ਕਲਯੁੱਗੀ ਪੁੱਤ ਨੇ ਪਿਤਾ ਦਾ ਕੀਤਾ ਕਤਲ, ਫਿਰ ਸਰੀਰ ਦੇ ਕੀਤੇ ਟੁਕੜੇ

Monday, Mar 13, 2023 - 10:22 AM (IST)

ਕਲਯੁੱਗੀ ਪੁੱਤ ਨੇ ਪਿਤਾ ਦਾ ਕੀਤਾ ਕਤਲ, ਫਿਰ ਸਰੀਰ ਦੇ ਕੀਤੇ ਟੁਕੜੇ

ਗੋਰਖਪੁਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਗੋਰਖਪੁਰ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਾਇਦਾਦ ਨੂੰ ਲੈ ਕੇ ਹੋਏ ਵਿਵਾਦ 'ਚ ਇਕ ਵਿਅਕਤੀ ਨੇ ਆਪਣੇ 62 ਸਾਲਾ ਪਿਤਾ ਦਾ ਕਤਲ ਕਰ ਦਿੱਤਾ। ਪੁਲਸ ਨੇ ਅਨੁਸਾਰ ਕਤਲ ਤੋਂ ਬਾਅਦ 30 ਸਾਲਾ ਦੋਸ਼ੀ ਨੇ ਮ੍ਰਿਤਕ ਦੇ ਸਰੀਰ ਨੂੰ ਟੁਕੜਿਆਂ 'ਚ ਕੱਟ ਦਿਤਾ ਤਾਂ ਕਿ ਇਸ ਨੂੰ ਇਕ ਸੂਟਕੇਟ 'ਚ ਫਿਟ ਕੀਤਾ ਜਾ ਸਕੇ ਅਤੇ ਇਸ ਨੂੰ ਟਿਕਾਣੇ ਲਗਾਇਆ ਜਾ ਸਕੇ। ਘਟਨਾ ਸ਼ਨੀਵਾਰ ਦੇਰ ਰਾਤ ਤਿਵਾਰੀਪੁਰ ਥਾਣਾ ਖੇਤਰ ਦੇ ਸੂਰਜਕੁੰਡ ਕਾਲੋਨੀ 'ਚ ਵਾਪਰੀ। ਪੁਲਸ ਨੇ ਐਤਵਾਰ ਨੂੰ ਦੋਸ਼ੀ ਦੇ ਭਰਾ ਪ੍ਰਸ਼ਾਂਤ ਗੁਪਤਾ ਦੇ ਥਾਣੇ 'ਚ ਸ਼ਿਕਾਇਤ ਕਰਨ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਪਹਿਲਾਂ ਕੀਤਾ ਕੁੜੀ ਦਾ ਕਤਲ, ਫਿਰ ਸਰੀਰ ਦੇ ਟੁਕੜਿਆਂ ਨੂੰ ਵੱਖ-ਵੱਖ ਥਾਂਵਾਂ 'ਤੇ ਦਫ਼ਨਾਇਆ

ਮ੍ਰਿਤਕ ਦੀ ਪਛਾਣ ਦੋਸ਼ੀ ਦੇ ਪਿਤਾ ਮੁਰਲੀਧਰ ਗੁਪਤਾ ਵਜੋਂ ਹੋਈ ਹੈ। ਐੱਸ.ਪੀ. ਕ੍ਰਿਸ਼ਨ ਕੁਮਾਰ ਬਿਸ਼ਨੋਈ ਨੇ ਦੱਸਿਆ ਕਿ ਦੋਸ਼ੀ ਸੰਤੋਸ਼ ਕੁਮਾਰ ਗੁਪਤਾ ਉਰਫ਼ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਐੱਸ.ਪੀ. ਨੇ ਕਿਹਾ ਕਿ ਕਤਲ ਪਰਿਵਾਰ 'ਚ ਜਾਇਦਾਦ ਵਿਵਾਦ ਦਾ ਨਤੀਜਾ ਹੈ। ਉਨ੍ਹਾਂ ਕਿਹਾ,''ਘਰ 'ਚ ਇਕੱਲਾ ਦੇਖ ਕੇ ਦੋਸ਼ੀ ਨੇ ਪਿਤਾ 'ਤੇ ਹਥੌੜੇ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਰ ਭਰਾ ਦੇ ਕਮਰੇ 'ਚੋਂ ਇਕ ਸੂਟਕੇਸ ਲਿਆ ਕੇ ਲਾਸ਼ ਦੇ ਟੁਕੜੇ ਕਰ ਕੇ ਘਰ ਦੇ ਪਿੱਛੇ ਗਲੀ 'ਚ ਲੁੱਕਾ ਦਿੱਤੇ।'' ਅਧਿਕਾਰੀ ਨੇ ਕਿਹਾ,''ਦੋਸ਼ੀ ਦੇ ਭਰਾ ਦੀ ਸੂਚਨਾ 'ਤੇ ਪੁਲਸ ਨੇ ਸਰੀਰ ਦੇ ਅੰਗਾਂ ਨੂੰ ਬਰਾਮਦ ਕੀਤਾ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ।'' ਅੱਗੇ ਦੀ ਜਾਂਚ ਸ਼ੁਰੂ ਹੋ ਗਈ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News