ਸਲਮਾਨ ਖਾਨ ਦੇ ਫੈਨਜ਼ ਲਈ ਖੁਸ਼ਖਬਰੀ, FRSH ਬ੍ਰਾਂਡ ਤਹਿਤ ਲਾਂਚ ਕੀਤਾ ਸੈਨੇਟਾਈਜ਼ਰ(ਵੀਡੀਓ)
Monday, May 25, 2020 - 05:45 PM (IST)
ਨਵੀਂ ਦਿੱਲੀ — ਕੋਵਿਡ-19 ਮਹਾਮਾਰੀ ਦਰਮਿਆਨ ਦੇਸ਼ ਦੇ ਦਿੱਗਜ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਆਪਣੇ ਨਵੇਂ ਵਪਾਰਕ ਉੱਦਮ ਵਿਚ FRSH ਬ੍ਰਾਂਡ ਦੇ ਤਹਿਤ ਸੈਨੀਟਾਈਜ਼ਰਜ਼ ਦੀ ਸ਼ੁਰੂਆਤ ਕੀਤੀ ਹੈ। ਨਵੇਂ ਸੁੰਦਰਤਾ ਅਤੇ ਨਿੱਜੀ ਦੇਖਭਾਲ ਬ੍ਰਾਂਡ FRSH ਨੂੰ ਸਲਮਾਨ ਖਾਨ ਨੇ 24 ਮਈ ਦੇਰ ਨਾਲ ਸੋਸ਼ਲ ਮੀਡੀਆ 'ਤੇ ਲਾਂਚ ਕਰਨ ਦੀ ਘੋਸ਼ਣਾ ਕੀਤੀ। ਇਕ ਵੀਡੀਓ ਸੰਦੇਸ਼ ਵਿਚ ਖਾਨ ਨੇ ਕਿਹਾ ਕਿ ਉਸਨੇ ਹਾਲ ਹੀ ਵਿਚ FRSH ਨਾਮ ਦਾ ਬ੍ਰਾਂਡ ਲਾਂਚ ਕੀਤਾ ਹੈ। ਇਸ ਦੌਰਾਨ ਸਲਮਾਨ ਨੇ ਕਿਹਾ, ਸ਼ੁਰੂ ਵਿਚ ਅਸੀਂ ਬ੍ਰਾਂਡ ਦੇ ਅਧੀਨ ਡੀਓਡਰੈਂਟ ਲਾਂਚ ਕਰਨ ਦੀ ਯੋਜਨਾ ਬਣਾਈ ਸੀ ਪਰ ਸਮੇਂ ਦੀ ਜ਼ਰੂਰਤ ਅਨੁਸਾਰ ਅਸੀਂ ਸੈਨੇਟਾਈਜ਼ਰ ਲਿਆ ਰਹੇ ਹਾਂ। ਕੋਰੋਨਾਵਾਇਰਸ ਮਹਾਮਾਰੀ ਕਾਰਨ ਰੋਗਾਣੂ-ਮੁਕਤ ਕਰਨ ਵਾਲਿਆਂ ਵਸਤੂਆਂ ਦੀ ਵਧੇਰੇ ਮੰਗ ਹੈ ਅਤੇ ਇਸ ਮਾਰੂ ਬਿਮਾਰੀ ਤੋਂ ਬਚਾਅ ਲਈ ਰੋਗਾਣੂ-ਮੁਕਤ ਹੋਣ ਲਈ ਇਹ ਇਕ ਮਹੱਤਵਪੂਰਣ ਹਥਿਆਰ ਹੈ। ਇਸ ਸ਼ੁਰੂਆਤੀ ਪੜਾਅ ਵਿਚ ਐਫਆਰਐਸਐਚ ਦੀ 100 ਮਿਲੀਲੀਟਰ ਦੀ ਬੋਤਲ 40 ਰੁਪਏ ਵਿਚ ਉਪਲਬਧ ਹੈÍ
ਇਹ ਵੀ ਪੜ੍ਹੋ- ਸਰਕਾਰ ਨੇ ਵਾਹਨ ਫਿਟਨੈੱਸ ਸਰਟੀਫਿਕੇਟ ਦੀ ਵੈਧਤਾ 31 ਜੁਲਾਈ ਤੱਕ ਵਧਾਈ
Launching my new grooming & personal care brand FRSH! @FrshGrooming
— Salman Khan (@BeingSalmanKhan) May 24, 2020
