ਸਰਕਾਰ ਨੇ 576 ਭਾਸ਼ਾਵਾਂ ਦਾ ਮਾਂ ਬੋਲੀ ਸਰਵੇਖਣ ਕੀਤਾ ਪੂਰਾ
Wednesday, Nov 09, 2022 - 10:40 AM (IST)
ਨਵੀਂ ਦਿੱਲੀ (ਭਾਸ਼ਾ)- ਗ੍ਰਹਿ ਮੰਤਰਾਲਾ ਨੇ ਪੂਰੇ ਦੇਸ਼ ’ਚ 576 ਭਾਸ਼ਾਵਾਂ ਅਤੇ ਬੋਲੀਆਂ ਦਾ ਮਾਂ ਬੋਲੀ ਸਰਵੇਖਣ ਸਫ਼ਲਤਾਪੂਰਵਕ ਪੂਰਾ ਕਰ ਲਿਆ ਹੈ। ਗ੍ਰਹਿ ਮੰਤਰਾਲਾ ਦੀ 2021-22 ਦੀ ਸਾਲਾਨਾ ਰਿਪੋਰਟ ਅਨੁਸਾਰ ਹਰੇਕ ਸਵਦੇਸ਼ੀ ਮਾਂ ਬੋਲੀ ਦੇ ਅਸਲ ਰੂਪ ਨੂੰ ਸੁਰੱਖਿਅਤ ਕਰਨ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਲਈ ਰਾਸ਼ਟਰੀ ਸੂਚਨਾ ਵਿਗਿਆਨ ਕੇਂਦਰ (ਐੱਨ. ਆਈ. ਸੀ.) ’ਚ ਇੱਕ ‘ਵੈੱਬ’ ਆਰਕਾਈਵ ਸਥਾਪਤ ਕਰਨ ਦੀ ਯੋਜਨਾ ਹੈ। ਰਿਪੋਰਟ ਮੁਤਾਬਕ ਇਸ ਦੇ ਲਈ ਸਵਦੇਸ਼ੀ ਭਾਸ਼ਾਵਾਂ ਨਾਲ ਜੁੜੀਆਂ ਜਾਣਕਾਰੀਆਂ ਨੂੰ ਸੰਗਠਿਤ ਕਰਨ ਦਾ ਕੰਮ ਚੱਲ ਰਿਹਾ ਹੈ।
ਇਹ ਵੀ ਪੜ੍ਹੋ : NIA ਦਾ ਵੱਡਾ ਖੁਲਾਸਾ, ਭਾਰਤ ’ਤੇ ਮੁੜ ਅੱਤਵਾਦੀ ਹਮਲੇ ਕਰਵਾਉਣ ਦੀ ਫਿਰਾਕ ’ਚ ਦਾਊਦ
ਰਿਪੋਰਟ ’ਚ ਕਿਹਾ ਗਿਆ ਹੈ, ‘‘ਭਾਰਤੀ ਮਾਂ ਬੋਲੀ ਸਰਵੇਖਣ (ਐੱਮ.ਟੀ.ਐੱਸ.ਆਈ.) ਪ੍ਰਾਜੈਕਟ ਦਾ ਕੰਮ 576 ਮਾਂ ਬੋਲੀਵਾਂ ਦੀ ‘ਫੀਲਡ ਵੀਡੀਓਗ੍ਰਾਫ਼ੀ’ ਨਾਲ ਸਫਲਤਾਪੂਰਵਕ ਪੂਰਾ ਹੋ ਗਿਆ ਹੈ। ਗ੍ਰਹਿ ਮੰਤਰਾਲਾ ਅਨੁਸਾਰ ਭਾਰਤੀ ਭਾਸ਼ਾ ਸਰਵੇਖਣ (ਐੱਲ. ਐੱਸ. ਆਈ.) ਇਕ ਨਿਯਮਿਤ ਖੋਜ ਗਤੀਵਿਧੀ ਹੈ। ਇਸ ਪ੍ਰਾਜੈਕਟ ਦੇ ਤਹਿਤ ਪਹਿਲਾਂ ਦੇ ਪ੍ਰਕਾਸ਼ਨਾਂ ਅਨੁਸਾਰ, ਐੱਲ. ਐੱਸ. ਆਈ. ਝਾਰਖੰਡ ਦਾ ਕੰਮ ਪੂਰਾ ਹੋ ਗਿਆ ਹੈ ਅਤੇ ਐੱਲ. ਐੱਸ. ਆਈ. ਹਿਮਾਚਲ ਪ੍ਰਦੇਸ਼ ਦਾ ਕੰਮ ਮੁਕੰਮਲ ਹੋਣ ਦੇ ਨੇੜੇ ਹੈ। ਐੱਲ. ਐੱਸ. ਆਈ. ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ ਦਾ ਖੇਤਰੀ ਕੰਮ ਜਾਰੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮਾਂ ਬੋਲੀਵਾਂ ਦੇ ‘ਸਪੀਚ ਡਾਟਾ’ ਨੂੰ ਇਕੱਠਾ ਕਰਨ ਦੇ ਮਕਸਦ ਨਾਲ ਇਸ ਦੀ ਵੀਡੀਓ ‘ਐੱਨ. ਆਈ. ਸੀ. ਸਰਵਰ’ ’ਤੇ ਸਾਂਝੀ ਕੀਤੀ ਜਾਵੇਗੀ। ਗ੍ਰਹਿ ਮੰਤਰਾਲਾ ਨੇ ਕਿਹਾ ਕਿ ਅਗਲੀ ਮਰਦਮਸ਼ੁਮਾਰੀ ’ਚ ਉੱਨਤ ਭੂ-ਸਥਾਨਕ ਤਕਨਾਲੋਜੀ ਸਮੇਤ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਗਈਆਂ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