ਸਾਡਾ ਵੀ ਚੰਗਾ ਸਮਾਂ ਸੀ ਪਰ ਭਾਰਤ ਕਾਰਨ ਮੁਲਕ ''ਚ ਵਧ ਗਈ ਮਹਿੰਗਾਈ : ਪਾਕਿ ਰੇਲ ਮੰਤਰੀ

02/15/2020 11:55:03 PM

ਇਸਲਾਮਾਬਾਦ - ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਾਸ਼ਿਦ ਨੇ ਆਖਿਆ ਹੈ ਕਿ ਉਨ੍ਹਾਂ ਦੇ ਮੁਲਕ ਵਿਚ ਮਹਿੰਗਾਈ ਵੱਧਣ ਦੀ ਇਕ ਵੱਡਾ ਕਾਰਨ ਭਾਰਤ ਹੈ। ਰਾਸ਼ਿਦ ਮੁਤਾਬਕ, ਕਸ਼ਮੀਰ ਮੁੱਦੇ ਕਾਰਨ ਭਾਰਤ ਤੋ ਸਬਜ਼ੀਆਂ, ਟਮਾਟਰ ਅਤੇ ਪਿਆਜ਼ ਆਉਣਾ ਪਸੰਦ ਹੋ ਗਏ, ਇਸ ਕਾਰਨ ਪਾਕਿਸਤਾਨੀ ਲੋਕਾਂ ਨੂੰ ਜ਼ਿਆਦਾ ਮਹਿੰਗਾਈ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਆਖਿਆ ਕਿ ਅਸੀਂ ਮੁੱਦਿਆਂ ਨਾਲ ਨਜਿੱਠਣ ਲਈ ਹਰ ਹਫਤੇ ਕੈਬਨਿਟ ਮੀਟਿੰਗ ਕਰ ਰਹੇ ਹਨ ਪਰ ਮੀਡੀਆ ਇਸ ਦਾ ਮਜ਼ਾਕ ਬਣਾ ਰਿਹਾ ਹੈ। ਰਾਸ਼ਿਦ ਨੇ ਆਖਿਆ ਕਿ ਉਨ੍ਹਾਂ ਦੇ ਆਦੇਸ਼ 'ਤੇ ਹੀ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈਸ ਬੰਦ ਕੀਤੀ ਗਈ ਸੀ।

ਇਮਰਾਨ ਖਾਨ ਦੇ ਸਿਆਸੀ ਸੰਕਟਮੋਚਕ ਕਹੇ ਜਾਣ ਵਾਲੇ ਰਾਸ਼ਿਦ ਨੇ ਇਕ ਇੰਟਰਵਿਊ ਵਿਚ ਵਧਦੀ ਮਹਿੰਗਾਈ ਅਤੇ ਜਨਤਾ ਦੇ ਸਡ਼ਕਾਂ 'ਤੇ ਉਤਰ ਆਉਣ ਦੇ ਸ਼ੱਕ ਨੂੰ ਕਬੂਲਿਆ। ਉਨ੍ਹਾਂ ਆਖਿਆ ਕਿ, ਕਸ਼ਮੀਰ ਦੇ ਲੋਕਾਂ ਨੂੰ ਸਾਥ ਦੇਣ ਲਈ ਮੈਂ ਸਮਝੌਤਾ ਐਕਸਪ੍ਰੈਸ ਬੰਦ ਕਰ ਦਿੱਤੀ। ਭਾਰਤ ਤੋਂ ਸਬਜ਼ੀਆਂ, ਟਮਾਟਰ ਅਤੇ ਪਿਆਜ਼ ਆਉਣਾ ਬੰਦ ਹੋ ਗਏ। ਮੇਰੇ ਕਰੀਬੀ ਲੋਕ ਟਮਾਟਰ ਦੀ ਥਾਂ ਦਹੀ ਇਸਤੇਮਾਲ ਕਰਨ ਲੱਗੇ। ਪਰ, ਮਹਿੰਗਾਈ ਦਾ ਅਸਲੀ ਕਾਰਨ ਬਿਜਲੀ ਹੈ। ਕਿਉਂਕਿ, ਇਸ ਦਾ ਕੋਈ ਵਿਕਲਪ ਨਹੀਂ। ਅਸੀਂ ਹਰ ਹਫਤੇ ਕੈਬਨਿਟ ਮੀਟਿੰਗ ਕਰਦੇ ਹਾਂ ਤਾਂ ਮੀਡੀਆ ਮਜ਼ਾਕ ਬਣਾਉਂਦੀ ਹੈ। ਮੈਨੂੰ ਲੱਗਦਾ ਹੈ ਕਿ 2021 ਤੱਕ ਮਹਿੰਗਾਈ 'ਤੇ ਕੁਝ ਕਾਬੂ ਹੋ ਸਕੇਗਾ।

