ਕਰੂਰ ਹਾਦਸੇ ਤੋਂ ਬਾਅਦ ਅਦਾਕਾਰ ਵਿਜੇ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ! ਪੁਲਸ ਨੇ ਸ਼ੁਰੂ ਕੀਤੀ ਜਾਂਚ

Monday, Sep 29, 2025 - 03:41 AM (IST)

ਕਰੂਰ ਹਾਦਸੇ ਤੋਂ ਬਾਅਦ ਅਦਾਕਾਰ ਵਿਜੇ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ! ਪੁਲਸ ਨੇ ਸ਼ੁਰੂ ਕੀਤੀ ਜਾਂਚ

ਚੇਨਈ : ਅਦਾਕਾਰ-ਰਾਜਨੇਤਾ ਵਿਜੇ ਨੂੰ ਐਤਵਾਰ ਨੂੰ ਚੇਨਈ ਵਿੱਚ ਉਨ੍ਹਾਂ ਦੇ ਘਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ, ਉਨ੍ਹਾਂ ਦੇ ਨੀਲੰਕਾਰਾਈ ਘਰ ਦੀ ਪੂਰੀ ਤਲਾਸ਼ੀ ਲੈਣ ਲਈ ਸੁੰਘਣ ਵਾਲੇ ਕੁੱਤਿਆਂ ਨਾਲ ਇੱਕ ਬੰਬ ਦਸਤਾ ਤਾਇਨਾਤ ਕੀਤਾ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਹੈ, ਜਦੋਂ 27 ਸਤੰਬਰ ਨੂੰ ਕਰੂਰ ਵਿੱਚ ਵਿਜੇ ਦੇ ਤਮਿਲਗਾ ਵੇਤਰੀ ਕਜ਼ਗਮ (ਟੀਵੀਕੇ) ਦੀ ਰੈਲੀ ਦੌਰਾਨ ਮਚੀ ਭਾਜੜ ਵਿੱਚ ਮਰਨ ਵਾਲਿਆਂ ਦੀ ਗਿਣਤੀ 40 ਹੋ ਗਈ ਹੈ, ਜਿਸ ਵਿੱਚ 60 ਤੋਂ ਵੱਧ ਲੋਕ ਹਸਪਤਾਲ ਵਿੱਚ ਦਾਖ਼ਲ ਹਨ, ਜਿਨ੍ਹਾਂ ਵਿੱਚੋਂ ਘੱਟੋ-ਘੱਟ 2 ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਦੌਰਾਨ ਅਦਾਕਾਰ ਵਿਜੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਲਈ ਹਰੇਕ ਲਈ 20 ਲੱਖ ਰੁਪਏ ਅਤੇ ਜ਼ਖਮੀਆਂ ਦੇ ਪਰਿਵਾਰਾਂ ਲਈ 2 ਲੱਖ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਉਹ ਇਸ ਘਟਨਾ ਦੇ ਸਬੰਧ ਵਿੱਚ ਅਗਲੀ ਕਾਰਵਾਈ ਲਈ ਆਪਣੀ ਪਾਰਟੀ ਦੇ ਮੈਂਬਰਾਂ ਨਾਲ ਸਲਾਹ-ਮਸ਼ਵਰਾ ਕਰ ਰਹੇ ਹਨ। ਪਾਰਟੀ ਦੇ ਜਨਰਲ ਸਕੱਤਰ ਐਨ. ਆਨੰਦ ਅਤੇ ਕਰੂਰ ਅਤੇ ਨਮੱਕਲ ਦੇ ਪਾਰਟੀ ਇੰਚਾਰਜਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਨਲਾਈਨ ਸੱਟੇਬਾਜ਼ੀ : ਕੁਝ ਕ੍ਰਿਕਟਰਾਂ ਅਤੇ ਕਲਾਕਾਰਾਂ ਦੀ ਜਾਇਦਾਦ ਕੁਰਕ ਕਰ ਸਕਦੀ ਹੈ ਈ. ਡੀ.

ਕੀ ਬਿਜਲੀ ਬੰਦ ਹੋਣ ਕਾਰਨ ਹੋਇਆ ਹਾਦਸਾ?

