾਨ-3 ਪ੍ਰਾਜੈਕਟ 'ਤੇ ਕੰਮ ਕਰ ਰਹੇ ਹਾਂ। ਇਸਰੋ ਮੁਖੀ ਕੇ. ਸਿਵਨ ਨੇ ਕਿਹਾ ਕਿ ਤਾਮਿਲਨਾਡੂ ਦੇ ਥੁਥੁਕੁਡੀ 'ਚ ਦੂਜਾ ਸਪੇਸ ਪੋਰਟ ਬਣੇਗਾ। 

ਉਨ੍ਹਾਂ ਕਿਹਾ ਕਿ ਸਾਨੂੰ ਵਿਸ਼ਵਾਸ ਹੈ ਕਿ 2020 'ਚ ਚੰਨ 'ਤੇ ਪਹੁੰਚਣ ਦਾ ਅਧੂਰਾ ਸੁਪਨਾ ਜ਼ਰੂਰ ਪੂਰਾ ਕਰੇਗਾ। ਸਿਵਨ ਨੇ ਇਸ ਦੇ ਨਾਲ ਹੀ 2019 ਦੀਆਂ ਪ੍ਰਾਪਤੀਆਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਚੰਦਰਯਾਨ-2 ਮਿਸ਼ਨ ਨੇ ਚੰਗਾ ਕੰਮ ਕੀਤਾ ਪਰ ਅਸੀਂ ਚੰਦਰਮਾ ਦੀ ਸਤ੍ਹਾ 'ਤੇ ਸਫਲਤਾਪੂਰਵਕ ਲੈਂਡ ਨਹੀਂ ਕਰ ਸਕੇ। ਆਰਬਿਟਰ ਅਜੇ ਵੀ ਕੰਮ ਕਰ ਰਿਹਾ ਹੈ। ਇਹ ਅਗਲੇ 7 ਸਾਲਾਂ ਲਈ ਵਿਗਿਆਨ ਡਾਟਾ ਤਿਆਰ ਕਰਨ ਲਈ ਕੰਮ ਕਰੇਗਾ। ਇਸ ਵਾਰ ਰੋਵਰ, ਲੈਂਡਰ ਅਤੇ ਵਿਕਰਮ ਲੈਂਡਰ ਦੀਆਂ ਸਾਰੀਆਂ ਪ੍ਰਕਿਰਿਆਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ।


author

Tanu

Content Editor

Related News