ਗੋਲਡ ਜੇਤੂ ''ਐਥਲੀਟ ਆਂਟੀ'' ਚਾਹ ਵੇਚ ਕੇ ਗਰੀਬੀ ਨੂੰ ਦੇ ਰਹੀ ਹੈ ਟੱਕਰ

04/10/2018 2:32:19 AM

ਕੋਇੰਬਟੂਰ— ਜੇਕਰ ਤੁਹਾਡੇ ਅੰਦਰ ਕੁਝ ਕਰ ਦਿਖਾਉਣ ਦਾ ਜਜ਼ਬਾ ਹੈ ਤਾਂ ਰਾਹ 'ਚ ਆਈਆਂ ਤਮਾਮ ਮੁਸ਼ਕਲਾਂ ਵੀ ਤੁਹਾਡਾ ਰਸਤਾ ਨਹੀਂ ਰੋਕ ਸਕਦੀਆਂ। ਆਪਣੀ ਇਸੇ ਇੱਛਾ ਸ਼ਕਤੀ ਦੇ ਦੰਮ 'ਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ 'ਚ ਲੱਗੀ ਮਹਿਲਾ ਐਥਲੀਟ ਦਾ ਨਾਂ ਹੈ ਕਲਾਈਮਨੀ। ਕਲਾਈਮਨੀ ਤਾਮਿਲਨਾਡੂ ਦੇ ਕੋਇੰਬਟੂਰ ਦੀ ਸਟੇਟ ਲੈਵਲ ਦੌੜਾਕ ਹੈ, ਜਿਸ ਨੇ ਆਪਣੇ ਦੰਮ 'ਤੇ ਚਾਰ ਗੋਲਡ ਮੈਡਲ ਹਾਸਲ ਕੀਤੇ ਹਨ ਤੇ ਆਪਣੇ ਪਰਿਵਾਰ ਤੇ ਤਿੰਨ ਬੱਚਿਆਂ ਦਾ ਖਰਚਾ ਚੁੱਕਣ ਲਈ ਚਾਹ ਵੇਚ ਰਹੀ ਹੈ। 45 ਸਾਲਾਂ ਕਲਾਈਮਨੀ, ਜਿਸ ਨੇ 41 ਕਿਲੋਮੀਟਰ ਦੀ ਮੈਰਾਥਾਨ 'ਚ ਹਿੱਸਾ ਲਿਆ ਹੈ, ਅੱਜ ਆਪਣੇ ਦਿਨ ਦਾ ਜ਼ਿਆਦਾਤਰ ਸਮਾਂ ਕੋਇੰਬਟੂਰ ਦੇ ਆਪਣੇ ਟੀ ਸਟਾਲ 'ਚ ਕੱਢ ਰਹੀ ਹੈ।

PunjabKesari
ਸ਼੍ਰੀ ਮਤੀ ਕਲਾਈਮਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਸਰਕਾਰ ਵਲੋਂ ਕੋਈ ਵੀ ਮਦਦ ਨਹੀਂ ਮਿਲੀ ਹੈ ਤੇ ਉਹ ਆਪਣੇ ਚਾਹ ਦੇ ਸਟਾਲ ਤੋਂ 400 ਤੋਂ 500 ਰੁਪਏ ਕਮਾ ਰਹੀ ਹੈ ਤਾਂ ਕਿ ਉਹ ਆਪਣਾ ਘਰ ਪਰਿਵਾਰ ਚਲਾ ਸਕੇ। ਕਲਾਈਮਨੀ ਤਿੰਨ ਬੱਚਿਆਂ ਦੀ ਮਾਂ ਹੈ ਤੇ ਆਰਥਿਕ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਇਸ ਉਮਰ 'ਚ ਵੀ ਉਹ 21 ਕਿਲੋਮੀਟਰ ਮੈਰਾਥਾਨ 'ਚ ਹਿੱਸਾ ਲੈਂਦੀ ਹੈ। ਉਸ ਦਾ ਸੁਪਨਾ 41 ਕਿਲੋਮੀਟਰ ਮੈਰਾਥਾਨ ਪੂਰਾ ਕਰਨ ਦਾ ਹੈ। ਉਸ ਨੇ ਦੱਸਿਆ ਕਿ ਘਰ ਤੇ ਪਰਿਵਾਰ ਦੀਆਂ ਜ਼ਿੰਮੇਦਾਰੀਆਂ ਕਾਰਨ ਉਸ ਨੂੰ ਦੌੜਨ ਲਈ ਪੂਰਾ ਸਮਾਂ ਨਹੀਂ ਮਿਲਦਾ ਪਰ ਉਹ ਆਪਣਾ ਰੁਟੀਨ ਵਰਕਾਊਟ ਤੇ ਰੁਜ਼ਾਨਾ ਦੀ 21 ਕਿਲੋਮੀਟਰ ਦੀ ਦੌੜ ਨੂੰ ਵੀ ਨਹੀਂ ਛੱਡ ਸਕਦੀ। ਕਾਲਾਈਮਨੀ 10ਵੀਂ ਪਾਸ ਹੈ ਤੇ ਆਪਣੇ ਸਕੂਲ ਵੇਲੇ ਤੋਂ ਹੀ ਉਹ ਕਬੱਡੀ ਤੇ ਐਥਲੈਟਿਕਸ 'ਚ ਪਾਰਟੀਸੀਪੇਟ ਕਰਦੀ ਆ ਰਹੀ ਹੈ।

PunjabKesari
ਕਾਲਾਈਮਨੀ ਨੇ ਦੱਸਿਆ ਕਿ ਉਸ ਨੇ ਇਕ ਬੈਂਕ 'ਚ ਲੋਨ ਲਈ ਵੀ ਅਪਲਾਈ ਕੀਤਾ ਪਰ ਬੈਂਕ ਨੇ ਉਸ ਦਾ ਲੋਨ ਰਫਿਊਜ਼ ਕਰ ਦਿੱਤਾ ਤੇ ਉਹ ਆਪਣੇ ਇਕ ਮਿੱਤਰ ਵਲੋਂ ਮਿਲੀ ਮਦਦ ਨਾਲ ਹੀ ਖੇਡਾਂ 'ਚ ਹਿੱਸਾ ਲੈ ਰਹੀ ਹੈ।


Related News