ਰਸ਼ੀਦ ਨੇ ਇਸ ਇੰਟਰਵਿਊ ਵਿਚ ਕਣਕ ਅਤੇ ਆਟੇ ਦੀ ਕਮੀ 'ਤੇ ਇਕ ਅਜੀਬ ਖੁਲਾਸਾ ਕੀਤਾ। ਉਨ੍ਹਾਂ ਆਖਿਆ ਕਿ ਮੈਂ ਲੋਕਾਂ ਨੂੰ ਆਖਦਾ ਹਾਂ ਕਿ ਮੁਰਗੀਆਂ ਨੂੰ ਕਣਕ ਨਾ ਖਿਲਾਓ। ਇਸ ਨਾਲ ਅਨਾਜ ਦੀ ਕਮੀ ਹੋ ਜਾਂਦੀ ਹੈ। ਸਾਡੇ ਮੁਲਕ ਵਿਚ 3 ਲੱਖ ਟਨ ਕਣਕ ਚੂਹੇ ਖਾ ਗਏ। ਰਸ਼ੀਦ ਨੇ ਇਸ ਅੰਕਡ਼ੇ ਦਾ ਠਿਕਰਾ ਵੀ ਅਫਸਰਾਂ ਦੇ ਸਿਰ ਸੁੱਟ ਦਿੱਤਾ। ਪਾਕਿਸਤਾਨ ਦੇ ਰੇਲਵੇ ਮੰਤਰੀ ਨੇ ਮਹਿੰਗਾਈ ਘੱਟ ਹੋਣ ਦੀ ਸੰਭਾਵਨਾ 'ਤੇ ਆਖਿਆ ਕਿ ਪ੍ਰਧਾਨ ਮੰਤਰੀ ਬੇਸ਼ੱਕ ਭਾਂਵੇ ਹੀ ਆਖਦੇ ਹਨ ਕਿ ਇਸ ਸਾਲ ਦੇ ਆਖਿਰ ਵਿਚ ਮਹਿੰਗਾਈ ਕਾਬੂ ਹੋ ਜਾਵੇਗੀ। ਪਰ, ਮੈਨੂੰ ਲੱਗਦਾ ਹੈ ਕਿ 2021 ਤੋਂ ਪਹਿਲਾਂ ਹਾਲਾਤ ਨਹੀਂ ਸੁਧਰਣਗੇ। ਰਾਸ਼ਿਦ ਨੇ ਸਾਫ ਤੌਰ 'ਤੇ ਇਹ ਕਬੂਲ ਕੀਤਾ ਕਿ ਪਾਕਿਸਤਾਨ ਸਰਕਾਰ 'ਤੇ ਆਈ. ਐਮ. ਐਫ. ਦਾ ਭਾਰੀ ਦਬਾਅ ਹੈ ਅਤੇ ਇਸੇ ਕਾਰਨ ਬਿਜਲੀ ਅਤੇ ਬਾਕੀ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ।


Khushdeep Jassi

Content Editor

Related News