Yeh hai aapka, mera, hum sabka brand jo layega aap tak behtareen products. Sanitizers aa chuke hain, jo milenge aapko yaha https://t.co/L3U5PlsGlt
Toh try karo!@FrshGrooming ko follow karo! #RahoFrshRahoSafe pic.twitter.com/iuteEphLzd
ਇਸ ਵੀਡੀਓ 'ਚ ਸਲਮਾਨ ਨੇ ਕਿਹਾ ਕਿ ਸੈਨੀਟਾਈਜ਼ਰ ਤੋਂ ਬਾਅਦ ਡੀਓਡੋਰੈਂਟਸ, ਬਾਡੀ ਵਾਈਪਸ ਅਤੇ ਪਰਫਿਊਮ ਵਰਗੇ ਹੋਰ ਉਤਪਾਦ ਵੀ ਇਸ ਬ੍ਰਾਂਡ ਦੇ ਤਹਿਤ ਲਾਂਚ ਕੀਤੇ ਜਾਣਗੇ। ਸਲਮਾਨ ਨੇ ਕਿਹਾ ਕਿ ਮੌਜੂਦਾ ਮੰਗ ਨੂੰ ਦੇਖਦੇ ਹੋਏ FRSH ਸੈਨੀਟਾਈਜ਼ਰ (ਜਿਹੜਾ ਕਿ 72 ਪ੍ਰਤੀਸ਼ਤ ਅਲਕੋਹਲ ਅਧਾਰਤ ਹੈ) ਇਸਦੀ ਅਧਿਕਾਰਤ ਵੈਬਸਾਈਟ 'ਤੇ ਉਪਲਬਧ ਹੈ, ਪਰ ਬਾਅਦ ਵਿਚ ਇਹ ਸਟੋਰਾਂ ਵਿਚ ਵੀ ਉਪਲਬਧ ਹੋਣਗੇ।
ਐਫਆਰਐਸਐਚ ਵੈਬਸਾਈਟ ਦੇ ਮੁਤਾਬਕ ਸੈਨੇਟਾਈਜ਼ਰ ਦੀ 100 ਮਿਲੀਲੀਟਰ ਲੀਟਰ ਦੀ ਬੋਤਲ ਦੀ ਕੀਮਤ 50 ਰੁਪਏ ਹੈ ਅਤੇ 500 ਮਿਲੀਲੀਟਰ ਲੀਟਰ ਦੀ ਬੋਤਲ 250 ਰੁਪਏ 'ਚ ਵਿਕ ਰਹੀ ਹੈ। ਇਸ ਸ਼ੁਰੂਆਤੀ ਪੜਾਅ ਵਿੱਚ ਐਫਆਰਐਸਐਚ ਦੀ 100 ਮਿਲੀਲੀਟਰ ਦੀ ਬੋਤਲ 40 ਰੁਪਏ ਵਿੱਚ ਉਪਲਬਧ ਹੈÍ ਹਾਲਾਂਕਿ ਵੈਬਸਾਈਟ ਮੁਤਾਬਕ ਕੋਮਬੋ ਸੈਟ ਦੀ ਖਰੀਦ 'ਤੇ 10 ਪ੍ਰਤੀਸ਼ਤ ਤੋਂ 20 ਪ੍ਰਤੀਸ਼ਤ ਤੱਕ ਦੀ ਛੋਟ ਹੋਵੇਗੀ।
ਰਿਟੇਲ ਖੇਤਰ ਵਿਚ ਸਲਮਾਨ ਖਾਨ ਦਾ ਇਹ ਪਹਿਲਾ ਉਤਪਾਦ ਨਹੀਂ ਹੈ। ਸਲਮਾਨ ਨੇ ' being human' ਦੇ ਬ੍ਰਾਂਡ ਤਹਿਤ ਕੱਪੜੇ, ਤੰਦਰੁਸਤੀ ਉਪਕਰਣ, ਈ-ਸਾਈਕਲ, ਗਹਿਣਿਆਂ ਦੇ ਕਈ ਉਤਪਾਦ ਵੀ ਲਾਂਚ ਕੀਤੇ ਹਨ।
ਇਹ ਵੀ ਪੜ੍ਹੋ- ਇੱਕ ਗਲਤੀ ਨੇ ਕਿਸਾਨਾਂ ਦੇ 4200 ਕਰੋੜ ਡੁਬੋਏ! ਜਾਣੋ, ਕਿਵੇਂ ਸੁਧਰੇਗੀ ਗਲਤੀ