ਮਾਲ ਗੱਡੀ ਹੇਠਾਂ ਬੈਠੇ ਸਨ ਮੁੰਡਾ-ਕੁੜੀ, ਰੇਲ ਮੰਤਰਾਲੇ ਨੇ ਜਾਰੀ ਕੀਤੀ ਚਿਤਾਵਨੀ

Wednesday, Aug 28, 2019 - 05:13 PM (IST)

ਮਾਲ ਗੱਡੀ ਹੇਠਾਂ ਬੈਠੇ ਸਨ ਮੁੰਡਾ-ਕੁੜੀ, ਰੇਲ ਮੰਤਰਾਲੇ ਨੇ ਜਾਰੀ ਕੀਤੀ ਚਿਤਾਵਨੀ

ਨਵੀਂ ਦਿੱਲੀ— ਰੇਲ ਮੰਤਰਾਲੇ ਨੇ ਇਕ ਤਸਵੀਰ ਟਵੀਟ ਕੀਤੀ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋਵੋਗੇ। ਇਸ ਤਸਵੀਰ ’ਚ ਇਕ ਮੁੰਡਾ ਅਤੇ ਇਕ ਕੁੜੀ ਰੇਲਵੇ ਟਰੈਕ ’ਤੇ ਬੈਠੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਉਸ ਟਰੈਕ ’ਤੇ ਮਾਲ ਗੱਡੀ ਖੜ੍ਹੀ ਹੈ ਅਤੇ ਦੋਵੇਂ ਉਸੇ ਮਾਲ ਗੱਡੀ ਹੇਠਾਂ ਬੈਠੇ ਹਨ। ਇਸ ਤਸਵੀਰ ਨਾਲ ਰੇਲ ਮੰਤਰਾਲੇ ਨੇ ਟਵੀਟ ਕਰ ਕੇ ਆਮ ਲੋਕਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਟਵੀਟ ’ਚ ਕਿਹਾ ਗਿਆ ਹੈ,‘‘ਇਹ ਖਤਰਨਾਕ ਤਾਂ ਹੈ ਹੀ, ਸਜ਼ਾਯੋਗ ਅਪਰਾਧ ਵੀ ਹੈ। ਕ੍ਰਿਪਾ ਕਦੇ ਵੀ ਕਿਸੇ ਮਾਲ ਗੱਡੀ ਦੇ ਡੱਬੇ ਜਾਂ ਕੋਚ ਕੋਲ ਜਾਣ ਦੀ ਕੋਸ਼ਿਸ਼ ਨਾ ਕਰੋ।’’PunjabKesariਮੰਤਰਾਲੇ ਨੇ ਦਿੱਤੀ ਇਹ ਚਿਤਾਵਨੀ
ਰੇਲ ਮੰਤਰਾਲੇ ਨੇ ਕਿਹਾ ਕਿ ਪੱਟੜੀ ’ਤੇ ਖੜ੍ਹੀ ਕੋਈ ਵੀ ਟਰੇਨ ਬਿਨਾਂ ਚਿਤਾਵਨੀ ਦੇ ਵੀ ਚੱਲ ਸਕਦੀ ਹੈ। ਮੰਤਰਾਲੇ ਨੇ ਸਲਾਹ ਦਿੱਤੀ ਕਿ ਲੋਕ ਉੱਚਿਤ ਜਗ੍ਹਾ ਤੋਂ ਹੀ ਰੇਲਵੇ ਟਰੈਕ ਪਾਰ ਕਰਨ। ਮੰਤਰਾਲੇ ਦੇ ਟਵਿੱਟਰ ਤੋਂ ਕੀਤੇ ਏ ਟਵੀਟ ’ਚ ਕਿਹਾ ਗਿਆ ਹੈ,‘‘ਸਿਰਫ਼ ਅਧਿਕਾਰਤ ਥਾਂਵਾਂ ਤੋਂ ਰੇਲਵੇ ਪੱਟੜੀ ਨੂੰ ਪਾਰ ਕਰੋ। ਸਾਵਧਾਨ ਰਹੋ, ਸੁਰੱਖਿਅਤ ਰਹੋ।’’


author

DIsha

Content Editor

Related News