ਦੋਸ਼ ਹੈ ਕਿ ਕਰੂਰ ਵਿੱਚ ਵਿਜੇ ਦੀ ਚੋਣ ਰੈਲੀ ਦੌਰਾਨ ਬਿਜਲੀ ਬੰਦ ਹੋਣ ਕਾਰਨ ਵੱਡਾ ਹਾਦਸਾ ਹੋਇਆ। ਇਸ ਬਾਰੇ ਬੋਲਦੇ ਹੋਏ ਕਰੂਰ ਬਿਜਲੀ ਬੋਰਡ ਦੇ ਮੁੱਖ ਇੰਜੀਨੀਅਰ ਰਾਜਲਕਸ਼ਮੀ ਨੇ ਕਿਹਾ, "ਇਹ ਸੱਚ ਹੈ ਕਿ ਵਿਜੇ ਦੇ ਆਉਣ ਤੋਂ ਕੁਝ ਘੰਟੇ ਪਹਿਲਾਂ ਸਮਾਗਮ ਵਾਲੀ ਥਾਂ 'ਤੇ ਬਿਜਲੀ ਬੰਦ ਸੀ। ਹਾਂ, ਜਦੋਂ ਭੀੜ ਇੱਕ ਦਰੱਖਤ 'ਤੇ ਚੜ੍ਹ ਕੇ ਟਰਾਂਫਾਰਮਰ 'ਤੇ ਚੜ੍ਹ ਗਈ ਤਾਂ ਅਸੀਂ ਬਿਜਲੀ ਕੱਟ ਦਿੱਤੀ ਸੀ।" ਉਨ੍ਹਾਂ ਅੱਗੇ ਕਿਹਾ, "ਸਾਨੂੰ ਡਰ ਸੀ ਕਿ ਕੋਈ ਦਰੱਖਤ ਦੀ ਟਾਹਣੀ ਟੁੱਟ ਕੇ ਬਿਜਲੀ ਦੀਆਂ ਤਾਰਾਂ 'ਤੇ ਡਿੱਗ ਸਕਦੀ ਹੈ, ਇਸ ਲਈ ਅਸੀਂ ਤੁਰੰਤ ਪੁਲਸ ਦੀ ਮਦਦ ਨਾਲ ਉਨ੍ਹਾਂ ਨੂੰ ਬਚਾਇਆ। ਜੇਕਰ ਅਜਿਹਾ ਹੁੰਦਾ ਤਾਂ ਸਮੱਸਿਆ ਹੋਰ ਵੀ ਵਿਗੜ ਜਾਂਦੀ। ਇਸ ਦੌਰਾਨ ਬਿਜਲੀ ਕੱਟ ਦਿੱਤੀ ਗਈ। ਉਨ੍ਹਾਂ ਨੂੰ ਦਰੱਖਤ ਤੋਂ ਹੇਠਾਂ ਉਤਾਰਿਆ ਗਿਆ ਅਤੇ ਫਿਰ ਬਿਜਲੀ ਬਹਾਲ ਕੀਤੀ ਗਈ।"

ਰਾਹੁਲ ਨੇ ਸਟਾਲਿਨ ਨੂੰ ਕੀਤਾ ਫੋਨ ਕੀਤਾ, ਪ੍ਰਗਟਾਇਆ ਦੁੱਖ

ਦੂਜੇ ਪਾਸੇ, ਰਾਹੁਲ ਗਾਂਧੀ ਨੇ ਕਰੂਰ ਦੀ ਸਥਿਤੀ ਬਾਰੇ ਪੁੱਛਗਿੱਛ ਕਰਨ ਲਈ ਐੱਮਕੇ ਸਟਾਲਿਨ ਨੂੰ ਫ਼ੋਨ ਕੀਤਾ। ਕਾਂਗਰਸ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕਰੂਰ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨਾਲ ਗੱਲ ਕੀਤੀ।

ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਇੱਕ ਪੋਸਟ ਵਿੱਚ ਮੁੱਖ ਮੰਤਰੀ ਸਟਾਲਿਨ ਨੇ ਕਾਂਗਰਸ ਸੰਸਦ ਮੈਂਬਰ ਦਾ ਉਨ੍ਹਾਂ ਨਾਲ ਸੰਪਰਕ ਕਰਨ ਅਤੇ ਇਸ ਦੁਖਦਾਈ ਘਟਨਾ 'ਤੇ ਆਪਣੀ ਚਿੰਤਾ ਪ੍ਰਗਟ ਕਰਨ ਲਈ ਧੰਨਵਾਦ ਕੀਤਾ। ਸਟਾਲਿਨ ਨੇ ਲਿਖਿਆ, "ਮੇਰੇ ਪਿਆਰੇ ਭਰਾ ਰਾਹੁਲ ਗਾਂਧੀ, ਫ਼ੋਨ 'ਤੇ ਮੇਰੇ ਨਾਲ ਸੰਪਰਕ ਕਰਨ, ਕਰੂਰ ਵਿੱਚ ਵਾਪਰੀ ਦੁਖਦਾਈ ਘਟਨਾ 'ਤੇ ਆਪਣੀ ਦਿਲੋਂ ਚਿੰਤਾ ਪ੍ਰਗਟ ਕਰਨ ਅਤੇ ਇਲਾਜ ਅਧੀਨ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਦਿਲੋਂ ਪੁੱਛਗਿੱਛ ਕਰਨ ਲਈ ਧੰਨਵਾਦ।"

ਇਹ ਵੀ ਪੜ੍ਹੋ : Asia Cup 2025 ਦਾ ਚੈਂਪੀਅਨ ਬਣਿਆ ਭਾਰਤ, 9ਵੀਂ ਵਾਰ ਜਿੱਤਿਆ ਖਿਤਾਬ, ਪਾਕਿਸਤਾਨ ਨੂੰ ਚਟਾਈ ਧੂੜ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News