ਮੁੰਬਈਵਾਸੀਆਂ ਲਈ ਖੁਸ਼ਖਬਰੀ, 1 ਫਰਵਰੀ ਤੋਂ ਸ਼ੁਰੂ ਹੋਵੇਗੀ ਮੁੰਬਈ ਲੋਕਲ ਟਰੇਨ
Friday, Jan 29, 2021 - 05:37 PM (IST)
ਮੁੰਬਈ: ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਦੀ ਲਾਈਫ ਲਾਈਨ ਕਹੀ ਜਾਣ ਵਾਲੀ ਮੁੰਬਈ ਲੋਕਲ ਟਰੇਨ ਸਰਵਿਸ ਨੂੰ 1 ਫਰਵਰੀ ਤੋਂ ਆਮ ਜਨਤਾ ਲਈ ਸ਼ੁਰੂ ਹੋ ਜਾਵੇਗੀ। ਦਰਅਸਲ ਕੋਰੋਨਾ ਵਾਇਰਸ ਮਹਾਮਾਰੀ ਦੇ ਚੱਲਦੇ ਮੁੰਬਈ ਲੋਕਲ ਟਰੇਨ ਸਰਵਿਸ ਨੂੰ ਪਿਛਲੇ ਸਾਲ ਦੇ ਮਾਰਚ ਮਹੀਨੇ ਤੋਂ ਬੰਦ ਕੀਤਾ ਗਿਆ।
ਇਕ ਅਖ਼ਬਾਰ ’ਚ ਛਪੀ ਖ਼ਬਰ ਮੁਤਾਬਕ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਐਲਾਨ ਕੀਤਾ ਹੈ ਕਿ ਸੋਮਵਾਰ ਨੂੰ ਫਰਵਰੀ ਤੋਂ ਸਾਰੇ ਮੁੰਬਈਕਰਾਂ ਲਈ ਲੋਕਲ ਟਰੇਨ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾਣਗੀਆਂ। ਸੂਬਾ ਸਰਕਾਰ ਦੇ ਆਪਦਾ ਪ੍ਰਬੰਧਨ, ਸਹਾਇਤਾ ਅਤੇ ਪੁਨਰਵਾਸ ਵਿਭਾਗ ਨੇ ਇਸ ਬਾਰੇ ’ਚ ਇਕ ਬਿਆਨ ਜਾਰੀ ਕੀਤਾ ਹੈ। ਹਾਲ ਹੀ ’ਚ ਊਧਵ ਠਾਕਰੇ ਨੇ ਇਸ ਗੱਲ ਦੇ ਸੰਕੇਤ ਦਿੱਤੇ ਸਨ ਕਿ ਆਮ ਆਦਮੀਆਂ ਲਈ ਲੋਕਲ ਟਰੇਨ ਨੂੰ ਜਲਦ ਹੀ ਸ਼ੁਰੂ ਕੀਤਾ ਜਾਵੇਗਾ।
ਸ਼ਿਫਟਾਂ ’ਚ ਚੱਲੇਗੀ ਲੋਕਲ ਟਰੇਨ
ਸਾਰੇ ਯਾਤਰੀ ਸਵੇਰ ਦੀ ਪਰਲੀ ਲੋਕਲ ਟਰੇਨ ਤੋਂ ਸਵੇਰੇ 7 ਵੱਜੇ ਤੱਕ ਅਤੇ ਦੁਪਹਿਰ 12 ਵਜੇ ਤੋਂ ਦੁਪਹਿਰ 4 ਵਜੇ ਤੱਕ ਲੋਕਲ ਤੋਂ ਯਾਤਰਾ ਕਰ ਸਕਣਗੇ। ਇਸ ਤੋਂ ਇਲਾਵਾ ਰਾਤ 9 ਵਜੇ ਤੋਂ ਆਖਰੀ ਲੋਕਲ ਤੱਕ ਸਾਰੇ ਯਾਤਰੀ ਲੋਕਲ ਤੋਂ ਯਾਤਰਾ ਕਰ ਸਕਣਗੇ।
ਮੁੰਬਈਵਾਸੀ ਕਦੋਂ ਨਹੀਂ ਕਰ ਸਕਣਗੇ ਯਾਤਰਾ
ਸਾਧਾਰਨ ਯਾਤਰੀਆਂ ਨੂੰ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ ਅਤੇ ਉਸ ਤੋਂ ਬਾਅਦ ਦੁਪਹਿਰ 4 ਵਜੇ ਤੋਂ ਰਾਤ 9 ਵਜੇ ਤੱਕ ਲੋਕਲ ਟਰੇਨ ਤੋਂ ਯਾਤਰਾ ਕਰਨ ਦੀ ਆਗਿਆ ਨਹੀਂ ਹੋਵੇਗੀ। ਇਸ ਸਮੇਂ ਦੌਰਾਨ ਇਸ ਤੋਂ ਪਹਿਲਾਂ ਆਗਿਆ ਪ੍ਰਾਪਤ ਸੀਨੀਅਰ ਕੈਟੇਗਰੀ ਦੇ ਯਾਤਰੀਆਂ ਨੂੰ ਹੀ ਹੋਵੇਗੀ।