ਸਬਰੀਮਾਲਾ ਮੰਦਰ ’ਚ ਵਿਜੇ ਮਾਲਿਆ ਵੱਲੋਂ ਚੜ੍ਹਾਏ ਗਏ ਸੋਨੇ ਦੇ ਪੱਤਰੇ ਗਾਇਬ

Monday, Oct 06, 2025 - 10:39 AM (IST)

ਸਬਰੀਮਾਲਾ ਮੰਦਰ ’ਚ ਵਿਜੇ ਮਾਲਿਆ ਵੱਲੋਂ ਚੜ੍ਹਾਏ ਗਏ ਸੋਨੇ ਦੇ ਪੱਤਰੇ ਗਾਇਬ

ਨੈਸ਼ਨਲ ਡੈਸਕ -ਭਾਜਪਾ ਨੇਤਾ ਅਤੇ ਮਿਜ਼ੋਰਮ ਦੇ ਸਾਬਕਾ ਰਾਜਪਾਲ ਕੁੰਮਨਮ ਰਾਜਸ਼ੇਖਰਨ ਨੇ ਐਤਵਾਰ ਨੂੰ ਤ੍ਰਾਵਣਕੋਰ ਦੇਵਸਵੋਮ ਬੋਰਡ (ਟੀ. ਡੀ. ਬੀ.) ’ਤੇ ਤਿੱਖਾ ਹਮਲਾ ਬੋਲਿਆ ਅਤੇ ਦੋਸ਼ ਲਾਇਆ ਕਿ ਸਾਲ 1998 ’ਚ ਉਦਯੋਗਪਤੀ ਵਿਜੇ ਮਾਲਿਆ ਵੱਲੋਂ ਸਬਰੀਮਾਲਾ ਦੇ ਭਗਵਾਨ ਅਈਅੱਪਾ ਮੰਦਰ ’ਚ ਦਾਨ ਦਿੱਤੇ ਗਏ ਕਰੋੜਾਂ ਰੁਪਏ ਦੇ ਸੋਨੇ ਦੇ ਪੱਤਰੇ ਗਾਇਬ ਹੋ ਗਏ ਹਨ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸ਼੍ਰੀ ਕੁੰਮਨਮ ਨੇ ਕਿਹਾ ਕਿ ਮਾਲਿਆ ਨੇ ਦਵਾਰਪਾਲਕ ਮੂਰਤੀਆਂ ਸਮੇਤ ਪਹਾੜੀ ਮੰਦਰ ਦੇ ਗਰਭਗ੍ਰਹਿ (ਸ਼੍ਰੀਕੋਵਿਲ) ਨੂੰ ਸੋਨੇ ਨਾਲ ਮੜ੍ਹਵਾਉਣ ਲਈ 30.3 ਕਿੱਲੋਗ੍ਰਾਮ ਸੋਨਾ ਦਾਨ ਕੀਤਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਹ ਸੱਚ ਹੈ ਕਿ ਦਵਾਰਪਾਲਕ ਦੀਆਂ ਮੂਰਤੀਆਂ ’ਤੇ ਸੋਨੇ ਦੇ ਪੱਤਰੇ ਚੜ੍ਹੇ ਹੋਏ ਸਨ ਪਰ ਜਦੋਂ 2019 ’ਚ ਨਵੀਨੀਕਰਨ ਲਈ ਉਨ੍ਹਾਂ ਨੂੰ ਹਟਾਇਆ ਗਿਆ, ਤਾਂ ਉੱਥੋਂ ਸੋਨਾ ਨਹੀਂ, ਸਿਰਫ ਤਾਂਬਾ ਹੀ ਕੱਢਿਆ ਗਿਆ।
ਉੱਥੇ ਕੰਮ ਕਰਨ ਵਾਲੀ ਚੇਨਈ ਸਥਿਤ ਸਮਾਰਟ ਕ੍ਰੀਏਸ਼ਨ ਕੰਪਨੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਥੋਂ ਤੱਕ ਕਿ ਮੌਜੂਦਾ ਦੇਵਸਵੋਮ ਬੋਰਡ ਦੇ ਪ੍ਰਧਾਨ ਨੇ ਵੀ ਇਸ ਗੱਲ ਨੂੰ ਮੰਨਿਆ ਕਿ ਸਾਲ 2019 ’ਚ ਸਿਰਫ ਤਾਂਬਾ ਹੀ ਕੱਢਿਆ ਗਿਆ ਸੀ। ਫਿਰ 1998 ’ਚ ਚੜ੍ਹਾਈਆਂ ਗਈਆਂ ਸੋਨੇ ਦੀਆਂ ਪਰਤਾਂ ਕਿੱਥੇ ਗਈਆਂ? ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8
 


author

Shubam Kumar

Content Editor

Related News