ਰੇਲ ਯਾਤਰੀਆਂ ਲਈ ਚੰਗੀ ਖ਼ਬਰ, ਅੱਜ ਤੋਂ ਇਨ੍ਹਾਂ ਰੂਟਾਂ 'ਤੇ ਦੌੜਣਗੀਆਂ ਦਰਜਨਾਂ ਨਵੀਆਂ ਟਰੇਨਾਂ
Thursday, Oct 15, 2020 - 02:26 AM (IST)
ਨਵੀਂ ਦਿੱਲੀ : ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਮਾਰਚ ਤੱਕ ਭਾਰਤ 'ਚ ਵੀ ਫੈਲ ਗਿਆ ਸੀ। ਜਿਸ ਵਜ੍ਹਾ ਨਾਲ ਕੇਂਦਰ ਸਰਕਾਰ ਨੂੰ ਲਾਕਡਾਊਨ ਦਾ ਐਲਾਨ ਕਰਨਾ ਪਿਆ। ਉਦੋਂ ਤੋਂ ਰੇਲ ਸੇਵਾਵਾਂ ਪੂਰੀ ਤਰ੍ਹਾਂ ਨਾਲ ਠੱਪ ਪਈਆਂ ਸਨ। ਜੂਨ 'ਚ ਅਨਲਾਕ-1 ਦੇ ਨਾਲ ਟਰੇਨਾਂ ਦਾ ਸੰਚਾਲਨ ਸ਼ੁਰੂ ਹੋਇਆ, ਪਰ ਉਹ ਵੀ ਸਿਰਫ ਕੁੱਝ ਚੋਣਵੀਆਂ ਰੂਟਾਂ 'ਤੇ। ਹੁਣ ਅਨਲਾਕ-5 'ਚ ਜ਼ਿਆਦਾ ਢਿੱਲ ਮਿਲਣ ਤੋਂ ਬਾਅਦ ਰੇਲਵੇ ਹੌਲੀ-ਹੌਲੀ ਟਰੇਨਾਂ ਦੀ ਗਿਣਤੀ ਵਧਾ ਰਿਹਾ ਹੈ। ਇਸ ਦੇ ਤਹਿਤ ਹੁਣ ਸੈਂਟਰਲ ਰੇਲਵੇ ਨੇ ਵੀ ਇੱਕ ਅਹਿਮ ਫੈਸਲਾ ਲਿਆ ਹੈ।
ਸੈਂਟਰਲ ਰੇਲਵੇ ਮੁਤਾਬਕ ਕੋਰੋਨਾ ਕਾਲ 'ਚ ਵੀ ਹੁਣ ਸਾਰੀਆਂ ਸਰਗਰਮੀਆਂ ਆਮ ਹੋ ਰਹੀਆਂ ਹਨ। ਨਾਲ ਹੀ ਟਰੇਨਾਂ 'ਚ ਭੀੜ੍ਹ ਵੀ ਵਧਣ ਲੱਗੀ ਹੈ। ਇਸ ਦੌਰਾਨ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਹੋਵੇ ਅਤੇ ਟਰੇਨਾਂ 'ਚ ਭੀੜ੍ਹ ਘੱਟ ਕੀਤੀ ਜਾ ਸਕੇ, ਇਸ ਦੇ ਲਈ ਟਰੇਨਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਜਿਸ ਦੇ ਤਹਿਤ ਅੱਜ ਯਾਨੀ 15 ਅਕਤੂਬਰ ਤੋਂ ਸਬ ਅਰਬਨ ਟਰੇਨਾਂ ਦੀ ਗਿਣਤੀ 453 ਤੋਂ 481 ਕੀਤੀ ਜਾ ਰਹੀ ਹੈ, ਯਾਨੀ 28 ਹੋਰ ਟਰੇਨਾਂ ਚਲਾਈਆਂ ਜਾਣਗੀਆਂ। ਇਸ ਨਾਲ ਯਾਤਰੀਆਂ ਨੂੰ ਵੀ ਕਾਫ਼ੀ ਰਾਹਤ ਮਿਲੇਗੀ।
ਦੁਰਗਾ ਪੂਜਾ, ਦਿਵਾਲੀ ਅਤੇ ਛੱਠ ਵਰਗੇ ਵੱਡੇ ਤਿਉਹਾਰਾਂ ਨੂੰ ਦੇਖਦੇ ਹੋਏ ਗੁਜਰਾਤ ਤੋਂ ਯੂ.ਪੀ.-ਬਿਹਾਰ ਦੇ ਮੁਸਾਫਰਾਂ ਲਈ 15 ਅਕਤੂਬਰ ਯਾਨੀ ਅੱਜ ਤੋਂ 2 ਦਰਜਨ ਤੋਂ ਜ਼ਿਆਦਾ ਟਰੇਨਾਂ ਚੱਲਣਗੀਆਂ। ਰੇਲਵੇ ਅਧਿਕਾਰੀਆਂ ਮੁਤਾਬਕ 30 ਨਵੰਬਰ ਤੱਕ 27 ਜੋੜੀ ਟਰੇਨਾਂ ਚਲਾਈਆਂ ਜਾਣਗੀਆਂ। ਜਿਨ੍ਹਾਂ 'ਚੋਂ 10 ਜੋੜੀ ਟਰੇਨਾਂ ਨਾਰਥ ਇੰਡੀਆ ਨੂੰ ਜਾਣਗੀਆਂ, ਉਥੇ ਹੀ ਕੁੱਝ ਹੋਰ ਹਿੱਸਿਆਂ ਤੱਕ ਚੱਲਣਗੀਆਂ।